ਪਟਿਆਲਾ: ਤੇਲੰਗਾਨਾ ਸਰਕਾਰ ਵੱਲੋਂ ਵੀਰਵਾਰ ਨੂੰ ਜਾਰੀ ਹੁਕਮਾਂ ਰਾਹੀਂ 2007 ਬੈਚ ਦੇ ਆਈਪੀਐਸ ਅਧਿਕਾਰੀ ਵਿਕਰਮਜੀਤ ਦੁੱਗਲ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਵਜੋਂ ਪਦ-ਉੱਨਤ ਕੀਤਾ ਗਿਆ ਹੈ। ਦੁੱਗਲ ਵਰਤਮਾਨ ਚ ਇੰਟਰ ਕਾਡਰ ਡੈਪੂਟੇਸ਼ਨ 'ਤੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਐਸ ਐਸ ਪੀ ਵਜੋਂ ਤਾਇਨਾਤ ਹਨ।
ਸਰਕਾਰੀ ਅਧਿਸੂਚਨਾ ਮੁਤਾਬਕ ਦੁੱਗਲ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਦੇ ਰੈਂਕ ਚ, ਸੁਪਰ ਟਾਈਮ ਸਕੇਲ (i) ਦੇ ਪੇਅ ਮੈਟ੍ਰਿਕਸ ਦੇ ਲੈਵਲ 13 ਏ ਵਿੱਚ ਪਦ-ਉੱਨਤ ਹੋਏ ਹਨ।