ਨਾਭਾ: ਪੰਜਾਬ 'ਚ ਜਿਵੇਂ-ਜਿਵੇਂ ਨਗਰ ਕੌਂਸਲ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਉਸੇ ਤਰ੍ਹਾਂ ਹੀ ਉਮੀਦਵਾਰ ਟਿਕਟਾਂ ਲੈਣ ਲਈ ਸਿਆਸੀ ਪਾਰਟੀਆਂ ਦੇ ਕੋਲ ਆਪਣੀ-ਆਪਣੀ ਦਾਅਵੇਦਾਰੀਆ ਜਤਾ ਰਹੇ ਨੇ, ਜਿਸ ਦੇ ਤਹਿਤ ਨਾਭਾ ਦੇ ਵਾਰਡ ਨੰਬਰ 4 ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਨਾਭਾ ਬਲਾਕ ਕਾਂਗਰਸ ਦੇ ਮੌਜੂਦਾ ਪ੍ਰਧਾਨ ਗੌਤਮ ਬਾਤਿਸ਼ ਦੇ ਹੱਕ ਵਿੱਚ ਵਾਰਡ ਵਾਸੀਆਂ ਦੇ ਵੱਲੋਂ ਭਰਵਾਂ ਇਕੱਠ ਕਰਕੇ ਕਾਂਗਰਸ ਪਾਰਟੀ ਤੋਂ ਮੰਗ ਕੀਤੀ ਗਈ ਜੇਕਰ ਗੌਤਮ ਬਾਤਿਸ਼ ਨੂੰ ਟਿਕਟ ਨਾ ਦਿੱਤੀ ਗਈ ਤਾਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜ੍ਹਾ ਕਰਕੇ ਭਾਰੀ ਬਹੁਮਤ ਨਾਲ ਜਿਤਾਵਾਂਗੇ, ਕਿਉਂਕਿ ਕਾਂਗਰਸ ਪਾਰਟੀ ਵੱਲੋਂ ਕਈ ਉਮੀਦਵਾਰਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਹਨ ਅਤੇ ਜਿਸ ਕਾਰਨ ਕਾਂਗਰਸ ਪਾਰਟੀ ਵਿਚ ਘਮਾਸਾਨ ਸ਼ੁਰੂ ਹੋ ਗਿਆ ਹੈ।
ਕਾਂਗਰਸ ਪਾਰਟੀ ਮੈਨੂੰ 4 ਨੰਬਰ ਵਾਰਡ ਤੋਂ ਟਿਕਟ ਦੇਵੇਂ- ਗੌਤਮ ਬਾਤਿਸ਼
ਇਸ ਮੌਕੇ ਨਾਭਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਨਾਭਾ ਕਾਂਗਰਸ ਪਾਰਟੀ ਦੇ ਮੌਜੂਦਾ ਬਲਾਕ ਪ੍ਰਧਾਨ ਗੌਤਮ ਬਾਤਿਸ਼ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਦਾ ਸੀਨੀਅਰ ਹੋਣ ਦੇ ਨਾਤੇ ਮੈਂ ਮੰਗ ਕਰਦਾ ਹਾਂ ਕਿ ਕਾਂਗਰਸ ਪਾਰਟੀ ਮੈਨੂੰ 4 ਨੰਬਰ ਵਾਰਡ ਤੋਂ ਟਿਕਟ ਦੇਵੇਂ ਜੇਕਰ ਮੈਨੂੰ ਟਿਕਟ ਨਹੀਂ ਦਿੱਤੀ ਜਾਂਦੀ ਤਾਂ ਜਿਵੇਂ ਵਾਰਡ ਵਾਸੀ ਕਹਿਣਗੇ ਉਸੇ ਤਰ੍ਹਾਂ ਮੈਂ ਕਰਾਂਗਾ ਜੇਕਰ ਵਾਰਡ ਵਾਸੀਆਂ ਨੇ ਮੈਨੂੰ ਆਜ਼ਾਦ ਖੜ੍ਹਾ ਦਿੱਤਾ ਤਾਂ ਮੈਂ ਆਜ਼ਾਦ ਵੀ ਚੋਣ ਲੜਾਂਗਾ।
ਵਾਰਡ ਵਾਸੀ ਗੌਤਮ ਬਾਤਿਸ਼ ਦੇ ਹੱਕ ’ਚ
ਉਧਰ ਵਾਰਡ ਵਾਸੀ ਬੰਤ ਸਿੰਘ ਭੋੜੇ ਐਫਸੀਆਈ ਯੂਨੀਅਨ ਪੰਜਾਬ ਦੇ ਸਕੱਤਰ ਅਤੇ ਸਾਬਕਾ ਅਧਿਆਪਕ ਰਾਮ ਸਿੰਘ ਨੇ ਕਿਹਾ ਕਿ ਗੌਤਮ ਬਾਤਿਸ਼ ਸਾਡੇ ਵਾਰਡ ਦਾ ਅਣਥੱਕ ਮਿਹਨਤੀ ਵਿਅਕਤੀ ਹੈ ਅਤੇ ਜੇਕਰ ਕਾਂਗਰਸ ਪਾਰਟੀ ਨੇ ਇਸ ਨੂੰ ਟਿਕਟ ਨਾ ਦਿੱਤੀ ਅਸੀਂ ਆਜ਼ਾਦ ਤੌਰ ਤੇ ਇਸ ਨੂੰ ਖੜ੍ਹਾ ਕਰਾਂਗੇ ਅਤੇ ਭਾਰੀ ਬਹੁਮੱਤ ਨਾਲ ਜਿਤਾਵਾਂਗੇ ਕਿਉਂਕਿ ਹੁਣ ਤੱਕ ਗੌਤਮ ਬਾਤਿਸ਼ ਨੇ ਕਿੰਨੇ ਹੀ ਸਾਡੇ ਮੁਹੱਲੇ ਵਿੱਚ ਵਿਕਾਸ ਦਾ ਕੰਮ ਕਰਵਾਇਆ ਹਨ।