ਪਟਿਆਲਾ: ਹਿੰਦੂ ਵੈਲਫ਼ੇਅਰ ਕਮੇਟੀ ਪੰਜਾਬ ਦੇ ਚੇਅਰਮੈਨ ਮਹੰਤ ਰਵੀਕਾਂਤ ਨੇ ਅਯੁੱਧਿਆ ਮਾਮਲੇ ਦੀ ਸੁਣਵਾਈ ਦੌਰਾਨ ਰਾਮ ਜਨਮ ਭੂਮੀ ਦੇ ਨਕਸ਼ੇ ਦੀ ਤਸਵੀਰ ਫਾੜਨ ਦੇ ਮਾਮਲੇ ਵਿੱਚ ਮੁਸਲਿਮ ਪੱਖ ਦੇ ਵਕੀਲ ਰਾਜੀਵ ਧਵਨ ਵਿਰੁੱਧ ਮਾਮਲਾ ਦਿੱਲੀ ਪੁਲਿਸ ਕੋਲ ਦਰਜ ਕਰਵਾਇਆ ਹੈ।
ਇਸ ਬਾਰੇ ਮਹੰਤ ਰਵੀਕਾਂਤ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਪੁਲਿਸ ਉੱਤੇ ਭਰੋਸਾ ਹੈ ਤੇ ਜੇਕਰ ਫਿਰ ਵੀ ਉਨ੍ਹਾਂ ਨਾਲ ਇਨਸਾਫ਼ ਨਹੀਂ ਹੁੰਦਾ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ। ਉਨ੍ਹਾਂ ਕਿਹਾ ਕਿ ਹੀ ਛੇਤੀ ਹੀ ਰਾਜੀਵ ਧਵਨ ਨੂੰ ਹਿਰਾਸਤ ਵਿੱਚ ਲੈ ਕੇ ਬਣਦੀ ਸਜ਼ਾ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਯੁੱਧਿਆ ਮਾਮਲੇ ਦੀ ਸੁਣਵਾਈ ਹੋਈ ਜਿਸ ਮੌਕੇ ਮੁਸਲਿਮ ਪੱਖ ਦੇ ਵਕੀਲ ਨੇ ਰਾਮ ਜਨਮ ਭੂਮੀ ਦੇ ਨਕਸ਼ੇ ਦੀ ਤਸਵੀਰ ਨੂੰ ਫਾੜ ਦਿੱਤਾ ਸੀ। ਇਸ ਦੇ ਚਲਦਿਆਂ ਹਿੰਦੂ ਸੰਗਠਨਾਂ ਵਿੱਚ ਕਾਫ਼ੀ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ, ਤੇ ਹੁਣ ਵੈਲਫੇਅਰ ਕਮੇਟੀ ਨੇ ਦਿੱਲੀ ਪੁਲਿਸ ਕੋਲ ਵਕੀਲ ਰਾਜੀਵ ਧਵਨ ਵਿਰੁੱਧ ਮਾਮਲਾ ਦਰਜ ਕਰਵਾ ਦਿੱਤਾ ਹੈ।
ਇਹ ਵੀ ਪੜ੍ਹੋ: ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨਦਾਰ 'ਤੇ ਹਮਲਾ, 60 ਹਜ਼ਾਰ ਦੀ ਲੁੱਟ