ETV Bharat / state

3 ਦਿਨ ਬਾਅਦ ਵੀ ਪੀੜਤ ਪਰਿਵਾਰ ਨੇ ਨਹੀਂ ਕੀਤਾ ਨੋਜਵਾਨ ਪੁੱਤ ਦਾ ਸੰਸਕਾਰ - ਇੰਸਪੈਕਟਰ ਸੁਖਦੇਵ ਸਿੰਘ

ਪੰਜਾਬ ਵਿੱਚ ਕਤਲ ਦੀਆਂ ਵਾਰਦਾਤਾਂ (Murder Incident) 'ਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ ਬੀਤੇ 3 ਦਿਨ ਪਹਿਲਾਂ ਸੁਖਚੈਨ ਦਾਸ ਦਾ ਕੁਝ ਅਣਪਛਾਤੇ ਵਿਅਕਤੀਆਂ (Unknown Person) ਵਲੋਂ ਕਤਲ ਕਰਕੇ ਉਸ ਦਾ ਬੁਲਟ ਮੋਟਰਸਾਈਕਲ ਵੀ ਖੋਹ (Bullet snatched) ਕੇ ਲੈ ਗਏ ਸੀ।

ਫੈਕਟਰੀ ਮੁਹਰੇ ਲਾਸ਼ ਰੱਖ ਕੇ ਕੀਤਾ ਮੁਜਾਹਰਾ
ਫੈਕਟਰੀ ਮੁਹਰੇ ਲਾਸ਼ ਰੱਖ ਕੇ ਕੀਤਾ ਮੁਜਾਹਰਾ
author img

By

Published : Oct 9, 2021, 7:10 PM IST

ਭਾਦਸੋਂ: ਪੀੜਤ ਪਰਿਵਾਰ ਵੱਲੋਂ ਸੁਖਚੈਨ ਦਾਸ ਦਾ 3 ਦਿਨ ਬਾਅਦ ਵੀ ਅੰਤਮ ਸੰਸਕਾਰ ਨਹੀਂ ਕੀਤਾ ਗਿਆ ਅਤੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਫੈਕਟਰੀ ਦੇ ਕੁਝ ਵਿਅਕਤੀਆਂ ਨੇ ਉਸਦਾ ਕਤਲ ਕੀਤਾ ਹੈ। ਜਿਸ ਕਰਕੇ ਹੁਣ ਪੀੜਤ ਪਰਿਵਾਰ ਨੇ ਫੈਕਟਰੀ ਦੇ ਬਾਹਰ ਲਾਸ਼ ਨੂੰ ਰੱਖ ਕੇ ਧਰਨਾ ਦੇ ਦਿੱਤਾ ਹੈ। ਪੀੜਤ ਪਰਿਵਾਰ ਨੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ (Police Inaction) ‘ਤੇ ਸਵਾਲ ਵੀ ਉਠਾਏ ਹਨ।

ਤਿੰਨ ਦਿਨ ਪਹਿਲਾਂ ਹੋਇਆ ਸੀ ਕਤਲ

ਜਿਕਰਯੋਗ ਹੈ ਕਿ ਨਾਭਾ ਬਲਾਕ ਦੇ ਪਿੰਡ ਹੱਲੋਤਾਲੀ ਦੇ ਰਹਿਣ ਵਾਲੇ ਸੁਖਚੈਨ ਦਾਸ ਦਾ 3 ਦਿਨ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਜਦੋਂ ਉਹ ਡਿਊਟੀ ‘ਤੋਂ ਪਰਤ ਰਿਹਾ ਸੀ ਤਾਂ ਰਾਤ ਦੇ ਸਮੇਂ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਉਸ ਦਾ ਬੁਲਟ ਮੋਟਰਸਾਈਕਲ ਵੀ ਲੈ ਕੇ ਲੁਟੇਰੇ ਫ਼ਰਾਰ ਹੋ ਗਏ ਸਨ। ਜਿਸ ਤੋਂ ਬਾਅਦ ਪੁਲੀਸ ਵੱਲੋਂ ਕਾਤਲਾਂ ਨੂੰ ਲੱਭਣ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਪਰ ਪੁਲਸ ਦੇ ਹੱਥ ਅਜੇ ਕੁਝ ਵੀ ਨਹੀਂ ਲੱਗਿਆ ਹੈ।

