ETV Bharat / state

ਬਾਹਰਲੇ ਸੂਬਿਆਂ ਝੋਨੇ ਦੇ ਭਰ ਕੇ ਆਏ ਸੈਂਕੜੇ ਟਰੱਕ, ਲੱਖੇ ਸਿਧਾਣੇ ਨੇ ਕੀਤਾ ਵੱਡਾ ਕੰਮ

ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਝੋਨੇ ਦੇ ਭਰ ਕੇ ਆਏ ਸੈਂਕੜੇ ਟਰੱਕਾਂ ਨੂੰ ਲੱਖਾ ਸਿਧਾਣਾ (LAKHA SIDHANA) ਵੱਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਰੋਕਿਆ ਗਿਆ ਹੈ। ਇਸਦੇ ਨਾਲ ਹੀ ਲੱਖੇ ਨੇ ਸਰਕਾਰ ਦੀ ਕਾਰਗੁਜਾਰੀ ‘ਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ ਹਨ। ਨਾਲ ਹੀ ਲੱਖੇ ਵੱਲੋਂ ਇਸ ਮਸਲੇ ਸਬੰਧੀ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ (Home Minister Sukhjinder Randhawa) ਨਾਲ ਗੱਲ ਕਰਕੇ ਵੱਡੇ ਸਵਾਲ ਖੜ੍ਹੇ ਕੀਤੇ ਗਏ ਹਨ।

ਬਾਹਰਲੇ ਸੂਬਿਆਂ ਤੋਂ ਝੋਨੇ ਦੇ ਭਰ ਕੇ ਆਏ ਸੈਂਕੜੇ ਟਰੱਕ ਲੱਖੇ ਸਿਧਾਣੇ ਨੇ ਰੋਕੇ

author img

By

Published : Oct 22, 2021, 6:49 PM IST

ਪਟਿਆਲਾ: ਸੂਬੇ ਦੇ ਵਿੱਚ ਬਾਹਰੇ ਸੂਬਿਆਂ ਤੋਂ ਝੋਨਾ ਲਗਾਤਾਰ ਆ ਰਿਹਾ ਹੈ। ਲੱਖਾ ਸਿਧਾਣਾ (LAKHA SIDHANA) ਵੱਲੋਂ ਆਪਣੇ ਸਾਥੀਆਂ ਤੇ ਕਿਸਾਨਾਂ ਦੀ ਮਦਦ ਨਾਲ ਦੇ ਨਾਲ ਬਾਹਰਲੇ ਸੂਬਿਆਂ ਤੋਂ ਆ ਰਹੇ ਕਰੀਬ 100 ਟਰੱਕਾਂ ਨੂੰ ਰੋਕਿਆ ਗਿਆ ਹੈ। ਸਮਾਣਾ ਦੇ ਸਤਰਾਨਾ ਟੋਲ ਪਲਾਜ਼ਾ ‘ਤੇ ਸਿਧਾਣਾ ਵੱਲੋਂ ਇੰਨ੍ਹਾਂ ਟਰੱਕਾਂ ਨੂੰ ਰੋਕਿਆ ਗਿਆ ਹੈ।

ਇਸ ਮੌਕੇ ਲੱਖੇ ਸਿਧਾਣੇ ਵੱਲੋਂ ਸੂਬਾ ਸਰਕਾਰ ਦੀ ਕਾਰਗੁਜਾਰੀ ਉੱਪਰ ਵੀ ਸਵਾਲ ਖੜ੍ਹੇ ਕੀਤੇ ਗਏ ਹਨ। ਲੱਖੇ ਨੇ ਕਿਹਾ ਕਿ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਉਹ ਇੱਕ ਵੀ ਦਾਣਾ ਬਾਹਰਲੇ ਸੂਬਿਆਂ ਦਾ ਪੰਜਾਬ ਵਿੱਚ ਨਹੀਂ ਆਉਣ ਦੇਵੇਗੀ ਪਰ ਅਜੇ ਵੀ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਝੋਨਾ ਲਗਾਤਾਰ ਆ ਰਿਹਾ ਹੈ।

ਉਨ੍ਹਾਂ ਦੱਸਿਆ ਰਾਤ ਨੂੰ ਕਰੀਬ 2.30 ਵਜੇ ਦਿੱਲੀ ਤੋਂ ਆ ਰਹੇ ਸੀ ਕਿ ਉਸ ਸਮੇਂ ਹੋਰ ਸੂਬਿਆਂ ਤੋਂ 100 ਤੋਂ ਵੱਧ ਟਰੱਕ ਝੋਨੇ ਦੇ ਭਰ ਕੇ ਬਾਹਰਲੇ ਸੂਬਿਆਂ ਤੋਂ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਟਰੱਕਾਂ ਵਾਲਿਆਂ ਨੂੰ ਰੋਕ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਝੋਨਾ ਲਿਆ ਰਹੇ ਹਾਂ। ਲੱਖੇ ਨੇ ਦੱਸਿਆ ਕਿ ਇਸਦਾ ਪਤਾ ਚੱਲਦੇ ਹੀ ਉਨ੍ਹਾਂ ਨੇ ਟਰੱਕਾਂ ਨੂੰ ਰੋਕ ਲਿਆ ਹੈ।

ਬਾਹਰਲੇ ਸੂਬਿਆਂ ਤੋਂ ਝੋਨੇ ਦੇ ਭਰ ਕੇ ਆਏ ਸੈਂਕੜੇ ਟਰੱਕ ਲੱਖੇ ਸਿਧਾਣੇ ਨੇ ਰੋਕੇ

ਲੱਖਾ ਸਿਧਾਣਾ ਨੇ ਦੱਸਿਆ ਕਿ ਇਸ ਮਸਲੇ ਨੂੰ ਲੈਕੇ ਉਨ੍ਹਾਂ ਦੀ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Singh Randhawa) ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਸਵਾਲ ਪੁੱਛਿਆ ਹੈ ਕਿ ਤੁਸੀਂ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਝੋਨੇ ਨਹੀਂ ਆਵੇਗਾ ਪਰ ਇਹ ਟਰੱਕ ਭਰ ਕੇ ਝੋਨੇ ਦੇ ਕਿਸ ਤਰ੍ਹਾਂ ਦਾਖਲ ਹੋ ਰਰੇ ਹਨ।

ਇਸ ਮੌਕੇ ਲੱਖਾ ਸਿਧਾਣਾ ਨੇ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਝੋਨਾ ਵੇਚਣ ਦੇ ਵਿੱਚ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਜੋ ਬਾਹਰਲੇ ਸੂਬਿਆਂ ਤੋਂ ਆ ਰਿਹਾ ਹੈ ਇੰਨ੍ਹਾਂ ਦਾ ਝੋਨਾ ਸਸਤੇ ਭਾਅ ਖਰੀਦ ਕੇ ਮਹਿੰਗੇ ਭਾਅ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਇਸ ਮਾਮਲੇ ਦੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:ਪੰਜਾਬੀ ਮੁੱਖ ਵਿਸ਼ਿਆਂ ਤੋਂ ਬਾਹਰ, ਸੀਐਮ ਵੱਲੋਂ ਸੀਬੀਐਸਸੀ ਦੀ ਨਿੰਦਾ

ETV Bharat Logo

Copyright © 2024 Ushodaya Enterprises Pvt. Ltd., All Rights Reserved.