ਪਟਿਆਲਾ: ਦੇਸ਼ ਵਿੱਚ ਪਿਆਜ਼ ਦੀਆਂ ਕੀਮਤਾਂ ਵੱਧਣ ਨਾਲ ਪਿਆਜ਼ ਖਰੀਦਣਾ ਆਮ ਬੰਦੇ ਦੇ ਵਸ ਦੀ ਗੱਲ ਨਹੀ ਰਹੀ। ਕੀਮਤਾਂ ਵੱਧਣ ਨਾਲ ਘਰਾਂ ਦੇ ਬਜਟ ਹਿੱਲ ਗਏ ਹਨ। ਪਟਿਆਲਾ ਦੀ ਸਬਜ਼ੀ ਮੰਡੀ ਵਿੱਚ ਪਿਆਜ਼ ਦੇ ਰੇਟ ਆਮ ਲੋਕਾਂ ਨੂੰ ਰਵਾ ਰਹੇ ਹਨ। ਪਟਿਆਲਾ ਮੰਡੀ ਵਿੱਚ ਪਿਆਜ਼ ਘੱਟੋ-ਘੱਟ 60 ਰੁਪਏ ਕਿੱਲੋ ਅਤੇ 80 ਰੁਪਏ ਕਿਲੋ ਤੱਕ ਵਿੱਕ ਰਿਹਾ ਹੈ।
ਆਮ ਇਨਸਾਨ ਲਈ ਇਨ੍ਹਾਂ ਮਹਿੰਗਾ ਪਿਆਜ਼ ਖਰੀਦਣਾ ਵਸ ਦੀ ਗੱਲ ਨਹੀ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਦੇਸ਼ ਵਿੱਚ ਪਿਆਜ਼ ਮਹਿੰਗੇ ਹੋਏ ਹਨ। ਉੱਥੇ ਹੀ ਆਮ ਲੋਕ ਮਹਿੰਗੇ ਪਿਆਜ਼ ਨੂੰ ਖਰੀਦਣ ਵਿਚ ਅਸਮਰੱਥ ਦਿਖਾਈ ਦੇ ਰਹੇ ਹਨ।
ਜਿੱਥੇ ਪਹਿਲਾ ਲੋਕ ਪੰਜ-ਪੰਜ ਕਿੱਲੋ ਇਕੱਠਾ ਪਿਆਜ਼ ਖਰੀਦਦੇ ਸਨ ਹੁਣ ਲੋਕ ਮੁਸ਼ਕਿਲ ਨਾਲ ਅੱਧਾ ਕਿੱਲੋ ਪਿਆਜ਼ ਖਰੀਦ ਰਹੇ ਹਨ। ਉੱਥੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਿੱਥੇ ਉਹ ਪਹਿਲਾ ਦਿਨ ਵਿੱਚ 20 ਤੋਂ 25 ਕਿਲੋ ਪਿਆਜ਼ ਵੇਚਦੇ ਸਨ ਹੁਣ ਸਾਰੇ ਦਿਨ ਵਿਚ ਮਸਾ 7 ਕਿਲੋ ਪਿਆਜ਼ ਵਿਕ ਰਿਹਾ ਹੈ।
ਜਦੋਂ ਪੰਜਾਬ ਦੇ ਲੋਕਾਂ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਵੱਧ ਖਾਣ-ਪੀਣ ਵਾਲੇ ਮੰਨਿਆ ਜਾਂਦਾ ਹੈ। ਪੰਜਾਬ ਦੀਆਂ ਕਈ ਚੀਜ਼ਾਂ ਮਸ਼ਹੂਰ ਹਨ ਜਿਵੇਂ ਕਿ ਸਰਦੀਆਂ ਵਿੱਚ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਪੰਜਾਬ ਦਾ ਖਾਸ ਖਾਣ ਵਾਲਾ ਵਿਅੰਜਨ ਹੈ, ਜਦੋਂ ਸਾਗ ਨੂੰ ਪਿਆਜ਼ ਤੇ ਟਮਾਟਰ ਦਾ ਤੜਕਾ ਲੱਗ ਜਾਵੇ ਤਾਂ ਹਰੇਕ ਪੰਜਾਬੀ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਪ੍ਰੰਤੂ ਇਸ ਮਹਿੰਗੇ ਪਿਆਜ਼ ਕਾਰਨ ਸਾਗ ਨੂੰ ਤੜਕਾ ਲਾਉਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ।
ਇਹ ਵੀ ਪੜੋ: ਸੁਪਰੀਮ ਦਾ ਵੱਡਾ ਫ਼ੈਸਲਾ, ਭਲਕੇ ਸ਼ਾਮ 5 ਵਜੇ ਤੋਂ ਪਹਿਲਾਂ ਸਾਬਿਤ ਕਰਨਾ ਹੋਵੇਗਾ ਬਹੁਮਤ
ਪਟਿਆਲਾ ਦੀ ਮੰਡੀ ਵਿੱਚ 70 ਰੁਪਏ ਕਿੱਲੋ ਵਿਕਣ ਵਾਲਾ ਪਿਆਜ਼ ਆਮ ਇਨਸਾਨ ਦੀ ਜੇਬ ਤੋਂ ਪਰ੍ਹੇ ਦਿਖਾਈ ਦਿੰਦਾ ਹੈ।