ETV Bharat / state

ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪਰਨੀਤ ਕੌਰ ਨਾਲ ਈਟੀਵੀ ਭਾਰਤ ਦੀ ਖ਼ਾਸ ਗੱਲਬਾਤ

ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਹੋਇਆ ਹੈ। ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਚੋਣ ਪ੍ਰਚਾਰ ਵਿੱਚ ਆਪਣੀ ਪੂਰੀ ਵਾਹ ਲਗਾਈ ਹੋਈ ਹੈ। ਈਟੀਵੀ ਭਾਰਤ ਦੇ ਪੱਤਰਕਾਰ ਆਸ਼ੀਸ਼ ਕੁਮਾਰ ਨੇ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪਰਨੀਤ ਕੌਰ ਨਾਲ ਖ਼ਾਸ ਗੱਲਬਾਤ ਕੀਤੀ।

ਕਾਂਗਰਸ ਉਮੀਦਵਾਰ ਪਰਨੀਤ ਕੌਰ
author img

By

Published : Apr 21, 2019, 3:27 PM IST

ਪਟਿਆਲਾ: ਲੋਕ ਸਭਾ ਚੋਣਾਂ ਲਈ ਕਾਂਗਰਸ ਉਮੀਦਵਾਰ ਪਰਨੀਤ ਕੌਰ ਨਾਲ ਈਟੀਵੀ ਭਾਰਤ ਨੇ ਕੀਤੀ ਖ਼ਾਸ ਗੱਲਬਾਤ। ਇਸ ਮੌਕੇ ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਹੈ ਅਤੇ ਅੱਧੇ ਤੋਂ ਜ਼ਿਆਦਾ ਹਲਕਾ ਕਵਰ ਹੋ ਗਿਆ ਹੈ।

ਡਾ. ਧਰਮਵੀਰ ਗਾਂਧੀ ਦੇ ਬੁਲੇਟਪਰੂਫ਼ ਗੱਡੀਆਂ 'ਚ ਘੁੰਮਣ ਨੂੰ ਲੈ ਕੇ ਕੀਤੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਹ ਗੱਡੀ ਵਿੱਚ ਸਿਰਫ ਰਸਤੇ ਵਿੱਚ ਹੀ ਆਉਂਦੇ ਜਾਂਦੇ ਹਨ ਪਰ ਪ੍ਰਚਾਰ ਲੋਕਾਂ ਵਿੱਚ ਜਾ ਕੇ ਹੀ ਕੀਤਾ ਜਾਂਦਾ ਹੈ। ਉਹ ਜਿਹੜੀ ਮਰਜ਼ੀ ਗੱਡੀ ਵਰਤਣ ਅਸੀਂ ਸਵਾਲ ਨਹੀਂ ਕਰਦੇ।

ਵੀਡੀਓ

ਉਨ੍ਹਾਂ ਕਿਹਾ ਕਿ ਇਸ ਵਾਰ ਚੋਣਾਂ 'ਚ ਇੱਕ ਤਾਂ ਲੋਕਲ ਮੁੱਦੇ ਹੋਣਗੇ ਦੂਜੇ ਦੇਸ਼ ਦੇ ਮੁੱਦੇ ਹੋਣਗੇ। ਪਾਰਟੀ ਨੇ ਤੈਅ ਕਰ ਲਿਆ ਹੈ ਕਿ ਜਦੋਂ ਤੱਕ ਬੱਚੇ ਪੜ੍ਹਦੇ ਨਹੀਂ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਖ਼ਤਮ ਨਹੀਂ ਹੁੰਦੀਆਂ ਉਦੋਂ ਤੱਕ ਇਹ ਨਹੀਂ ਕਿਹਾ ਜਾ ਸਕਦਾ ਕਿ ਦੇਸ਼ ਤਰੱਕੀ ਦੀਆਂ ਲੀਹਾਂ 'ਤੇ ਹੈ।

ਸ਼ੇਰ ਸਿੰਘ ਘੁਬਾਇਆ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਹ ਬਹੁਤ ਵਧੀਆ ਉਮੀਦਵਾਰ ਹਨ। ਦੋ ਵਾਰ ਪਹਿਲਾਂ ਉਹ ਜਿੱਤ ਚੁੱਕੇ ਹਨ ਅਤੇ ਹੁਣ ਵੀ ਉਹ ਜਿੱਤਣਗੇ।

