ਨਾਭਾ: ਪੰਜਾਬ ਵਿੱਚ ਨਸ਼ੇ ਦੇ ਵਗਦੇ ਦਰਿਆ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਆਦਾਤਰ ਨਸ਼ਾ ਤਸਕਰ ਬਾਹਰਲੇ ਸੂਬਿਆਂ ਵਿੱਚੋਂ ਨਸ਼ਾ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਜਿਨ੍ਹਾਂ ਨੂੰ ਪੁਲਿਸ ਕਾਬੂ ਕਰ ਰਹੀ ਹੈ ਪਰ ਹੁਣ ਨਸ਼ਾ ਤਸਕਰ ਨਵੇਂ-ਨਵੇਂ ਹੱਥ ਕੰਡੇ ਅਪਣਾ ਰਹੀ।
ਇਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਦੋਦਾ ਵਿਖੇ ਜਿੱਥੇ ਇੱਕ ਵਿਅਕਤੀ ਨੇ ਆਪਣੇ ਪਲਾਟ ਵਿੱਚ ਖਸ-ਖਸ ਦੀ ਖੇਤੀ ਕੀਤੀ ਹੋਈ ਸੀ। ਪੁਲਿਸ ਨੇ ਮੌਕੇ ਉੱਤੇ ਰੇਡ ਕਰ 6 ਕਿੱਲੋ 400 ਗ੍ਰਾਮ ਖਸ-ਖਸ ਦੇ ਬੂਟੇ ਬਰਾਮਦ ਕਰਕੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਲਾਲ ਚੰਦ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਲਦੀਪ ਸਿੰਘ ਵਾਸੀ ਦੋਦਾ ਆਪਣੇ ਪਲਾਟ ਵਿੱਚ ਖਸਖਸ ਦੀ ਖੇਤੀ ਕਰ ਰਿਹਾ ਹੈ। ਪੁਲਿਸ ਨੇ ਇਸ ਸੂਚਨਾ ਦੇ ਆਧਾਰ ਉੱਤੇ ਉੱਥੇ ਰੇਡ ਕੀਤੀ। ਇਸ ਦੇ ਰੇਡ ਦੌਰਾਨ 6 ਕਿੱਲੋ 400 ਗ੍ਰਾਮ ਖਸ-ਖਸ ਦੇ ਬੂਟੇ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਮੁਲਜ਼ਮ ਪੁਲਿਸ ਦੀ ਗਿਰਫ਼ਤ ਵਿੱਚੋਂ ਬਾਹਰ ਹੈ ਅਤੇ ਛੇਤੀ ਹੀ ਫੜ ਲਿਆ ਜਾਵੇਗਾ। ਮੁਲਜ਼ਮ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।