ਪਟਿਆਲਾ: ਪਟਿਆਲਾ ਵਿਖੇ ਸਥਿਤ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀ ਕਾਲਜ ਪ੍ਰਸ਼ਾਸਨ ਤੋਂ ਨਾਰਾਜ਼ ਵਿਖਾਈ ਦਿੱਤੇ। ਇਸ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਤਕਰੀਬਨ ਸਾਰੇ ਵਿਦਿਆਰਥੀਆਂ ਨੇ ਗੇਟ ਨੂੰ ਜ਼ਬਰਦਸਤੀ ਖੋਲ੍ਹ ਕੇ ਬਾਹਰ ਸੜਕ ਉੱਤੇ ਬੈਠ ਕੇ ਕਾਲਜ ਮੈਨੇਜਮੇਂਟ ਵਿਰੁੱਧ ਨਾਹਰੇਬਾਜੀ ਸ਼ੁਰੂ ਕਰ ਦਿੱਤੀ। ਹੋਸਟਲ ਦੀ ਫ਼ੀਸ ਵਿੱਚ ਲਗਾਤਾਰ ਵਾਧਾ ਕਰਨ 'ਤੇ ਵਿਦਿਆਰਥੀਆਂ ਨੇ ਇਹ ਧਰਨਾ ਦਿੱਤਾ।
ਫ਼ੀਸਾਂ ਵਧਾਏ ਜਾਣ 'ਤੇ ਥਾਪਰ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੇ ਦਿੱਤਾ ਧਰਨਾ - ਥਾਪਰ ਯੂਨਿਵਰਸਿਟੀ
ਪਟਿਆਲਾ ਦੀ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦਿੱਤਾ ਧਰਨਾ। ਫ਼ੀਸ ਵਧਾਏ ਜਾਣ ਦਾ ਵਿਰੋਧ ਕਰਦਿਆਂ ਵਿਦਿਆਰਥੀਆਂ ਵਲੋਂ ਕਾਲਜ ਪ੍ਰਬੰਧਕਾਂ ਵਿਰੁੱਧ ਨਾਹਰੇਬਾਜ਼ੀ।
ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀਆਂ
ਪਟਿਆਲਾ: ਪਟਿਆਲਾ ਵਿਖੇ ਸਥਿਤ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀ ਕਾਲਜ ਪ੍ਰਸ਼ਾਸਨ ਤੋਂ ਨਾਰਾਜ਼ ਵਿਖਾਈ ਦਿੱਤੇ। ਇਸ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਤਕਰੀਬਨ ਸਾਰੇ ਵਿਦਿਆਰਥੀਆਂ ਨੇ ਗੇਟ ਨੂੰ ਜ਼ਬਰਦਸਤੀ ਖੋਲ੍ਹ ਕੇ ਬਾਹਰ ਸੜਕ ਉੱਤੇ ਬੈਠ ਕੇ ਕਾਲਜ ਮੈਨੇਜਮੇਂਟ ਵਿਰੁੱਧ ਨਾਹਰੇਬਾਜੀ ਸ਼ੁਰੂ ਕਰ ਦਿੱਤੀ। ਹੋਸਟਲ ਦੀ ਫ਼ੀਸ ਵਿੱਚ ਲਗਾਤਾਰ ਵਾਧਾ ਕਰਨ 'ਤੇ ਵਿਦਿਆਰਥੀਆਂ ਨੇ ਇਹ ਧਰਨਾ ਦਿੱਤਾ।
ਫੀਸਾਂ ਚ ਵਾਧੇ ਖ਼ਿਲਾਫ਼ ਥਾਪਰ ਕਾਲਜ ਚ ਧਰਨਾ ਸ਼ੁਰੂ
ਪਟਿਆਲਾ,ਆਸ਼ੀਸ਼ ਕੁਮਾਰ
ਪਟਿਆਲਾ ਵਿੱਚ ਸਥਿਤ ਥਾਪਰ ਯੂਨਿਵਰਸਟੀ ਵਿੱਚ ਉਸ ਵਕਤ ਹੜਕਮ ਮੱਚ ਗਿਆ ਜਦੋਂ ਇਸ ਯੂਨਿਵਰਸਟੀ ਵਿੱਚ ਪੜ੍ਹ ਰਹੇ ਤਕਰੀਬਨ ਸਾਰੇ ਵਿਦਿਆਰਥੀਆਂ ਨੇ ਗੇਟ ਨੂੰ ਜ਼ਬਰਦਸਤੀ ਖੋਲਕੇ ਬਾਹਰ ਸੜਕ ਉੱਤੇ ਬੈਠ ਕੇ ਕਾਲਜ ਮੈਨੇਜਮੇਂਟ ਦੇ ਖਿਲਾਫ ਨਾਰੇਬਾਜੀ ਸ਼ੁਰੂ ਕਰ ਦਿੱਤੀ