Intro:ਪਟਿਆਲਾ ਤੋਂ ਕਾਂਗਰਸ ਦੀ ਲੋਕ ਸਭਾ ਉਮੀਦਵਾਰ ਪਰਨੀਤ ਕੌਰ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ।

Body:ਸਵਾਲ :ਚੋਣ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਹੈ।
ਉੱਤਰ:ਬਹੁਤ ਵਧੀਆਂ ਚੱਲ ਰਿਹਾ ਹੈ ਕੱਲ ਮੈ ਡੇਰਾ ਬਸੀ ਸੀ ਅੱਜ ਸ਼ਹਿਰ ਚ ਹਾਂ ਅੱਧੇ ਤੋੰ ਜਾਇਦਾ ਹਲਕਾ ਕਵਰ ਹੋ ਗਿਆ ਹੈ।
ਸਵਾਲ:ਡਾ ਗਾਂਧੀ ਕਹਿੰਦੇ ਹੈ ਇਹ ਤਾਂ ਬੁਲ੍ਹੇਟ ਪ੍ਰੂਫ਼ ਗੱਡੀਆਂ ਚ ਘੁੰਮਦੇ ਹੈ ਆਮ ਲੋਕਾਂ ਦੀ ਬਾਤ ਨਹੀਂ ਪੁੱਛਦੇ?
ਉੱਤਰ:ਡਾ ਗਾਂਧੀ ਨੂੰ ਕਹੋ ਮੈ ਜਾਊਂਗੀ ਬੁਲ੍ਹੇਟ ਪਰੂਫ਼ ਗੱਡੀ ਚ,ਉਨ੍ਹਾਂ ਨੇ ਸਕਿਊਰਟੀ ਦੇ ਪੱਖੋਂ ਕਿਹਾ ਹੈ ਮੈ ਪ੍ਰਚਾਰ ਨਹੀਂ ਕਰਦੀ ਬੁਲ੍ਹੇਟ ਪਰੂਫ਼ ਗੱਡੀ ਵਿੱਚ ਸਿਰਫ ਰਸਤੇ ਵਿੱਚ ਜਾਂਦੀ ਹਾਂ ਪ੍ਰਚਾਰ ਲੋਕਾਂ ਦੇ ਵਿੱਚ ਜ਼ਾ ਕੇ ਕਰਦੀ ਹਾਂ। ਇਹ ਕਿਹੜੀ ਮਰਜੀ ਗੱਡੀ ਵਰਤਣ ਅਸੀਂ ਸਵਾਲ ਨਹੀਂ ਕਰਦੇ।
ਸਵਾਲ:ਮੁੱਦੇ ਕਿ ਰਹਿਣਗੇ ਲੋਕ ਸਭਾ ਚੋਣਾਂ ਦੇ?
ਉੱਤਰ:ਲੋਕਲ ਮੁੱਦੇ ਨੇ ਜਿਸ ਨੂੰ ਸਰਕਾਰ ਬਹੁਤ ਵਧੀਆ ਤਰੀਕੇ ਨਾਲ ਸੁਲਝਾ ਰਹੀ ਹੈ ਪਟਿਆਲਾ ਦਾ ਬਹੁਤ ਵਿਕਾਸ ਤੇ ਸ਼ਾਂਤੀ ਦਾ ਮਾਹੌਲ ਹੈ।
ਬਾਕੀ ਦੇਸ਼ ਦੇ ਮੁੱਦੇ ਨੇ ਕਾਂਗਰਸ ਪਾਰਟੀ ਨੇ ਥਾਨ ਲਿਆ ਹੈ ਜਿੰਨੀਂ ਦੇਰ ਗਰੀਬੀ ਦੂਰ ਨਹੀਂ ਹੁੰਦੀ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ।ਬੱਚੇ ਅੱਛੀ ਤਰ੍ਹਾਂ ਪੜ੍ਹਦੇ ਨਹੀਂ ਤਾਂ ਤੁਸੀਂ ਕਹਿ ਨਹੀਂ ਸਕਦੇ ਦੇਸ਼ ਵਿਕਾਸ ਦੀਆ ਲੀਹਾਂ ਤੇ ਹੈ।