ETV Bharat / state

ਕੋਰੋਨਾ ਤੋਂ ਬੇਖੌਫ਼ ਲੋਕ, ਛੋਟੇ ਹਾਥੀ 'ਚ ਸਵਾਰ 21 ਲੋਕਾਂ ਦਾ ਹੋਇਆ ਚਲਾਨ

ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਦੇ ਨੇੜੇ ਅੱਜ ਟ੍ਰੈਫਿਕ ਪੁਲਿਸ ਨੇ ਛੋਟੇ ਹਾਥੀ ਆਟੋ ਦਾ ਚਲਾਨ ਕੀਤਾ। ਇਸ ਛੋਟੇ ਹਾਥੀ ਵਿੱਚ 21 ਲੋਕ ਸਵਾਰ ਸਨ ਜੋ ਕਿ ਬਿਨਾਂ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਹੋਇਆਂ ਇੱਕ-ਦੂਜੇ ਦੇ ਨੇੜੇ ਖੜ੍ਹੇ ਸਨ।

ਪੁਲਿਸ ਨੇ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਉਂਦੇ ਛੋਟੇ ਹਾਥੀ ਦਾ ਕੀਤਾ ਚਲਾਨ
ਫ਼ੋਟੋ
author img

By

Published : Jul 25, 2020, 1:39 PM IST

ਪਟਿਆਲਾ: ਕੋਰੋਨਾ ਮਹਾਂਮਾਰੀ ਦਾ ਫੈਲਾਅ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਜਿਸ ਨੂੰ ਰੋਕਣ ਲਈ ਸਰਕਾਰ ਵੱਲੋਂ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਤੇ ਮਾਸਕ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਲੋਕ ਇਸ ਦੀਆਂ ਧੱਜੀਆਂ ਉਡਾਉਂਦੇ ਹੋਏ ਨਜ਼ਰ ਆ ਰਹੇ ਹਨ।

ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੀ ਸਖ਼ਤ ਹੋ ਗਿਆ ਹੈ। ਜਿਹੜੇ ਲੋਕ ਸਮਾਜਿਕ ਦੂਰੀ ਜਾਂ ਮਾਸਕ ਦੀ ਵਰਤੋਂ ਨਹੀਂ ਕਰ ਰਹੇ ਪੁਲਿਸ ਉਨ੍ਹਾਂ ਦੇ ਚਲਾਨ ਕਰ ਰਹੀ ਹੈ। ਸ਼ਨਿਚਰਵਾਰ ਨੂੰ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਕੋਲ ਪੁਲਿਸ ਨੇ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਉਂਦੇ ਇੱਕ ਛੋਟੇ ਹਾਥੀ ਦਾ ਚਲਾਨ ਕੀਤਾ। ਇਸ ਛੋਟੇ ਹਾਥੀ ਵਿੱਚ 21 ਲੋਕ ਸਵਾਰ ਸਨ ਜੋ ਕਿ ਬਿਨਾਂ ਸਮਾਜਿਕ ਦੂਰੀ ਦੇ ਖੜ੍ਹੇ ਸਨ।

ਵੀਡੀਓ

ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਛੋਟੇ ਹਾਥੀ ਨੂੰ ਸ਼ੇਰਾਂ ਵਾਲਾ ਗੇਟ ਦੇ ਕੋਲੋਂ ਲੰਘਦੇ ਹੋਏ ਦੇਖਿਆ ਤਾਂ ਉਨ੍ਹਾਂ ਨੇ ਇਸ ਨੂੰ ਰੋਕ ਕੇ ਇਸ ਦਾ ਚਲਾਨ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਛੋਟੇ ਹਾਥੀ ਵਿੱਚ 21 ਲੋਕ ਸਵਾਰ ਸਨ ਜੋ ਕਿ ਬਿਨਾਂ ਮਾਸਕ ਦੇ ਇੱਕ ਦੂਜੇ ਨੇੜੇ ਖੜ੍ਹੇ ਸਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਵਿੱਚ ਸਰਕਾਰ ਦੀ ਹਿਦਾਇਤ ਹੈ ਕਿ ਹਰ ਵਿਅਕਤੀ ਇੱਕ ਦੂਜੇ ਵਿਅਕਤੀ ਤੋਂ 6 ਫੁੱਟ ਦੀ ਦੂਰੀ ਬਣਾ ਕੇ ਖੜ੍ਹੇ ਹੋਣ ਪਰ ਲੋਕ ਸਰਕਾਰ ਦੀਆਂ ਹਿਦਾਇਤਾਂ ਦਾ ਮਜ਼ਾਕ ਉਡਾ ਰਹੇ ਹਨ।

ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਬਹੁਤ ਹੀ ਭਿਆਨਕ ਬਿਮਾਰੀ ਹੈ ਜਿਸ ਦਾ ਕੋਈ ਇਲਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਣ ਦਾ ਇੱਕ ਉਪਾਅ ਹੈ ਸਮਾਜਿਕ ਦੂਰੀ ਤੇ ਮਾਸਕ ਦੀ ਵਰਤੋਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਲਗਾਤਾਰ ਲੋਕਾਂ ਨੂੰ ਇਸ ਮਹਾਂਮਾਰੀ ਦੇ ਚਪੇਟ ਤੋਂ ਬਚਣ ਲਈ ਸਮਾਜਿਕ ਦੂਰੀ ਤੇ ਮਾਸਕ ਦੀ ਵਰਤੋਂ ਕਰਨ ਦੀ ਅਪੀਲ ਕਰ ਰਹੀ ਹੈ ਪਰ ਲੋਕ ਇਸ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ, ਜੋ ਕਿ ਸਹੀ ਨਹੀਂ ਹੈ।

ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਕੁੜੀ ਨੇ ਗ਼ਲਤੀ ਨੇ ਖਾਧੀ ਜ਼ਹਿਰੀਲੀ ਚੀਜ਼, ਹਾਲਤ ਗੰਭੀਰ

ETV Bharat Logo

Copyright © 2024 Ushodaya Enterprises Pvt. Ltd., All Rights Reserved.