ਪਟਿਆਲਾ: ਮਹਿਲਾ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕਰਨ ਆਏ ETT ਅਧਿਆਪਕਾਂ ਉੱਤੇ ਪੁਲਿਸ ਪ੍ਰਸ਼ਾਸਨ ਨੇ ਲਾਠੀਚਾਰਜ ਕੀਤਾ। ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਵਿੱਚ ਕਈ ਅਧਿਆਪਕਾਂ ਨੂੰ ਅੰਦਰੂਨੀ ਸੱਟਾਂ ਲੱਗੀਆਂ ਹਨ ਅਤੇ ਕਈਆਂ ਦੇ ਖੂਨ ਨਿਕਲਿਆ ਹੈ।
ਮੁੱਖ ਮੰਤਰੀ ਦੇ ਘਰ ਵੱਲ ਆਏ ਅਧਿਆਪਕਾਂ ਉੱਤੇ ਲਾਠੀਚਾਰਜ ਕਰਨ ਤੋਂ ਬਾਅਦ ਪੁਲਿਸ ਵੱਲੋਂ ਅਧਿਆਪਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਵਿੱਚੋਂ ਕਈ ਮਹਿਲਾ ਅਧਿਆਪਕ ਵੀ ਸ਼ਾਮਿਲ ਸੀ।
ਗੱਲਬਾਤ ਦੌਰਾਨ ਜ਼ਖ਼ਮੀ ਹੋਈ ਮਹਿਲਾਵਾਂ ਨੇ ਕਿਹਾ ਕਿ ਪੁਲਿਸ ਨੇ ਮਹਿਲਾ ਦਿਵਸ ਦੇ ਮੌਕੇ ਉੱਤੇ ਵੱਡਾ ਤੋਹਫਾ ਦਿੱਤਾ। ਅਸੀਂ ਆਪਣੀਆਂ ਮੰਗਾਂ ਦੇ ਲਈ ਇੱਥੇ ਮੁੱਖ ਮੰਤਰੀ ਦਾ ਘਰ ਘੇਰਨ ਲਈ ਆਏ ਸੀ ਪਰ ਪੰਜਾਬ ਸਰਕਾਰ ਦੇ ਹੁਕਮ ਦੇ ਚੱਲਦੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਉੱਤੇ ਲਾਠੀਚਾਰਜ ਕੀਤਾ।
ਦੂਜੇ ਪਾਸੇ ਜ਼ਖ਼ਮੀ ਹੋਏ ਨੌਜਵਾਨਾਂ ਨੇ ਕਿਹਾ ਕਿ ਪੁਲਿਸ ਨੇ ਇਹ ਬਹੁਤ ਹੀ ਗ਼ਲਤ ਤਰੀਕਾ ਵਰਤਿਆ ਗਿਆ ਹੈ। ਇਹ ਬਹੁਤ ਹੀ ਗਲਤ ਵਤੀਰਾ ਸੀ ਅਸੀਂ ਆਪਣੇ ਹੱਕਾਂ ਦੇ ਲਈ ਮੁੱਖ ਮੰਤਰੀ ਦੇ ਘਰ ਬਾਹਰ ਗਏ ਸੀ ਲੇਕਿਨ ਪੁਲਿਸ ਵੱਲੋਂ ਇਕਦਮ ਹੀ ਉਨ੍ਹਾਂ ਉੱਤੇ ਲਾਠੀਚਾਰਜ ਕਰ ਦਿੱਤਾ ਗਿਆ। ਇਸ ਲਾਠੀਚਾਰਜ ਦੇ ਵਿਚ ਸਾਡੇ ਕਈ ਮਹਿਲਾ ਅਧਿਆਪਕ ਅਤੇ ਪੁਰਸ਼ ਕਰਮਚਾਰੀ ਜ਼ਖ਼ਮੀ ਹੋਏ ਹਨ।