ਓਧਰ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਵੀ ਮੋਕੇ ਉੱਤੇ ਪਹੁੰਚ ਗਈ ਇਸ ਦੌਰਾਨ ਸਟੂਡੇਂਟਸ ਨੇ ਦੱਸਿਆ ਦੇ ਮੈਨੇਜਮੇਂਟ ਦੁਆਰਾ ਲਗਾਤਾਰ ਹੋਸਟਲ ਫੀਸ ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਯੂਨੀਵਰਸਿਟੀ ਮੈਨੇਜਮੇਂਟ ਨੇ ਹੋਸਟਲ ਫੀਸ ਚ ਕਰੀਬ 4000 ਰੁਪਏ ਦਾ ਵਾਧਾ ਕਰ ਦਿੱਤਾ ਹੈ ਸਟੂਡੇਂਟ ਨੇ ਦੱਸਿਆ ਦੇ ਏ.ਸੀ ਵਾਲੇ ਰੂਮ ਦੀ ਫੀਸ 50 , 000 ਰੁਪਏ ਪ੍ਰਤੀ ਵਿਦਿਆਰਥੀ ਲਈ ਜਾ ਰਹੀ ਹੈ ਜਦੋਂ ਕਿ ਸਾਨੂੰ ਨੂੰ ਦੁਪਹਿਰ ਬਾਅਦ ਏ.ਸੀ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਮੈਨੇਜਮੇਂਟ ਦੀ ਇਸ ਮਨਮਰਜ਼ੀ ਦੇ ਖ਼ਿਲਾਫ਼ ਮਜਬੂਰਨ ਵਿਦਿਆਰਥੀਆਂ ਨੂੰ ਅੱਜ ਧਰਨਾ ਦੇਣਾ ਪਿਆ ਉਨ੍ਹਾਂ ਅੱਗੇ ਕਿਹਾ ਕਿ ਯੂਨੀਵਰਸਿਟੀ ਮੈਨੇਜਮੇਂਟ ਵੱਲੋਂ ਵਿਦਿਆਰਥੀਆਂ ਤੋਂ 3 ਮਹੀਨੇ ਦੀ ਐਡਵਾਂਸ ਫੀਸ ਵਸੂਲ ਕੀਤੀ ਜਾ ਰਹੀ ਹੈ ਅਤੇ ਜੇਕਰ ਮੈਨੇਜਮੇਂਟ ਨੇ ਆਪਣਾ ਫੀਸ ਵਾਧਾ ਦਾ ਫੈਸਲਾ ਨਹੀਂ ਬਦਲਿਆ ਤਾਂ ਸਾਡਾ ਧਰਨਾ ਲਗਾਤਾਰ ਜਾਰੀ ਰਹੇਗਾ ਇਸ ਦੌਰਾਨ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਸਾਹਮਣੇ ਵਾਲੀ ਸੜਕ ਉੱਤੇ ਜਾਮ ਵੀ ਲਗਾਇਆ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਸੜਕ ਉੱਤੇ ਬੈਠੇ ਵਿਦਿਆਰਥੀਆਂ ਨੂੰ ਹਟਾਇਆ। ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨੇ ਧਰਨਾ ਰਾਤ ਕਰੀਬ 8 ਵਜੇ ਸ਼ੁਰੂ ਕੀਤਾ ਗਿਆ
ਓਧਰ
ਇਸ ਮੌਕੇ ਜਦੋਂ ਮੀਡਿਆ ਨੇ ਮੈਨੇਜਮੇਂਟ ਦੇ ਪੱਖ ਲੈਣ ਦੇ ਦੀ ਕੋਸ਼ਿਸ਼ ਕੀਤੀ ਤਾਂ ਗੇਟਕੀਪਰ ਵਲੋਂ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਪ੍ਰਬੰਧਕੀ ਅਧਿਕਾਰੀਆਂ ਦੇ ਫੋਨ ਵੀ ਬੰਦ ਹੀ ਆ ਰਹੇ ਸਨ।