ETV Bharat / state

ਪੰਜਾਬ ਦੇ ਇੱਕ ਹੋਰ ਜਵਾਨ ਨੇ ਦਿੱਤੀ ਦੇਸ਼ ਲਈ ਕੁਰਬਾਨੀ

author img

By

Published : Jun 27, 2020, 12:46 PM IST

ਪਟਿਆਲਾ ਦੇ ਪਿੰਡ ਮਰਦਾਂਹੇੜੀ ਦਾ ਫੌਜੀ ਜਵਾਨ ਸਲੀਮ ਖ਼ਾਨ ਸ਼ੁੱਕਰਵਾਰ ਨੂੰ ਚੀਨ ਬਾਰਡਰ 'ਤੇ ਸ਼ਹੀਦ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਜ ਦੁਪਹਿਰ 2 ਵਜੇ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਲਿਆਂਦਾ ਜਾਵੇਗਾ।

one more punjab based army man martyr in china border
ਪੰਜਾਬ ਦੇ ਇੱਕ ਹੋਰ ਜਵਾਨ ਨੇ ਦੇਸ਼ ਲਈ ਪੀਤਾ ਸ਼ਹਾਦਤ ਦਾ ਜਾਮ

ਪਟਿਆਲਾ: ਪਟਿਆਲਾ ਦੇ ਪਿੰਡ ਮਰਦਾਂਹੇੜੀ ਦਾ ਫੌਜੀ ਜਵਾਨ ਸਲੀਮ ਖ਼ਾਨ ਸ਼ੁੱਕਰਵਾਰ ਨੂੰ ਚੀਨ ਬਾਰਡਰ 'ਤੇ ਸ਼ਹੀਦ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਜ ਦੁਪਹਿਰ 2 ਵਜੇ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਲਿਆਂਦਾ ਜਾਵੇਗਾ, ਜਿਥੇ ਉਨ੍ਹਾਂ ਨੂੰ ਮੁਸਲਿਮ ਰਿਵਾਜ਼ਾਂ ਮੁਤਾਬਕ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ।

ਦੱਸ ਦਈਏ ਕਿ 23 ਸਾਲਾ ਸਲੀਮ ਖ਼ਾਨ ਦੇ ਪਿਤਾ ਮੰਗਲ ਦੀਨ ਵੀ ਭਾਰਤੀ ਫੌਜ ਵਿੱਚ ਹੀ ਡਿਊਟੀ ਦੌਰਾਨ ਸ਼ਹੀਦ ਹੋਏ ਸਨ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਮਾਤਾ, ਭਰਾ ਅਤੇ ਭਾਬੀ ਰਹਿ ਗਏ ਹਨ।

ਇਹ ਵੀ ਪੜ੍ਹੋ: SIT ਨੂੰ ਬਾਦਲਾਂ ਦੇ ਕਰੀਬੀ ਜੱਜਾਂ ਵੱਲੋਂ ਬੇਅਦਬੀ ਮਾਮਲਿਆਂ ਦੀ ਸੁਣਵਾਈ ਕੀਤੇ ਜਾਣ ਤੇ ਇਤਰਾਜ਼

ਜਾਣਕਾਰੀ ਲਈ ਦੱਸ ਦਈਏ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਭਾਰਤ-ਚੀਨ ਬਾਰਡਰ 'ਤੇ ਫੌਜਾਂ ਵਿੱਚ ਹਿੰਸਕ ਝੜਪ ਹੋਈ ਸੀ। ਇਸ ਝੜਪ ਵਿੱਚ ਵੀ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਸ਼ਹੀਦ ਜਵਾਨਾਂ ਵਿੱਚੋਂ 4 ਜਵਾਨ ਪੰਜਾਬ ਨਾਲ ਸਬੰਧਤ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.