ਪਟਿਆਲਾ: ਕੋਰੋਨਾ ਵਾਇਰਸ ਦੇ ਮਾਮਲੇ ਦੇਸ਼ਭਰ ਵਿੱਚ ਵਧਦੇ ਜਾ ਰਹੇ ਹਨ। ਜਿਸ ਕਾਰਨ ਦੇਸ਼ ਵਿੱਚ ਤਾਲਾਬੰਦੀ ਕੀਤੀ ਗਈ ਹੈ। ਜਨਤਕ ਥਾਵਾਂ ਤੋਂ ਇਲਾਵਾ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਵੀ ਲੋਕਾਂ ਦੀ ਆਮਦ ਬਿਲਕੁਲ ਨਾ ਦੇ ਬਰਾਬਰ ਰਹਿ ਗਈ ਹੈ।
ਗੁਰਦੁਆਰਿਆਂ, ਮੰਦਰਾਂ ਦੇ ਪਾਠੀ ਅਤੇ ਪੁਜਾਰੀ ਨੂੰ ਵੀ ਇਸ ਤਾਲਾਬੰਦੀ ਦੀ ਮਾਰ ਝੱਲਣੀ ਪੈ ਰਹੀ ਹੈ। ਦੇਸ਼ ਵਿੱਚ ਫੈਲੀ ਮਹਾਂਮਾਰੀ ਕਰਕੇ ਹੋਈ ਤਾਲਾਬੰਦੀ ਨੂੰ ਲਾਗੂ ਹੋਇਆਂ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਗਿਆ ਹੈ ਨਿਰਦੇਸ਼ਾਂ ਮੁਤਾਬਕ ਗੁਰੂਘਰ, ਮੰਦਰ, ਮਸਜਿਦ, ਗਿਰਜਾਘਰ ਸਭ ਤਾਲਾਬੰਦੀ ਅਧੀਨ ਹਨ।
ਲੌਕਡਾਊਨ ਕਾਰਨ ਮੰਦਰਾਂ ਵਿੱਚ ਅਤੇ ਗੁਰੂ ਘਰਾਂ ਵਿੱਚ ਸ਼ਰਧਾਲੂਆਂ ਦੇ ਆਉਣ ਦੀ ਮਨਾਹੀ ਹੈ ਪਰ ਜ਼ਿਆਦਾਤਰ ਮੰਦਰ ਦੇ ਪੁਜਾਰੀ ਅਤੇ ਗੁਰੂ ਘਰ ਦੇ ਪਾਠੀ ਲੋਕਾਂ ਦੇ ਦਾਨ ਦਕਸ਼ਣਾ ਨਾਲ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ।
ਈ.ਟੀ.ਵੀ. ਭਾਰਤ ਨਾਲ ਗੱਲਬਾਤ ਕਰਦਿਆਂ ਪੁਜਾਰੀਆਂ ਅਤੇ ਪਾਠੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਵੀ ਮਦਦ ਨਹੀਂ ਮਿਲ ਰਹੀ। ਮੰਦਰਾਂ ਅਤੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਹੀ ਪੁਜਾਰੀਆਂ ਨੂੰ ਰਾਸ਼ਨ ਅਤੇ ਬਾਕੀ ਮਦਦ ਮੁਹੱਈਆ ਕਰਵਾ ਰਹੀਆਂ ਹਨ।