ਪਟਿਆਲਾ: ਪੰਜਾਬ ਦੀਆਂ ਜੇਲ੍ਹਾਂ (Nabha) ਅਕਸਰ ਵਿਵਾਦਾਂ ਵਿੱਚ ਰਹਿੰਦੀਆਂ। ਜੇਲ੍ਹਾਂ ਵਿਚ ਲੜਾਈ ਦੀਆਂ ਘਟਨਾਵਾਂ, ਮੋਬਾਇਲ ਮਿਲਣਾ ਅਤੇ ਨਸ਼ੇ ਦਾ ਸਾਮਾਨ ਮਿਲਣਾ ਆਮ ਜਿਹੀ ਗੱਲ ਹੈ। ਇਸੇ ਤਹਿਤ ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿੱਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ੍ਹ ਵਿੱਚ ਪਟਿਆਲਾ ਦੇ ਐਸ.ਪੀ. ਹੈੱਡਕੁਆਰਟਰ ਕੇਸਰ ਸਿੰਘ ਦੀ ਅਗਵਾਈ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਪੰਜਾਬ ਪੁਲਿਸ ਦੇ 350 ਮੁਲਾਜ਼ਮਾਂ ਵੱਲੋਂ ਨਜ਼ਰਬੰਦ ਕੈਦੀਆਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਪੁਲਿਸ ਵੱਲੋਂ ਇਸ ਕੀਤੀ ਗਈ ਚੈਕਿੰਗ ਦੌਰਾਨ ਕੋਈ ਵੀ ਗੈਰ ਕਾਨੂੰਨੀ ਸਮਾਨ ਬਰਾਮਦ ਨਹੀਂ ਹੋਇਆ ਹੈ। ਜਿੱਥੇ ਆਏ ਦਿਨ ਜੇਲ੍ਹ ਵਿਚ ਵੱਡੇ ਪੱਧਰ ‘ਤੇ ਮੋਬਾਈਲ ਨਸ਼ੇ ਦਾ ਸਾਮਾਨ ਮਿਲਣਾ ਲਗਾਤਾਰ ਜਾਰੀ ਹੈ ਤੇ ਉੱਥੇ ਹੀ ਅਚਨਚੇਤ ਚੈਕਿੰਗ (Checking) ਵਿੱਚ ਪੁਲਿਸ (Police) ਦੇ ਹੱਥ ਖਾਲੀ ਹੀ ਵਿਖਾਈ ਦਿੱਤੇ।
ਇਹ ਚੈਕਿੰਗ ਸਵੇਰੇ ਤੜਕਸਾਰ ਪੰਜ ਵਜੇ ਸ਼ੁਰੂ ਕੀਤੀ ਗਈ ਅਤੇ ਇਹ ਚੈਕਿੰਗ ਕਰੀਬ ਢਾਈ ਘੰਟੇ ਤੱਕ ਚਲਦੀ ਰਹੀ। ਇਸ ਚੈਕਿੰਗ ਵਿਚ ਐੱਸ.ਪੀ. ਹੈੱਡਕੁਆਰਟਰ ਕੇਸ਼ਰ ਸਿੰਘ ਅਤੇ ਚਾਰ ਡੀ.ਐਸ.ਪੀ ਅਤੇ ਕਈ ਐਸ.ਐਚ.ਓ ਜੇਲ੍ਹ ਦੀ ਤਲਾਸ਼ੀ ਕਰਨ ਲਈ ਜੱਦੋ ਜਹਿਦ ਕਰਦੇ ਰਹੇ ਪਰ ਪੁਲਿਸ ਨੂੰ ਇਸ ਤਰ੍ਹਾਂ ਦਾ ਕੋਈ ਸਮਾਨ ਹੱਥ ਨਹੀਂ ਲੱਗਿਆ ਅਤੇ ਪੁਲੀਸ ਨੂੰ ਨਿਰਾਸ਼ ਹੀ ਪਰਤਣਾ ਪਿਆ।
ਇਸ ਮੌਕੇ ‘ਤੇ ਐਸ.ਪੀ. ਹੈੱਡਕੁਆਰਟਰ ਕੇਸ਼ਰ ਸਿੰਘ ਨੇ ਦੱਸਿਆ ਕਿ ਇਹ ਅਚਨਚੇਤ ਚੈਕਿੰਗ ਸਵੇਰੇ ਪੰਜ ਵਜੇ ਜੇਲ੍ਹ ਵਿਚ ਸ਼ੁਰੂ ਕਰ ਦਿੱਤੀ ਗਈ ਸੀ ਪਰ ਕਈ ਘੰਟਿਆਂ ਦੇ ਬਾਵਜੂਦ ਵੀ ਜੇਲ੍ਹ ਵਿਚ ਕੁਝ ਵੀ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਸਮੇਂ ਸਮੇਂ ‘ਤੇ ਜ਼ੇਲ੍ਹਾਂ ਦੀ ਚੈਕਿੰਗ ਕਰਦੇ ਆ ਰਹੇ ਹਨ।
ਇਹ ਵੀ ਪੜ੍ਹੋ: ਚੰਨੀ ਨੇ ਜਲੰਧਰ ਫੇਰੀ ਦੌਰਾਨ, ਸ੍ਰੀ ਦੇਵੀ ਤਲਾਬ ਮੰਦਿਰ ਕਰਤਾ ਵੱਡਾ ਐਲਾਨ