ਇਹ ਮੁੱਦੇ ਨਜ਼ਰ ਰੱਖ ਕੇ ਸਾਡਾ ਮਨੋਫੇਸਟੋ ਹੈ ।ਹਾਈ ਸਕੂਲ ਦੇ ਬੱਚਿਆਂ ਨੂੰ ਫਰੀ ਸਿੱਖਿਆ ਉਸ ਤੋਂ ਬਾਅਦ ਇੰਟਰ ਯੂਨੀਵਰਸਿਟੀ ਦੀ ਪੜ੍ਹਾਈ ਲਈ ਲੋਨ ਦੀ ਸੁਵਿਧਾ।ਕਿਸਾਨਾਂ ਦਾ ਮੁੱਦਾ।
ਸਵਾਲ:ਡੇਰਾ ਬਸੀ ਚ ਝੱਜੋ ਪਿੰਡ ਦੇ ਲੋਕਾਂ ਦਾ ਕਹਿਣਾ ਹੈ 2009 ਲੋਕ ਸਭਾ ਚੋਣਾਂ ਤੋਂ ਪਹਿਲਾਂ ਪਰਨੀਤ ਕੌਰ ਨੇ ਵਾਅਦਾ ਕੀਤਾ ਸੀ ਕਿ ਪੁੱਲ ਬਨਾਇਆ ਜਾਵੇਗਾ ਪਰ ਜਿੱਤਣ ਤੋਂ ਬਾਅਦ ਪਰਨੀਤ ਕੌਰ ਕਹਿੰਦੇ ਕਿਹੜਾ ਪੁੱਲ?
ਉੱਤਰ:ਅਸੀਂ ਇਸ ਨੂੰ ਬਹੁਤ ਚੁੱਕਿਆ ਪਰ ਓਦੋਂ ਸਰਕਾਰ ਦੂਜੀ ਸੀ ਉਨ੍ਹਾਂ ਨੇ ਪੀ ਡਬਲਿਊ ਡੀ ਰਾਹੀਂ ਬਣਾਉਣਾ ਸੀ।
ਸਵਾਲ:ਸ਼ੇਰ ਸਿੰਘ ਸਿੰਘ ਘੁਬਾਇਆ ਨੂੰ ਟਿਕਟ ਦਿੱਤੀ ਸਟਿੰਗ ਤੋਂ ਬਾਅਦ ਅਕਸ ਖਰਾਬ ਹੋਇਆ ਤੁਸੀਂ ਕੀ ਸੋਚਦੇ ਹੋ?
ਉੱਤਰ:ਸ਼ੇਰ ਸਿੰਘ ਘੁਬਾਇਆ ਵਧੀਆਂ ਉਮੀਦਵਾਰ ਹਨ ਪਹਿਲਾ ਵੀ ਉਹ ਜਿੱਤੇ ਸਨ ਅਤੇ ਹੁਣ ਵੀ ਜਿੱਤ ਕੇ ਜਾਣਗੇ।
ਸਵਾਲ:ਸੁਖਬੀਰ ਬਾਦਲ ਕਹਿੰਦੇ ਸਾਡੇ ਲਈ ਪਰਨੀਤ ਕੌਰ ਕੋਈ ਚਣੌਤੀ ਨਹੀਂ ਡਾ ਗਾਂਧੀ ਚਣੌਤੀ ਹੈ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਜਿੱਤਾਗੇ?
ਉੱਤਰ:ਦੇਖੋ ਪਾਰਟੀਆਂ ਕੋਈ ਮਰਜੀ ਜਾਣ ਫੈਸਲਾ ਲੋਕ ਨੇ ਕਰਨਾ ਹੈ ਜੋ ਵੀ ਲੋਕ ਫੈਸਲਾ ਕਰਨਗੇ ਉਹ ਸਿਰ ਮੱਥੇ ਹੋਵੇਗਾ।

Conclusion:.
ETV Bharat Logo

Copyright © 2024 Ushodaya Enterprises Pvt. Ltd., All Rights Reserved.