ETV Bharat / state

13 ਦਿਨਾਂ ਤੋ ਲਾਪਤਾ ਬੱਚਿਆਂ 'ਚੋਂ ਇੱਕ ਦੀ ਮ੍ਰਿਤਕ ਦੇਹ ਬਰਾਮਦ, ਪਰਿਵਾਰ ਨੇ ਕੀਤੀ ਸ਼ਿਨਾਖ਼ਤ - 13 ਦਿਨਾਂ ਤੋ ਲਾਪਤਾ

13 ਦਿਨਾਂ ਤੋਂ ਖੇੜੀ ਗੰਡਿਆਂ ਤੋਂ ਲਾਪਤਾ ਹੋਏ 2 ਬੱਚਿਆਂ 'ਚੋਂ ਇੱਕ ਦੀ ਮ੍ਰਿਤਕ ਦੇਹ ਦੀ ਪਰਿਵਾਰ ਨੇ ਸ਼ਿਨਾਖ਼ਤ ਕਰ ਲਈ ਹੈ। ਬੱਚੇ ਦੇ ਦਾਦਾ ਨੇ ਦੱਸਿਆ ਕਿ ਕਪੜਿਆਂ ਤੋਂ ਪਛਾਣ ਹੋ ਰਹੀ ਹੈ ਕਿ ਇਹ ਮ੍ਰਿਤਕ ਦੇਹ ਉਨ੍ਹਾਂ ਦੇ ਵੱਡੇ ਪੋਤੇ ਦੀ ਹੈ।

ਲਾਪਤਾ ਬੱਚੇ ਦੀ ਲਾਸ਼ ਦੀ ਕੀਤੀ ਸ਼ਿਨਾਖ਼ਤ
author img

By

Published : Aug 4, 2019, 1:16 PM IST

ਪਟਿਆਲਾ: ਪਿਛਲੇ 13 ਦਿਨਾਂ ਤੋਂ ਖੇੜੀ ਗੰਡਿਆਂ ਤੋਂ ਲਾਪਤਾ ਜਸ਼ਨਪ੍ਰੀਤ ਤੇ ਅਸ਼ਨਦੀਪ ਨਾਂਅ ਦੇ 2 ਭਰਾਵਾਂ 'ਚੋਂ ਇੱਕ ਦੀ ਮ੍ਰਿਤਕ ਦੇਹ ਦੀ ਪਰਿਵਾਰ ਨੇ ਸ਼ਿਨਾਖ਼ਤ ਕਰ ਲਈ ਹੈ।

ਸਨਿੱਚਰਵਾਰ ਨੂੰ ਪਟਿਆਲਾ ਪੁਲਿਸ ਵੱਲੋਂ ਬੱਚਿਆਂ ਦੀ ਭਾਲ ਲਈ ਚਲਾਈ ਜਾ ਰਹੀ ਖੋਜ ਮੁਹਿੰਮ ਦੌਰਾਨ ਭਾਖੜਾ ਨਹਿਰ ਤੋਂ ਇੱਕ ਬੱਚੇ ਦੀ ਲਾਸ਼ ਮਿਲੀ ਸੀ, ਜਿਸ ਬਾਰੇ ਪਰਿਵਾਰਕ ਮੈਂਬਰਾਂ ਨੇ ਕਿਹਾ ਸੀ ਕਿ ਇਹ ਉਨ੍ਹਾਂ ਦਾ ਬੱਚਾ ਨਹੀਂ ਹੈ। ਬੱਚੇ ਦੇ ਦਾਦਾ ਨੇ ਦੱਸਿਆ ਕਿ ਕਪੜਿਆਂ ਤੋਂ ਪਛਾਣ ਹੋ ਰਹੀ ਹੈ ਕਿ ਇਹ ਮ੍ਰਿਤਕ ਦੇਹ ਉਨ੍ਹਾਂ ਦੇ ਵੱਡੇ ਪੋਤੇ ਦੀ ਹੈ।

ਲਾਪਤਾ ਬੱਚੇ ਦੀ ਲਾਸ਼ ਦੀ ਕੀਤੀ ਸ਼ਿਨਾਖ਼ਤ

ਖੋਜ ਮੁਹਿੰਮ ਦੌਰਾਨ ਸ਼ਨੀਵਾਰ ਦੇਰ ਸ਼ਾਮ ਨੂੰ ਪਿੰਡ ਬਘੌਰਾ ਨੇੜੇ ਭਾਖੜਾ ਦੀ ਨਰਵਾਣਾ ਬਰਾਂਚ ਤੋਂ ਪੁਲਿਸ ਨੂੰ ਇੱਕ 11-12 ਸਾਲ ਦੇ ਬੱਚੇ ਦੀ ਲਾਸ਼ ਮਿਲੀ। ਮੌਕੇ 'ਤੇ ਪਹੁੰਚੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਸੀ ਕਿ ਖੇੜੀ ਗੰਡਿਆਂ ਤੋਂ ਗੁੰਮ ਬੱਚਿਆਂ ਵਿੱਚੋਂ ਪਰਿਵਾਰ ਨੇ ਇੱਕ ਬੱਚੇ ਦੇ ਜੋ ਕੱਪੜੇ ਦੱਸੇ ਸਨ ਜਿਸ 'ਚ ਲਾਲ ਰੰਗ ਦੀ ਟੀ-ਸ਼ਰਟ ਤੇ ਗਲ 'ਚ ਕਾਲਾ ਧਾਗਾ ਬਰਾਮਦ ਹੋਈ ਲਾਸ਼ ਨਾਲ ਮੇਲ ਖਾਂਦੇ ਹਨ। ਉੱਥੇ ਹੀ ਗੋਤਾਖੋਰ ਦਾ ਕਹਿਣਾ ਸੀ ਕਿ ਬੱਚੇ ਦੀ ਲਾਸ਼ ਖੇੜੀ ਗੰਡਿਆਂ ਤੋਂ ਗਾਇਬ ਹੋਏ ਦੋ ਬੱਚਿਆਂ ਵਿੱਚੋ ਇੱਕ ਦੀ ਹੈ, ਇਹ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਮੰਨਿਆ ਸੀ।

ਪੁਲਿਸ ਵੱਲੋਂ 72 ਘੰਟਿਆਂ ਤੱਕ ਲਾਸ਼ ਦੀ ਸ਼ਿਨਾਖ਼ਤ ਲਈ ਵਾਰਸਾਂ ਦੇ ਇੰਤਜ਼ਾਰ ਦੀ ਗੱਲ ਕਹੀ ਗਈ ਸੀ, ਜਿਸ ਮਗਰੋਂ 24 ਘੰਟਿਆਂ ਤੋਂ ਪਹਿਲਾਂ ਹੀ ਪਰਿਵਾਰ ਨੇ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਚ ਬੱਚੇ ਦੀ ਸ਼ਿਨਾਖ਼ਤ ਕਰ ਲਈ।

Intro:Body:

Family recognised the dead body of one of the two missing brothers in Patiala

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.