ਪਟਿਆਲਾ: ਪਟਿਆਲਾ ਪੁਲਿਸ(Patiala Police) ਵੱਲੋਂ ਵੱਖ ਵੱਖ 2 ਥਾਣਿਆਂ ਵਿੱਚ 12 ਮੁਕੱਦਮੇ ਵਿੱਚ 25 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਚੋਰੀ ਦੇ 47 ਮੋਟਰਸਾਈਕਲ ਬਰਾਮਦ ਕੀਤੇ ਹਨ।
ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਟਿਆਲਾ(Patiala) ਜ਼ਿਲ੍ਹਾ ਦੇ ਐਸ.ਐਸ.ਪੀ ਸਰਦਾਰ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਡਾਕਟਰ ਮਹਿਤਾਬ ਸਿੰਘ IPS ਕਪਤਾਨ ਪੁਲਿਸ (Investigation) ਪਟਿਆਲਾ ਦੀ ਅਗਵਾਈ ਹੇਠ ਸ੍ਰੀ ਜਸਵਿੰਦਰ ਸਿੰਘ ਚਾਹਲ PPS ਉਪ ਕਪਤਾਨ ਪੁਲਿਸ, ਸਮਾਣਾ, ਸ੍ਰੀ ਗੁਰਬੰਸ ਸਿੰਘ ਬੈਂਸ PPS ਉਪ ਕਪਤਾਨ ਪੁਲਿਸ ਰਾਜਪੁਰਾ, ਹੇਮੰਤ ਸ਼ਰਮਾ PPS ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ ਦੀ ਨਿਗਰਾਨੀ ਹੇਠ ਵੱਖ-2 ਪੁਲਿਸ ਪਾਰਟੀਆਂ ਵੱਲੋਂ ਬਰਾਮਦਗੀਆਂ ਕਰਵਾਈਆਂ ਗਈਆਂ ਹਨ।
ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਪਟਿਆਲਾ ਹਰਚਰਨ ਸਿੰਘ ਭੁੱਲਰ(SSP Patiala Harcharan Singh Bhullar) ਨੇ ਆਖਿਆ ਕਿ ਥਾਣਾ ਸਿਟੀ ਸਮਾਣਾ(Police Station City Samana) ਦੇ ਵਿੱਚ 5 ਮੁਕੱਦਮੇ ਚੋਂ 6 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ। ਥਾਣਾ ਲਾਹੌਰੀ ਗੇਟ(Police Station Lahori Gate) ਵਿਖੇ 1 ਮੁਕੱਦਮੇ ਵਿੱਚ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਸੇ ਤਰ੍ਹਾਂ ਸਿਵਲ ਲਾਈਨਜ਼ ਥਾਣਾ ਵਿੱਚ 6 ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ 6 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ, ਇਸ ਤਰ੍ਹਾਂ ਸਨੌਰ ਥਾਣੇ ਵਿੱਚ ਮੁਕੱਦਮਾ ਦਰਜ ਕਰਕੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਸਾਰੇ ਹੀ ਮੁਕੱਦਮਿਆਂ ਦੇ ਮੁੱਖ ਦੋਸ਼ੀਆਂ ਤੋਂ ਕੁੱਲ 47 ਮੋਟਰਸਾਈਕਲ ਬਰਾਮਦ ਹੋਏ ਹਨ, ਜੋ ਕਿ ਵੱਖ-ਵੱਖ ਭੀੜ ਭਾੜ ਵਾਲੇ ਇਲਾਕਿਆਂ ਤੋਂ ਚੋਰੀ ਕੀਤੇ ਗਏ ਸਨ।
ਇਹ ਸਾਰੇ ਹੀ ਚੋਰੀ ਕਰਨ ਵਾਲੇ ਮੁੱਖ ਦੋਸ਼ੀ ਸਾਰੇ ਹੀ ਦਿਹਾੜੀਦਾਰ ਅਤੇ ਮਜ਼ਦੂਰ ਸਨ, ਜੋ ਕਿ ਪੈਸਾ ਕਮਾਉਣ ਦੇ ਚੱਕਰ ਵਿਚ ਮੋਟਰਸਾਈਕਲ ਚੋਰੀ ਕਰਦੇ ਸਨ। ਇਨ੍ਹਾਂ ਵਿਅਕਤੀਆਂ ਦੀ ਤਰਫ਼ ਤੋਂ ਜ਼ਿਆਦਾਤਰ ਸਪਲੈਂਡਰ ਮੋਟਰਸਾਈਕਲ ਚੋਰੀ ਕੀਤੇ ਗਏ ਸਨ।
ਸਾਰੇ ਹੀ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਹਨ। ਪੁਲਿਸ ਰਿਮਾਂਡ ਹਾਸਿਲ ਕਰ ਕੇ ਹੋਰ ਵੱਡੇ ਖੁਲਾਸੇ ਕੀਤੇ ਜਾਵਣਗੇ ਅਤੇ ਬਰਾਮਦਗੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਫਿਲੌਰ ‘ਚ ਨਹੀਂ ਰੁਕ ਰਹੀਆਂ ਚੋਰੀ ਦੀਆਂ ਘਟਨਾਵਾਂ