ਕਿਸਾਨਾਂ ਨੇ ਭਾਜਪਾ ਆਗੂ ਗਲੀਆਂ ‘ਚ ਭਜਾ-ਭਜਾ ਕੁੱਟੇ, ਪਾੜੇ ਕੱਪੜੇ - ਮਾਹੌਲ ਤਣਾਪੂਰਨ
ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਦੇ ਵਿੱਚ ਰੋਸ ਦੀ ਲਹਿਰ ਭਖਦੀ ਜਾ ਰਹੀ ਹੈ। ਪਟਿਆਲਾ ਦੇ ਰਾਜਪੁਰਾ ਭਾਜਪਾ ਆਗੂ ਦੀ ਕਿਸਾਨਾਂ ਦੇ ਵੱਲੋਂ ਜਬਰਦਸਤ ਕੁੱਟਮਾਰ ਕੀਤੀ ਗਈ ਹੈ ਜਿਸ ਕਰਕੇ ਮਾਹੌਲ ਤਣਾਪੂਰਨ ਬਣ ਗਿਆ।
ਪਟਿਆਲਾ: ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਦੇ ਵਿੱਚ ਰੋਸ ਦੀ ਲਹਿਰ ਭਖਦੀ ਜਾ ਰਹੀ ਹੈ। ਪਟਿਆਲਾ ਦੇ ਰਾਜਪੁਰਾ ਭਾਜਪਾ ਆਗੂ ਦੀ ਕਿਸਾਨਾਂ ਦੇ ਵੱਲੋਂ ਜਬਰਦਸਤ ਕੁੱਟਮਾਰ ਕੀਤੀ ਗਈ ਹੈ ਜਿਸ ਕਰਕੇ ਮਾਹੌਲ ਤਣਾਪੂਰਨ ਬਣ ਗਿਆ। ਬੜੀ ਮੁਸ਼ੱਕਤ ਬਾਅਦ ਪੁਲਿਸ ਵੱਲੋਂ ਭਾਜਪਾ ਆਗੂ ਭੁਪੇਸ਼ ਅੱਗਰਵਾਲ ਨੂੰ ਕਿਸਾਨਾਂ ਤੋਂ ਬਚਾ ਕੇ ਇੱਕ ਰਸੋਈ ਦੇ ਵਿੱਚ ਬੰਦ ਕੀਤਾ ਗਿਆ। ਇਸ ਕੁੱਟਮਾਰ ਦੇ ਦੌਰਾਨ ਭਾਜਪਾ ਆਗੂ ਦੇ ਕੱਪੜੇ ਤੱਕ ਪਾੜ ਦਿੱਤੇ ਗਏ।
ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਭਾਜਪਾ ਆਗੂ ਵੱਲੋਂ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ਦੀ ਭਿਣਕ ਕਿਸਾਨਾਂ ਨੂੰ ਪੈ ਗਈ। ਵੱਡੀ ਗਿਣਤੀ ਚ ਕਿਸਾਨ ਵਿਰੋਧ ਕਰਨ ਲਈ ਮੀਟਿੰਗ ਵਾਲੇ ਸਥਾਨ ਤੇ ਪਹੁੰਚ ਗਏ । ਇਸ ਦੌਰਾਨ ਕਿਸਾਨਾਂ ਵੱਲੋਂ ਭਾਜਪਾ ਆਗੂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਉਸਦੇ ਕੱਪੜੇ ਵੀ ਕਿਸਾਨਾਂ ਨੇ ਪਾੜ ਦਿੱਤੇ।
ਓਧਰ ਕੁੱਟਮਾਰ ਦੇ ਸ਼ਿਕਾਰ ਹੋਏ ਭਾਜਪਾ ਆਗੂ ਨੇ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਏ ਹਨ। ਆਗੂ ਨੇ ਕਿਹਾ ਕਿ ਜਾਣਬੁੱਝ ਕੇ ਉਸਦੀ ਕੁੱਟਮਾਰ ਪੁਲਿਸ ਵੱਲੋਂ ਕਰਵਾਈ ਗਈ ਹੈ। ਇਸ ਦੌਰਾਨ ਉਨ੍ਹਾਂ ਸੁਰੱਖਿਆ ਦੀ ਮੰਗ ਕੀਤੀ ਹੈ।