ਪਟਿਆਲਾ: ਥਾਣਾ ਤ੍ਰਿਪੜੀ ਪੁਲਿਸ ਨੇ 225 ਗ੍ਰਾਮ ਸਮੈਕ ਅਤੇ 2 ਲੱਖ 18 ਹਜ਼ਾਰ ਰੁਪਏ ਨਗਦ ਪੈਸੇ ਦੇ ਨਾਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਇਸ ਮੌਕੇ ਡੀਐਸਪੀ ਸਿਟੀ 2 ਸੌਰਵ ਜਿੰਦਲ ਨੇ ਦੱਸਿਆ ਕਿ ਇਸ ਵਿਅਕਤੀ ਦੇ ਖਿਲਾਫ਼ ਪਹਿਲਾਂ ਵੀ ਥਾਣਾ ਕੋਤਵਾਲੀ ਦੇ ਵਿੱਚ ਕਈ ਮੁਕੱਦਮੇ ਲੜਾਈ ਝਗੜੇ ਦੇ ਦਰਜ ਹਨ। ਇਸ ਦਾ ਨਾਮ ਨਿਰਦੋਸ਼ ਸਿੰਘ ਉਰਫ਼ ਗਟੂ ਹੈ ਇਹ ਸਨੌਰ ਦੇ ਖ਼ਾਲਸਾ ਕਲੋਨੀ ਦਾ ਰਹਿਣ ਵਾਲਾ ਵਾਸੀ ਹੈ।
ਸੌਰਵ ਜਿੰਦਲ ਨੇ ਦੱਸਿਆ ਕਿ ਸਾਨੂੰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇਹ ਵਿਅਕਤੀ ਨਸ਼ਾ ਵੇਚਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਜਦੋਂ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਇਸ ਦੇ ਕੋਲੋਂ ਸਾਨੂੰ 225 ਗ੍ਰਾਮ ਸਮੈਕ ਅਤੇ ਨਾਲ ਹੀ 2 ਲੱਖ 18 ਹਜ਼ਾਰ ਰੁਪਏ ਨਗਦ ਪੈਸੇ ਬਰਾਮਦ ਕੀਤੀ ਗਏ। ਉਨ੍ਹਾਂ ਕਿਹਾ ਕਿ ਇਸ ਦਾ ਕੋਰਟ ਰਿਮਾਂਡ ਲਿਆ ਗਿਆ ਹੈ ਤੇ ਇਸ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ ਕਿ ਇਹ ਕਿੱਥੋਂ ਦੀ ਨਸ਼ਾ ਲੈਕੇ ਆਉਂਦਾ ਦੀ ਤੇ ਕਿੱਥੇ ਵੇਚਦਾ ਸੀ। ਇਸ ਦੇ ਕੋਲੋਂ ਜੋ ਪੈਸੇ ਬਰਾਮਦ ਹੋਏ ਹਨ ਕਿ ਇਹ ਨਸ਼ਾ ਵੇਚ ਕੇ ਕਮਾਏ ਹੋਏ ਪੈਸੇ ਹਨ।