ETV Bharat / state

ਈਟੀਵੀ ਭਾਰਤ ਨੇ ਪਟਿਆਲਾ 'ਚ ਲੱਭਿਆ ਕੈਪਟਨ ਦਾ ਇਕ ਹੋਰ 'ਸਮਾਰਟ ਸਕੂਲ'

author img

By

Published : Feb 20, 2020, 2:55 PM IST

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਦੀਆਂ ਗੱਲਾਂ ਭਾਸ਼ਣਾਂ ਵਿੱਚ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ। ਈਟੀਵੀ ਭਾਰਤ ਦੀ ਟੀਮ ਜਦ ਮੁੱਖ ਮੰਤਰੀ ਕੈਪਟਨ ਦੇ ਹੀ ਸ਼ਹਿਰ ਪਟਿਆਲਾ ਵਿਖੇ ਤ੍ਰਿਪੜੀ ਦੇ ਇੰਦਰਾ ਕਾਲੌਨੀ 'ਚ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਪਹੁੰਚੀ ਤਾਂ ਵੇਖਿਆ ਕਿ ਸਕੂਲ ਸਮਾਰਟ ਤਾਂ ਹੈ, ਪਰ ਕੰਧਾਂ ਨੂੰ ਸਿਲਾਬ ਤੇ ਵਿਦਿਆਰਥੀ ਹੇਠਾਂ ਬੈਠ ਕੇ ਪੜਣ ਲਈ ਮਜ਼ਬੂਰ। ਦੇਖੋ ਕੈਪਟਨ ਦੇ ਇਸ ਸਮਾਰਟ ਸਕੂਲ ਦੀ ਹਾਲਤ...

smart school of patiala
ਫ਼ੋਟੋ

ਪਟਿਆਲਾ: ਪੰਜਾਬ ਸਰਕਾਰ ਵੱਲੋਂ ਅਕਸਰ ਹੀ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ 'ਤੇ ਉਹ ਵਾਅਦੇ ਪੂਰ ਨਹੀਂ ਚੜ੍ਹਦੇ। ਦਿੱਲੀ ਵਿਧਾਨਸਭਾ ਚੋਣਾਂ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਨਾਂ ਵਿੱਚ ਕਿਹਾ ਸੀ ਕਿ ਪੰਜਾਬ ਵਿੱਚ 5500 ਸਮਾਰਟ ਸਕੂਲ ਬਣਾਏ ਜਾਣੇ ਹਨ ਅਤੇ ਕਈ ਬਣਾ ਦਿੱਤੇ ਗਏ ਹਨ ਪਰ ਅਸਲ ਵਿੱਚ ਕਈ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖ਼ਸਤਾ ਹੈ।

ਵੇਖੋ, ਮੁੱਖ ਮੰਤਰੀ ਕੈਪਟਨ ਦੇ ਸ਼ਹਿਰ ਦੇ ਸਮਾਰਟ ਸਕੂਲ ਦੀ ਹਾਲਤ।

ਪਟਿਆਲਾ ਦੇ ਇਸ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਵਿਦਿਆਰਥੀ ਸਰਦੀ-ਗਰਮੀ ਹਰ ਮੌਸਮ ਵਿੱਚ ਜ਼ਮੀਨ 'ਤੇ ਬੈਠ ਕੇ ਸਿੱਖਿਆ ਹਾਸਿਲ ਕਰ ਰਹੇ ਹਨ। ਕਈ ਵਿਦਿਆਰਥੀਆਂ ਦੀ ਕਲਾਸ ਖੁਲੇ 'ਚ ਹੀ ਲਗਾਈ ਜਾ ਰਹੀ ਹੈ, ਹਾਲਾਂਕਿ ਅਜੇ ਠੰਢ ਦਾ ਮੌਸਮ ਵੀ ਬਰਕਰਾਰ ਹੈ ਤੇ ਠੰਢੀ ਹਵਾ ਵੀ ਚੱਲ ਰਹੀ ਹੈ। ਜ਼ਮਾਤਾਂ ਨੂੰ ਨਾ ਦਰਵਾਜ਼ੇ ਹਨ ਤੇ ਨਾ ਖਿੜਕੀਆਂ।

ਇੱਥੋ ਤੱਕ ਕਿ ਜਿੱਥੇ ਮਿਡ ਡੇ ਮੀਲ ਤਿਆਰ ਹੁੰਦਾ ਹੈ, ਉਹ ਵਿਦਿਆਰਥੀਆਂ ਦੀ ਜਮਾਤ ਕੋਲ ਖੁੱਲੇ ਵਿੱਚ ਹੀ ਬਣਾਇਆ ਜਾ ਰਿਹਾ ਹੈ। ਸਕੂਲ ਵਿੱਚ ਬਿਜਲੀ ਦੀਆਂ ਤਾਰਾਂ ਵੀ ਨੰਗੀਆਂ ਹਨ ਤੇ ਅੱਗ ਬੁਝਾਊ ਯੰਤਰ ਵੀ ਜਮਾਤਾਂ ਦੇ ਅੰਦਰ ਹੀ ਪਏ ਹਨ। ਇਸ ਸਰਕਾਰੀ ਸਕੂਲ ਦਾ ਮੇਨ ਗੇਟ ਵੀ ਬਹੁਤ ਤੰਗ ਹੈ ਜਿਸ ਰਾਹੀਂ ਰੋਜ਼ ਵਿਦਿਆਰਥੀ ਸਕੂਲ ਦਾਖ਼ਲ ਹੁੰਦੇ ਹਨ ਤੇ ਛੁੱਟੀ ਵੇਲੇ ਇੱਕਠੇ ਬਾਹਰ ਜਾਂਦੇ ਹਨ।

ਇਹ ਹਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਸਰਕਾਰੀ ਸਕੂਲ ਦੀ ਹਾਲਤ, ਜਿੱਥੇ ਵਿਦਿਆਰਥੀਆਂ ਕੋਲ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ। ਹੁਣ ਵੇਖਣਾ ਹੋਵੇਗਾ ਕਿ ਇਹ ਸਕੂਲ ਜ਼ਮੀਨੀ ਹਕੀਕਤ 'ਚ ਸਮਾਰਟ ਸਕੂਲ ਕਦੋਂ ਬਣਦਾ ਹੈ।

ਇਹ ਵੀ ਪੜ੍ਹੋ: ਨੇਪਾਲ ਦੇ ਸਾਬਕਾ ਰਾਜਾ ਹੋਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

ETV Bharat Logo

Copyright © 2024 Ushodaya Enterprises Pvt. Ltd., All Rights Reserved.