ਪਟਿਆਲਾ:ਪਟਿਆਲਾ ਰਾਜਪੁਰਾ ਰੋਡ ਸਥਿਤ ਆਕੜ ਪਿੰਡ ਦੇ ਨੀਮ ਸਾਹਿਬ ਗੁਰੂ ਘਰ ਵਿਖੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ(Shiromani Akali Dal) ਦੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦਾ ਪਿੰਡ ਵਾਸੀਆਂ ਅਤੇ ਕਿਸਾਨਾਂ ਦੇ ਵੱਲੋਂ ਜੰਮ ਕੇ ਵਿਰੋਧ ਕੀਤਾ ਗਿਆ ।ਇਸ ਦੌਰਾਨ ਪ੍ਰਦਰਸ਼ਨਾਕਾਰੀ ਕਿਸਾਨਾਂ ਨੇ ਗੁੱਸੇ ਵਿੱਚ ਆ ਕੇ ਗੁਰੂ ਘਰ ਦੇ ਬਾਹਰ ਲੱਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਫਲੈਕਸ ਨੂੰ ਵੀ ਕਿਸਾਨਾਂ ਨੇ ਉਖਾੜ ਸੁੱਟਿਆ।ਇਸ ਦੌਰਾਨ ਕਿਸਾਨਾਂ ਵੱਲੋਂ ਜੰਮਕੇ ਕੇਂਦਰ ਦੀ ਮੋਦੀ ਸਰਕਾਰ ਤੇ ਸੂਬੇ ਦੀਆਂ ਸਿਆਸੀ ਪਾਰਟੀਆਂ ਖਿਲਾਫ਼ ਜੰਮਕੇ ਨਾਅਰੇਬਾਜੀ ਕੀਤੀ।
ਇਸ ਮੌਕੇ ਗੱਲਬਾਤ ਦੌਰਾਨ ਮਹਿਲਾ ਕਿਸਾਨ ਆਗੂਆਂ ਨੇ ਆਖਿਆ ਕਿ ਅਸੀਂ ਆਪਣੇ ਪਿੰਡਾਂ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਆਉਣ ਨਹੀਂ ਦੇਵਾਗੇ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਲੜਾਂਗੇ ਤੇ ਇਨ੍ਹਾਂ ਅਕਾਲੀਦਲ,ਕਾਂਗਰਸ,ਬੀਜੇਪੀ ਦਾ ਵਿਰੋਧ ਕਰਾਂਗੇ।
ਉਨ੍ਹਾਂ ਦੱਸਿਆ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਗੁਰਦੁਆਰਾ ਸਾਹਿਬ ਚ ਮੀਟਿੰਗ ਕਰਨ ਲਈ ਪਹੁੰਚ ਰਹੇ ਸੀ ਜਿਸ ਕਰਕੇ ਅਸੀਂ ਉਨ੍ਹਾਂ ਦਾ ਵਿਰੋਧ ਕੀਤਾ ਹੈ ।ਉਨ੍ਹਾਂ ਸਿਆਸੀ ਪਾਰਟੀਆਂ ਤੇ ਵਰ੍ਹਦਿਆਂ ਆਖਿਆ ਕਿ ਸਾਡੇ ਪਿੰਡਾਂ ਦੇ ਵਿੱਚ ਇਹ ਸਿਆਸੀ ਲੀਡਰ ਮੀਟਿੰਗ ਕਰਨ ਲਈ ਪਹੁੰਚ ਰਹੇ ਹਨ ਜਿਨ੍ਹਾਂ ਦਾ ਵਿਰੋਧ ਹੋ ਰਿਹਾ ਹੈ ਇਨ੍ਹਾਂ ਨੂੰ ਅਸੀਂ ਆਪਣੇ ਪਿੰਡਾਂ ਦੇ ਵਿਚ ਅਤੇ ਗੁਰੂ ਘਰਾਂ ਦੇ ਵਿਚ ਨਹੀਂ ਵੜਨ ਦਿਆਂਗੇ ।
ਇਹ ਵੀ ਪੜ੍ਹੋ: 26 ਜਨਵਰੀ ਨੂੰ ਹੋਈ ਹਿੰਸਾ ਮਾਮਲੇ 'ਚ ਦਿੱਲੀ ਪੁਲਿਸ ਨੇ ਕੀਤੀ ਚਾਰਜਸ਼ੀਟ ਦਾਖਲ