ਨਾਭਾ: 3 ਖੇਤੀ ਆਰਡੀਨੈੱਸ ਦੇ ਵਿਰੋਧ ਵਿੱਚ ਜਿੱਥੇ ਨਾਭਾ ਰੇਲਵੇ ਲਾਈਨ ਉੱਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਦੂਸਰੇ ਦਿਨ ਧਰਨਾ ਦਿੱਤਾ ਗਿਆ, ਉੱਥੇ ਹੀ ਨਾਮੀ ਪੰਜਾਬੀ ਗਾਇਕਾਂ ਨੇ ਪਹੁੰਚ ਕੇ ਧਰਨੇ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ।
ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਕਿਸਾਨਾਂ ਦਾ ਸਾਥ ਦੇਣ ਦੇ ਲਈ ਪੰਜਾਬੀ ਗਾਇਕ ਹਰਭਜਨ ਮਾਨ, ਹਰਜੀਤ ਹਰਮਨ, ਤਰਸੇਮ ਜੱਸੜ, ਰਣਜੀਤ ਬਾਵਾ ਅਤੇ ਕੁਲਵਿੰਦਰ ਬਿੱਲਾ ਖ਼ਾਸ ਤੌਰ ਉੱਤੇ ਪੁਹੰਚੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕਾਂ ਨੇ ਕਿਹਾ ਕਿ ਗਾਇਕ ਅਸੀਂ ਬਾਅਦ ਵਿੱਚ ਹਾਂ, ਪਹਿਲਾਂ ਤਾਂ ਕਿਸਾਨਾਂ ਦੇ ਪੁੱਤ ਹਾਂ। ਸਾਡੀ ਗਾਇਕੀ ਵੀ ਕਿਸਾਨਾਂ ਦੇ ਸਿਰ ਉੱਤੇ ਚੱਲਦੀ ਹੈ। ਅਸੀਂ ਤਨੋ-ਮਨੋ-ਧਨੋ ਇਨ੍ਹਾਂ ਕਿਸਾਨ ਵਿਰੋਧੀ ਖੇਤੀ ਬਿਲਾਂ ਦੇ ਵਿਰੋਧ ਵਿੱਚ ਹਾਂ। ਜਿਥੇ ਵੀ ਕਿਸਾਨਾਂ ਨੂੰ ਲੋੜ ਹੈ, ਅਸੀਂ ਉਨ੍ਹਾਂ ਦੇ ਨਾਲ ਹਾਂ ਅਤੇ ਜੇ ਫ਼ਿਰ ਵੀ ਕੇਂਦਰ ਸਰਕਾਰ ਨਾ ਮੰਨੀ ਤਾਂ ਅਸੀਂ ਦਿੱਲੀ ਜਾ ਕੇ ਵੀ ਵਿਰੋਧ ਕਰਾਂਗੇ।