ਪਟਿਆਲਾ : ਸੰਗਰੂਰ ਦੇ ਲੌਂਗੋਵਾਲ ਵਿੱਚ ਵਾਪਰੇ ਸਕੂਲ ਵੈਨ ਹਾਦਸੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੋਸ਼ ਵਿੱਚ ਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਟ੍ਰੈਫ਼ਿਕ ਇੰਚਾਰਜ ਰਣਜੀਤ ਸਿੰਘ ਤੇ ਆਰਟੀਓ ਅਰਵਿੰਦ ਕੁਮਾਰ ਵੱਲੋਂ ਸਵੇਰ ਤੋਂ ਹੀ ਸਕੂਲੀ ਵੈਨਾਂ ਦੀ ਚੈਕਿੰਗ ਕੀਤੀ ਗਈ।
ਇੱਕ ਪਾਸੇ ਲੌਂਗੋਵਾਲ ਵਿੱਚ ਹੋਈ ਇੱਕ ਬੜੀ ਦੁਖਦਾਈ ਘਟਨਾ ਤੋਂ ਬਾਅਦ ਸਕੂਲਾਂ ਤੇ ਪ੍ਰਸ਼ਾਸਨ ਨੂੰ ਇਸ ਦਾ ਸਬੂਤ ਪਟਿਆਲਾ ਵਿੱਚ ਗਰਾਉਂਡ ਜ਼ੀਰੋ ਤੋਂ ਕੀਤੀ ਗਈ ਚੈਕਿੰਗ ਤੋਂ ਪਤਾ ਲੱਗਦਾ ਹੈ, ਕਿ ਤਸਵੀਰਾਂ ਵਿੱਚ 90% ਸਕੂਲੀ ਵਾਹਨਾਂ ਦੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਪੂਰੀ ਤਰ੍ਹਾਂ ਦਿਖਾਈ ਦਿੰਦਾ ਹੈ।
ਇਹ ਵੀ ਪੜ੍ਹੋ : ਮਾਨਸਾ 'ਚ ਸਕੂਲੀ ਬੱਸਾਂ ਦੀ ਚੈਕਿੰਗ ਨੂੰ ਲੈ ਕੇ ਪੁਲਿਸ ਮੁਸਤੈਦ
ਜਦੋਂ ਈਟੀਵੀ ਭਾਰਤ ਦੀ ਟੀਮ ਵੱਲੋਂ ਰੋਡ ਤੇ ਟ੍ਰਾਂਸਪੋਰਟ ਅਫ਼ਸਰ ਅਰਵਿੰਦ ਕੁਮਾਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਵਾਂ ਤੱਕ ਲੈ ਕੇ ਜਾਣ ਵਾਲੀਆਂ ਗੱਡੀਆਂ ਵਿੱਚ ਸੁਰੱਖਿਆ ਨਿਯਮਾਂ ਦੀਆਂ ਕਮੀਆਂ ਹੁੰਦੀਆਂ ਹਨ, ਜਿਸ ਨੂੰ ਲੈ ਕੇ ਵਿੱਦਿਅਕ ਸੰਸਥਾਵਾਂ ਦੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ ਤੇ ਕਈ ਗੱਡੀਆਂ ਦੇ ਚਲਾਨ ਵੀ ਕੱਟੇ ਗਏ।
ਉੱਥੇ ਹੀ ਟ੍ਰੈਫ਼ਿਕ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ 30 ਤੋਂ ਜ਼ਿਆਦਾ ਗੱਡੀਆਂ ਦੀ ਚੈਕਿੰਗ ਕੀਤੀ ਗਈ ਹੈ, ਤੇ 80 ਤੋਂ 90 ਫ਼ੀਸਦੀ ਗੱਡੀਆਂ ਵਿੱਚ ਸੁਰੱਖਿਆ ਨਿਯਮਾਂ ਨੂੰ ਲੈ ਕੇ ਕਮੀ ਪਾਈ ਗਈ ਹੈ ਅਤੇ ਕਈ ਗੱਡੀਆਂ ਦੇ ਚਲਾਨ ਵੀ ਕੱਟੇ ਗਏ ਹਨ।