ਨਾਭਾ: ਪੰਜਾਬ ਵਿੱਚ ਨਸ਼ਾ ਕਦੋਂ ਖ਼ਤਮ ਹੋਵੇਗਾ ਇਹ ਸਭ ਤੋਂ ਵੱਡਾ ਸਵਾਲ ਹੈ। ਨਸ਼ੇ (drug) ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਦਿਨੋ ਦਿਨ ਨਸ਼ੇ ਦੀ ਦਲ ਦਲ ਦਲ ਵਿੱਚ ਧਕੇਲ ਦਿੱਤਾ ਹੈ। ਭਾਵੇਂ ਕਿ ਪੰਜਾਬ ਸਰਕਾਰ (Government of Punjab) ਵੱਲੋਂ ਲੱਖ ਦਾਅਵੇ ਕੀਤੇ ਜਾ ਰਹੇ ਹਨ ਕਿ ਨਸ਼ਾ ਅਸੀਂ ਜੜ੍ਹੋਂ ਖ਼ਤਮ ਕਰ ਦਿੱਤਾ ਹੈ ਪਰ ਦਿਨੋਂ ਦਿਨ ਚਿੱਟੇ ਦੇ ਨਾਲ ਨੌਜਵਾਨ ਪੀੜ੍ਹੀ ਖ਼ਤਮ ਹੁੰਦੀ ਜਾ ਰਹੀ ਹੈ।
ਜਿਸਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਦੇ ਰਿਪੁਦਮਨ ਕਾਲਜ ਸਟੇਡੀਅਮ (Ripudaman College Stadium) ਵਿਖੇ ਜਿਥੇ 25 ਸਾਲਾ ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਪਾਇਆ ਗਿਆ ਅਤੇ ਜਿਸ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ ਅਤੇ ਬੂਟਾ ਕੋਲ ਹੀ ਇੰਸੋਲੀਨ ਸਰਿੰਜਾਂ ਵੀ ਮੌਕੇ ਤੋਂ ਪਾਈ ਗਈ ਜਿਸ ਨੂੰ ਬੜੀ ਮਸ਼ੱਕਤ ਦੇ ਤਹਿਤ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਅਤੇ ਡਾਕਟਰਾਂ ਦੀ ਟੀਮ ਵੱਲੋਂ ਮੁੱਢਲੀ ਸਹਾਇਤਾ ਦੇ ਕੇ ਉਸ ਨੂੰ ਬਚਾ ਲਿਆ ਗਿਆ। ਪ੍ਰਤੱਖਦਰਸ਼ੀ ਨੇ ਦੱਸਿਆ ਕਿ ਰਣਜੀਤ ਸਿੰਘ ਦਾ ਨਸ਼ਾ ਕੀਤਾ ਹੋਇਆ ਸੀ ਅਤੇ ਇਹ ਨਸ਼ਾ ਨਾਭੇ ਦੇ ਰੋਹਟੀ ਪੁਲ ਚੌਂਕ ਕੋਲੋ ਸ਼ਰ੍ਹੇਆਮ ਮਿਲ ਹੈ।
ਇਸ ਮੌਕੇ ਚ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਇਸ ਨੂੰ ਅਸੀਂ ਨਾਭਾ ਦੇ ਰਿਪੁਦਮਨ ਕਾਲਜ ਸਟੇਡੀਅਮ ਕੋਲੋ ਚੁੱਕ ਕੇ ਲੈ ਕੇ ਆਏ ਹਾਂ।ਇਸ ਨੇ ਚਿੱਟੇ ਦਾ ਨਸ਼ਾ ਨਾਭਾ ਰੋਹਟੀ ਪੁਲ ਤੋਂ ਲਿਆਂਦਾ ਹੈ । ਇਸ ਮੌਕੇ ਤੇ ਨਾਭਾ ਦੇ ਸਰਕਾਰੀ ਹਸਪਤਾਲ ਦੇ ਡਾ ਕੰਵਰਜੀਤ ਨੇ ਦੱਸਿਆ ਕਿ ਵੇਖਣ ਨੂੰ ਇੰਝ ਲੱਗ ਰਿਹਾ ਹੈ ਜਿਵੇਂ ਕੋਈ ਨਸ਼ਾ ਕੀਤਾ ਹੋਵੇ ਅਤੇ ਇਹ ਓਵਰਡੋਜ਼ ਵੀ ਹੋ ਸਕਦੀ ਹੈ ਅਸੀਂ ਪੂਰੀ ਛਾਣਬੀਣ ਕਰ ਰਹੇ ਹਾਂ।
ਜਿੱਥੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਪਰ ਨੌਜਵਾਨ ਪੀੜ੍ਹੀ ਖੇਡਾਂ ਦੀ ਥਾਂ ਨਸ਼ਿਆਂ ਦੇ ਵੱਲ ਤੁਰ ਪਈ ਹੈ। ਸਰਕਾਰਾਂ ਨੂੰ ਵੀ ਲੋੜ ਹੈ ਇਹਨਾਂ ਵੱਲ ਧਿਆਨ ਦੇਣ ਦੀ ਤੇ ਸੱਤਾ ਹਾਸਿਲ ਕਰਨ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰਨ ਵਾਲਿਆਂ ਸਿਆਸੀ ਪਾਰਟੀਆਂ ਨੂੰ ਕਿ ਇਹਨਾਂ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਂਣ ਦੀ ਤਾਂ ਜੋ ਕਿਸੇ ਦੇ ਪਰਿਵਾਰ ਚ ਸੱਥਰ ਨਾ ਵਿੱਛੇ।
ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਮਾਮਲੇ ‘ਚ ਡੇਰਾ ਸੱਚਾ ਸੌਦਾ ਦਾ ਵੱਡਾ ਬਿਆਨ