ਪਟਿਆਲਾ: ਪੰਜਾਬ ਸਰਕਾਰ ਵੱਲੋ "ਬੇਟੀ ਬਚਾਓ ਬੇਟੀ ਪੜਾਓ" ਸਬੰਧੀ ਜਾਗਰੂਕ ਤਾਂ ਕੀਤਾ ਜਾ ਰਿਹਾ ਹੈ, ਪਰ ਕੁੜੀਆਂ ਨੂੰ ਅਜੇ ਵੀ ਦਾਜ ਦੇ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤਰ੍ਹਾ ਦਾ ਮਾਮਲਾ ਨਾਭਾ ਬਲਾਕ ਦੇ ਪਿੰਡ ਮੁੰਗੋ ਤੋਂ ਸਾਹਮਣੇ ਆਇਆ ਹੈ। ਜਿੱਥੇ ਅਲੋਹਰਾ ਖੁਰਦ ਦੀ ਮਨਪ੍ਰੀਤ ਕੌਰ ਮੁੰਗੋ ਪਿੰਡ ਦੇ ਕੁਲਦੀਪ ਸਿੰਘ ਨਾਲ ਹੋਇਆ ਸੀ ਤਾਂ ਸੁਹਰੇ ਪਰਿਵਾਰ ਵੱਲੋ ਦਾਜ ਦੇ ਲਈ ਮਨਪ੍ਰੀਤ ਕੌਰ ਨਾਲ ਕੁੱਟ ਮਾਰ ਕੀਤੀ ਜਾਦੀ ਗਈ ਜਦੋ ਪੀੜਤ ਕੁੜੀ ਨੂੰ ਉਸਦਾ ਤਾਇਆ ਹਰਜੀਤ ਸਿੰਘ ਅਤੇ ਹੋਰ ਮੈਬਰਾਂ ਨਾਲ ਲੈਣ ਗਿਆ ਤਾਂ ਮਨਪ੍ਰੀਤ ਕੌਰ ਦੇ ਪਤੀ ਕੁਲਦੀਪ ਸਿੰਘ ਨੇ ਹਰਜੀਤ ਸਿੰਘ ਨੂੰ ਹਥਿਆਰ ਦਾ ਨਾਲ ਮੌਤ ਦੇ ਘਾਟ ਉਤਾਰ ਦਿੱਤਾ।
ਮਨਪ੍ਰੀਤ ਕੌਰ ਦਾ ਵਿਆਹ 7 ਸਾਲ ਪਹਿਲਾ ਪਿੰਡ ਮੁੰਗੋ ਹੋਇਆ ਸੀ ਜਿਸ ਦੇ ਦੋ ਬੱਚੇ ਵੀ ਹਨ ਪਰ ਕੁਲਦੀਪ ਸਿੰਘ ਅਤੇ ਉਸ ਦੇ ਮਾਤਾ-ਪਿਤਾ ਦਾਜ ਦੇ ਲਈ ਅਕਸਰ ਉਸ ਨੂੰ ਪਰੇਸ਼ਾਨ ਕਰਦੇ ਸੀ ਪਰ ਬੀਤੇ ਦੋ ਦਿਨਾ ਤੋਂ ਮਨਪ੍ਰੀਤ ਕੌਰ ਦਾ ਮੋਬਾਇਲ ਬੰਦ ਆ ਰਿਹਾ ਸੀ ਤਾ ਮਨਪ੍ਰੀਤ ਦਾ ਭਰਾ ਜਦੋ ਮੌਕੇ 'ਤੇ ਮੁੰਗੋ ਪਹੁੰਚਿਆ ਤਾ ਉਸ ਦੀ ਭੈਣ ਕਮਰੇ ਵਿਚ ਬੰਦ ਕੀਤੀ ਹੋਈ ਸੀ ਤਾਂ ਭਰਾ ਵੱਲੋ ਅਪਣੇ ਤਾਏ ਨੂੰ ਫੋਨ ਕਰਕੇ ਬੁਲਾਇਆ ਤਾਂ ਜਦੋ ਮਨਪ੍ਰੀਤ ਕੌਰ ਨੂੰ ਸਹੁਰੇ ਘਰ ਤੋਂ ਲਿਜਾਣ ਲੱਗੇ ਤਾ ਦੋਸ਼ੀ ਕੁਲਦੀਪ ਸਿੰਘ ਨੇ ਹਥਿਆਰ ਨਾਲ ਕੁੜੀ ਦੇ ਤਾਏ ਨੂੰ ਗੋਲੀਆ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਪੀੜਤ ਕੁੜੀ ਦੇ ਭਰਾ ਸੁਖਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੀ ਭੈਣ ਨੂੰ ਦਾਜ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਸਹੁਰਾ ਪਰਿਵਾਰ 5 ਲੱਖ ਦੀ ਮੰਗ ਕਰ ਰਿਹਾ ਸੀ ਅਤੇ ਜਦੋ ਉਹ ਘਰ ਗਿਆ ਤਾ ਉਸਦੀ ਭੈਣ ਨਾਲ ਕੁੱਟ ਮਾਰ ਕੀਤੀ ਗਈ ਅਤੇ ਉਸ ਨੇ ਘਰ ਫੋਨ ਕਰਕੇ ਤਾਏ ਨੂੰ ਬੁਲਾਇਆ ਅਤੇ ਜਦੋ ਉਸਦਾ ਤਾਇਆ ਉਸਦੀ ਭੈਣ ਨੂੰ ਲਿਜਾਣ ਲੱਗੇ ਤਾਂ ਕੁਲਦੀਪ ਸਿੰਘ ਨੇ ਗੋਲੀਆ ਦੇ ਨਾਲ ਉਸ ਦੇ ਤਾਏ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਵੀ ਪੜੋ: ਦਾਖ਼ਾ ਤੋਂ AAP ਉਮੀਦਵਾਰ ਨੇ ETV ਭਾਰਤ ਨਾਲ ਕੀਤੀ ਖ਼ਾਸ ਗੱਲਬਾਤ
ਥਾਣਾ ਭਾਦਸੋ ਦੇ ਐਸ.ਐਚ.ਓ ਅੰਮ੍ਰਿਤਪਾਲ ਸਿੰਘ ਸਿੰਧੂ ਨੇ ਦੱਸਿਆ ਕਿ ਇਹ ਕਤਲ ਕੁਲਦੀਪ ਸਿੰਘ ਵੱਲੋ ਕੀਤਾ ਗਿਆ ਹੈ। ਉਨ੍ਹਾਂ ਨੇ ਧਾਰਾ 302 ਦੇ ਤਹਿਤ ਕੁਲਦੀਪ ਸਿੰਘ ਅਤੇ ਉਸ ਦੇ ਮਾਤਾ-ਪਿਤਾ ਖਿਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।