ਪਟਿਆਲਾ : ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀਆਂ ਹਨ, ਚਾਹੇ ਜੇਲ੍ਹਾਂ ਅੰਦਰ ਕੈਦੀਆਂ ਵੱਲੋਂ ਮੋਬਾਈਲ ਚਲਾਉਣ ਨੂੰ ਲੈ ਕੇ ਹੋਵੇ, ਚਾਹੇ ਜੇਲ੍ਹ ਅੰਦਰੋਂ ਨਸ਼ਾ ਮਿਲਣ ਨੂੰ ਲੈ ਕੇ ਹੋਵੇ, ਜਾਂ ਫ਼ੇਰ ਕੋਈ ਹੋਰ ਕਾਰਨ ਕਰ ਕੇ ਹੋਵੇ।
ਪਟਿਆਲਾ ਦੀ ਕੇਂਦਰੀ ਇੱਕ ਵਾਰ ਫ਼ੇਰ ਸੁਰਖੀਆਂ ਵਿੱਚ ਆ ਗਈ ਹੈ, ਜਦੋਂ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਦੀਪਕ ਸ਼ਰਮਾ ਨਾਂਅ ਦੇ ਇੱਕ ਕੈਦੀ ਦੀ ਵੀਡੀਓ ਸਾਹਮਣੇ ਆਈ।
ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਆਪਣੇ ਸਰੀਰ ਉੱਤੇ ਕੁੱਟਮਾਰ ਦੇ ਨਿਸ਼ਾਨ ਵੀ ਵਿਖਾ ਰਿਹਾ ਹੈ ਤੇ ਇਨਸਾਫ਼ ਦੀ ਮੰਗ ਕਰ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਉਕਤ ਪੀੜਤ ਕੈਦੀ ਨੂੰ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਆਏ ਜੇਲ੍ਹ ਮੁਲਾਜ਼ਮ ਨੇ ਕਿਹਾ ਕਿ ਮੈਂ ਤਾਂ ਸਿਰਫ਼ ਹੁਕਮਾਂ ਮੁਤਾਬਕ ਇਲਾਜ ਲਈ ਲੈ ਕੇ ਆਇਆ ਹਾਂ, ਮੈਨੂੰ ਇਸ ਬਾਰੇ ਕੁੱਝ ਵੀ ਨਹੀਂ ਪਤਾ।
ਇਹ ਵੀ ਪੜ੍ਹੋ : 'ਬੰਦ ਕਮਰਾ' ਕਮੇਟੀ ਸਾਹਮਣੇ ਨਹੀਂ... ਸੰਗਤ ਦੀ ਕਚਹਿਰੀ 'ਚ ਜਵਾਬਦੇਹ ਹਾਂ: ਰਣਜੀਤ ਸਿੰਘ ਢੱਡਰੀਆਂਵਾਲਾ
ਉਕਤ ਵੀਡੀਓ ਬਾਰੇ ਜਦੋਂ ਜੇਲ੍ਹ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਤਾਂ ਜੇਲ ਸੁਪਰੀਡੈਂਟ ਸੁਰਿੰਦਰ ਖੰਨਾ ਨੇ ਦੱਸਿਆ ਕਿ ਮੈਨੂੰ ਇਸ ਤਰ੍ਹਾਂ ਦੀ ਇੱਕ ਸ਼ਿਕਾਇਤ ਮਿਲੀ ਹੈ ਅਤੇ ਅਸੀਂ ਪੀੜਤ ਵਿਅਕਤੀ ਨੂੰ ਮੈਡੀਕਲ ਕਰਵਾਉਣ ਲਈ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ 2 ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਜੇਲ੍ਹ ਮੁਲਾਜ਼ਮ ਵੱਲੋਂ ਸ਼ਰੇਆਮ ਰਿਸ਼ਵਤ ਮੰਗੀ ਜਾ ਰਹੀ ਹੈ।