ਫੈਕਟਰੀ ਵਿੱਚ ਹੁੰਦੇ ਘਪਲੇ ਦਾ ਸੁਖਚੈਨ ਨੂੰ ਸੀ ਪਤਾ-ਪਿਤਾ

ਪੀੜਤ ਸੁਖਚੈਨ ਦਾਸ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਸੁਖਚੈਨ ਨੂੰ ਪਤਾ ਸੀ ਕਿ ਫੈਕਟਰੀ ਵਿੱਚ ਵੱਡੇ ਪੱਧਰ ਤੇ ਘਪਲਾ ਹੋ ਰਿਹਾ ਸੀ ਤੇ ਇਸੇ ਕਰਕੇ ਸੁਖਚੈਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਦਰਸ਼ਨ ਸਿੰਘ ਨੇ ਦੋਸ਼ ਲਗਾਇਆ ਹੈ ਕਿ ਇਹ ਜੋ ਕਤਲ ਕੀਤਾ ਗਿਆ ਫੈਕਟਰੀ ਦੇ ਕੁਝ ਵਿਅਕਤੀਆਂ ਵੱਲੋਂ ਕੀਤਾ ਗਿਆ ਹੈ, ਕਿਉਂਕਿ ਵੱਡੇ ਪੱਧਰ ਤੇ ਫੈਕਟਰੀ ਵਿੱਚ ਕੁਝ ਵਿਅਕਤੀ ਘਪਲਾ (Scam in Factory) ਕਰ ਰਹੇ ਸੀ। ਜਿਸ ਕਰਕੇ ਸੁਖਚੈਨ ਦਾਸ ਨੂੰ ਇਸ ਦਾ ਪਤਾ ਸੀ। ਜਿਸ ਕਰਕੇ ਉਨ੍ਹਾਂ ਨੂੰ ਡਰ ਸੀ ਕਿ ਸੁਖਚੈਨ ਇਹ ਗੱਲ ਬਾਹਰ ਦੱਸੇਗਾ। ਜਿਸ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ।

ਫੈਕਟਰੀ ਮੁਹਰੇ ਲਾਸ਼ ਰੱਖ ਕੇ ਕੀਤਾ ਮੁਜਾਹਰਾ

ਪਰਿਵਾਰ ਦਾ ਇਕੱਲਾ ਸਹਾਰਾ ਸੀ ਸੁਖਚੈਨ

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸੁਖਚੈਨ ਹੀ ਸਾਡੇ ਘਰ ਦਾ ਗੁਜਾਰਾ ਚਲਾਉਂਦਾ ਸੀ ਅਤੇ ਹੁਣ ਉਹ ਕਿਸ ਦੇ ਸਹਾਰੇ ਜ਼ਿੰਦਗੀ ਬਿਤਾਉਣਗੇ, ਇਸ ਲਈ ਉਹ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਨ। ਇਸ ਮੌਕੇ ਤੇ ਭਾਦਸੋ ਥਾਣਾ ਦੇ ਇੰਚਾਰਜ ਇੰਸਪੈਕਟਰ ਸੁਖਦੇਵ ਸਿੰਘ (Inspector Sukhdev Singh) ਨੇ ਦੱਸਿਆ ਕਿ ਸੁਖਚੈਨ ਦਾਸ ਦਾ ਕਤਲ 3 ਦਿਨ ਪਹਿਲਾਂ ਹੋਇਆ ਸੀ ਪਰ ਪੀੜਤ ਪਰਿਵਾਰ ਸੰਸਕਾਰ ਨਹੀਂ ਕਰ ਰਿਹਾ ਹੈ।

ਦੋਸ਼ੀਆਂ ਵਿਰੁੱਧ ਪਾਰਦਰਸ਼ੀ ਕਾਰਵਾਈ ਹੋਵੇਗੀ

ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਕਿਹਾ ਗਿਆ ਹੈ ਕਿ ਫੈਕਟਰੀ ਦੇ ਕੁਝ ਵਿਅਕਤੀ ਹਨ ਜਿਨ੍ਹਾਂ ਨੇ ਕਤਲ ਕੀਤਾ ਗਿਆ ਅਸੀਂ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ ਅਤੇ ਹਰ ਐਂਗਲ ਤੋਂ ਅਸੀਂ ਜਾਂਚ ਕਰ ਰਹੇ ਹਾਂ ਅਤੇ ਛੇਤੀ ਤੋਂ ਛੇਤੀ ਅਸੀਂ ਕਾਤਲਾਂ ਤਕ ਜ਼ਰੂਰ ਪਹੁੰਚਾਂਗੇ ਅਤੇ ਪਰਿਵਾਰ ਨੂੰ ਇਨਸਾਫ ਵੀ ਦਿਵਾਵਾਂਗੇ।

ਇਹ ਵੀ ਪੜ੍ਹੋ:ਕੁੱਟਮਾਰ ਤੋਂ ਬਾਅਦ ਰੇਹੜੀ ਵਾਲਾ ਆਇਆ ਮੀਡੀਆ ਸਾਹਮਣੇ, ਦੱਸੀ ਸਾਰੀ ਕਹਾਣੀ

ETV Bharat Logo

Copyright © 2024 Ushodaya Enterprises Pvt. Ltd., All Rights Reserved.