ETV Bharat / state

ਪਰਿਵਾਰ ਪੂਰਾ ਆਈਸੋਲੇਟ 'ਚ, ਘਰ ਵਿੱਚ ਕੁੱਤਾ ਰਿਹਾ ਇਕੱਲਾ, ਡੀਸੀ ਨੂੰ ਕੁੱਤੇ ਤੱਕ ਖਾਣਾ ਪਹੁੰਚਾਉਣ ਦੇ ਹੁਕਮ

ਪਟਿਆਲਾ ਦੇ ਇੱਕ ਪੂਰੇ ਪਰਿਵਾਰ ਨੂੰ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਵਿਖੇ ਏਕਾਂਤਵਾਸ ਕਰ ਦਿੱਤਾ ਗਿਆ ਪਰ ਉਨ੍ਹਾਂ ਦਾ ਪਾਲਤੂ ਕੁੱਤਾ ਘਰੇ ਹੀ ਜੰਜੀਰੀ ਨਾਲ ਬੰਨਾ ਰਹਿ ਗਿਆ। ਉਨ੍ਹਾਂ ਦੇ ਕੁੱਤੇ ਨੂੰ ਖਾਣਾ ਦੇਣ ਲਈ ਕੋਈ ਵੀ ਘਰੇ ਨਹੀਂ ਸੀ ਜਿਸ 'ਤੇ ਇੱਕ ਐਨੀਮਲ ਰਾਇਟ ਐਕਟੀਵਿਸਟ ਸਾਹਮਣੇ ਆਈ।

ਪਰਿਵਾਰ ਨੂੰ ਏਕਾਂਤਵਾਸ ਕਰਨ ਤੋਂ ਬਾਅਦ ਇਕੱਲੇ ਕੁੱਤੇ ਨੂੰ ਖਾਣ ਦੇ ਲਈ ਪਟਿਆਲਾ ਡੀਸੀ ਨੂੰ ਹੁਕਮ

author img

By

Published : Apr 19, 2020, 9:07 PM IST

ਪਟਿਆਲਾ : ਇੱਥੋਂ ਦੇ ਸਫ਼ਾਵਾਦੀ ਗੇਟ ਇਲਾਕੇ ਵਿੱਚ ਇੱਕ ਹੀ ਪਰਿਵਾਰ ਦੇ ਪੌਜ਼ੀਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕਰ ਦਿੱਤਾ ਗਿਆ।

ਪਰਿਵਾਰ ਆਪਣੇ ਪਿੱਛੇ ਘਰ ਵਿੱਚ ਇੱਕ ਬਰੂਨੋ ਨਾਂਅ ਦਾ ਕੁੱਤਾ ਛੱਡ ਗਿਆ ਜੋ ਕਿ ਇੱਕ ਛੋਟੀ ਜਿਹੀ ਜੰਜੀਰ ਨਾਲ ਬੰਨਿਆ ਰਹਿ ਗਿਆ। ਇੱਥੇ ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਇਸ ਕੁੱਤੇ ਦੀ ਦੇਖਭਾਲ ਕੌਣ ਕਰੇਗਾ ਅਤੇ ਇਸ ਨੂੰ ਰੈਗੂਲਰ ਖਾਣਾ ਕੌਣ ਦੇਵੇਗਾ। ਇਹ ਇੱਕ ਵੱਡਾ ਸਵਾਲ ਖੜ੍ਹਾ ਹੋ ਗਿਆ ਸੀ ਜਿਸ ਦਾ ਸ਼ਾਇਦ ਕਿਸੇ ਪੁਲਿਸ ਕੋਲ ਜੁਆਬ ਵੀ ਨਹੀਂ ਸੀ।

ਵੇਖੋ ਵੀਡੀਓ।

ਇਸ ਪੂਰੇ ਮਾਮਲੇ ਵਿੱਚ ਇੱਕ ਐਨੀਮਲ ਰਾਈਟ ਐਕਟੀਵਿਸਟ ਮਸੀਹਾ ਬਣ ਕੇ ਸਾਹਮਣੇ ਆਈ ਜਿਸ ਦਾ ਨਾਂਅ ਡਾ. ਪ੍ਰਾਪਤੀ ਬਜਾਜ ਹੈ। ਡਾਕਟਰ ਪ੍ਰਾਪਤੀ ਨੇ ਪੂਰੀ ਜਾਣਕਾਰੀ ਲੈਣ ਲਈ ਸਬੰਧਿਤ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਪ੍ਰੰਤੂ ਸਬੰਧਿਤ ਅਧਿਕਾਰੀਆਂ ਨੇ ਫੋਨ ਅਟੈਂਡ ਨਾ ਕੀਤਾ। ਕਿਸੇ ਦੇ ਵੀ ਫੋਨ ਨਾ ਚੁੱਕੇ ਜਾਣ ਤੇ ਡਾਕਟਰ ਪ੍ਰਾਪਤੀ ਨੇ ਦਿੱਲੀ ਵਿੱਚ ਮੇਨਕਾ ਗਾਂਧੀ ਨੂੰ ਫੋਨ ਕੀਤਾ ਅਤੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ।

ਡਾ. ਪ੍ਰਾਪਤੀ ਦੇ ਮੁਤਾਬਿਕ ਮੇਨਕਾ ਗਾਂਧੀ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਮੈਡਮ ਨੂੰ ਫੋਨ ਕਰਕੇ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇ ਕੇ ਬਰੂਨੋ ਨਾਂਅ ਦੇ ਕੁੱਤੇ ਦੀ ਦੇਖਰੇਖ ਕਰਨ ਅਤੇ ਖਾਣਾ ਮੁਹੱਈਆ ਕਰਵਾਉਣ ਲਈ ਕਿਹਾ। ਉਸ ਤੋਂ ਬਾਅਦ ਸਬੰਧਿਤ ਅਧਿਕਾਰੀਆਂ ਦੇ ਕਹੇ ਮੁਤਾਬਕ ਗੁਆਂਢੀਆਂ ਨੇ ਵੀ ਖਾਣਾ ਮੁਹੱਈਆ ਕਰਵਾਉਣਾ ਸ਼ੁਰੂ ਕਰ ਦਿੱਤਾ।

ਡਾਕਟਰ ਪ੍ਰਾਪਤੀ ਨੇ ਦੱਸਿਆ ਕਿ ਇਸ ਸਥਿਤੀ ਵਿੱਚ ਮੈਟਰੋ ਸਿਟੀ ਵਿੱਚ ਲੋਕ ਵੀ ਪ੍ਰਸ਼ਾਸਨ ਵੀ ਜਾਗਰੂਕ ਹਨ ਪ੍ਰੰਤੂ ਇਸ ਸੰਕਟ ਦੀ ਘੜੀ ਵਿੱਚ ਬੇਜ਼ੁਬਾਨ ਜਾਨਵਰਾਂ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਕਿਸੇ ਵੀ ਜਾਨਵਰ ਨੂੰ ਭੁੱਖ ਦੀ ਵਜ੍ਹਾ ਨਾਲ ਮੌਤ ਦਾ ਸਾਹਮਣਾ ਨਾ ਕਰਨਾ ਪਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.