ਪਟਿਆਲਾ: ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਇੱਕ ਵਾਰ ਨਹੀਂ ਕਈ ਵਾਰ ਮੁੱਕਰਦੀ ਦਿਖਾਈ ਦਿੰਦੀ ਹੈ। ਉਸੇ ਤਰ੍ਹਾਂ ਦਾ ਹੀ ਇਕ ਵਾਅਦਾ ਕੀਤਾ ਸੀ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਦੇ ਵਿੱਚ ਹੁਣ ਕਿਸਾਨ ਤੇ ਮਜ਼ਦੂਰ ਨਹੀਂ ਰੁਲਣਗੇ ਪਰ ਜੇ ਗੱਲ ਕਰੀਏ ਮਜ਼ਦੂਰਾਂ ਦੀ ਤਾਂ ਉਹ ਦੁਖੀ ਹਨ।
ਈਟੀਵੀ ਭਾਰਤ ਦੀ ਟੀਮ ਨੇ ਜਦੋਂ ਪਟਿਆਲਾ ਦੇ ਨਜ਼ਦੀਕ ਪਿੰਡ ਦੌਣ ਕਲਾਂ ਦੀ ਮੰਡੀ ਦਾ ਦੌਰਾ ਕੀਤਾ ਤਾਂ ਉਸ ਦਾ ਹਾਲ ਤਰਸਯੋਗ ਸੀ ਇਸ ਮੰਡੀ ਦੇ ਵਿੱਚ 200 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਹਨ ਪਰ ਉਥੇ 2 ਹੀ ਬਾਥਰੂਮ ਬਣਾਏ ਗਏ ਹਨ। ਦੋ ਟੀਨ ਦੀਆਂ ਚਾਦਰਾਂ ਲਾ ਕੇ ਉਹਦੇ ਵਿੱਚ ਬਾਥਰੂਮ ਸੀਟਾਂ ਰੱਖ ਦਿੱਤੀ ਗਈਆਂ ਹਨ।
ਮਜ਼ਦੂਰਾਂ ਨੇ ਦੱਸਿਆ ਕਿ ਸਾਨੂੰ ਦੋ-ਦੋ ਕਿਲੋਮੀਟਰ ਤੱਕ ਟਾਇਲਟ ਬਾਥਰੂਮ ਕਰਨ ਲਈ ਬਹੁਤ ਦੂਰ ਜਾਣਾ ਪੈਂਦਾ ਹੈ। ਜੇ ਮਜ਼ਦੂਰ ਇੱਥੇ ਖੁੱਲ੍ਹੇ 'ਚ ਖੇਤਾਂ ਵੱਲ ਜਾਂਦੇ ਹਾ ਤਾਂ ਜ਼ਿਮੀਦਾਰ ਉਨ੍ਹਾਂ ਨੂੰ ਕੁੱਟਦੇ ਹਨ।
ਇਸ ਮੰਡੀ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਵਾਸਤੇ ਕੋਈ ਬਾਥਰੂਮ ਦੀ ਸੁਵਿਧਾ ਨਹੀਂ ਹੈ। ਜਦ ਕਿ ਸਰਕਾਰ ਦਾਅਵੇ ਕਰ ਰਹੀ ਹੈ। ਕਿਸਾਨਾਂ ਤੇ ਮਜ਼ਦੂਰਾਂ ਵਾਸਤੇ ਹਰ ਸੁਵਿਧਾ ਦਿੱਤੀ ਜਾਵੇਗੀ। ਪਰ ਇਥੇ ਮੰਡੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਤੇ ਮਹਿਲਾਵਾਂ ਦੋਵੇਂ ਪ੍ਰੇਸ਼ਾਨ ਹਨ।