ਪਟਿਆਲਾ : ਪਟਿਆਲਾ ਦੇ ਖਾਲਸਾ ਮੁਹੱਲਾ ਵਿਖੇ ਗੁਰਦੁਆਰਾ ਸਾਹਿਬ 'ਚ ਧਰਮਸ਼ਾਲਾ ਅਤੇ ਡਿਸਪੈਂਸਰੀ ਦੇ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਕੀਤਾ ਗਿਆ 20 ਲੱਖ ਰੁਪਏ ਦੀ ਗ੍ਰਾਂਟ ਐਲਾਨੀ ਗਈ ਸੀ ਜਿਸ ਰਾਹੀਂ ਇਨ੍ਹਾਂ ਦੋਵਾਂ ਥਾਵਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਧਰਮਸ਼ਾਲਾ ਅਤੇ ਡਿਸਪੈਂਸਰੀ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਬੇਟੀ ਬੀਬਾ ਜੈਇੰਦਰ ਕੌਰ ਵੱਲੋਂ ਕੀਤਾ ਗਿਆ।
ਕੈਪਟਨ ਨੇ ਕੀਤਾ ਨਵਜੋਤ ਸਿੱਧੂ ਨੂੰ ਪਟਿਆਲਾ ਤੋਂ ਚੋਣ ਲੜਣ ਦਾ ਚੈਲਿੰਜ
ਇਥੇ ਦੱਸਦਈਏ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਅਤੇ ਖਾਸ ਕਰ ਕੇ ਮੁੱਖ ਮੰਤਰੀ ਕੈਪਟਨ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਚਲੀ ਆ ਰਹੀ ਰੱਸਾਕਸ਼ੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਹਲੀ ਕਾਹਲੀ ਵਿੱਚ ਇਹ ਐਲਾਨ ਕਰ ਦਿੱਤਾ ਸੀ ਕਿ ਨਵਜੋਤ ਸਿੱਧੂ ਪਟਿਆਲਾ ਤੋਂ ਚੋਣ ਲੜ ਲਵੇ।
ਸਿੱਧੂ ਨੇ ਪਟਿਆਲਾ ਲਾਏ ਡੇਰੇ, ਸਮਰਥਕਾਂ ਨੇ ਝੁਲਾਏ ਬੈਨਰ
ਸ਼ਾਇਦ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਦੇ ਇਸ ਚੈਲਿੰਜ ਨੂੰ ਸਹਿਜੇ ਵਿਚ ਨਾ ਲਿਆ ਹੋਵੇ ਤੇ ਉਨ੍ਹਾਂ ਆਪਣੇ ਪਟਿਆਲਾ ਸਥਿੱਤ ਜੱਦੀ ਘਰ ਵਿਚ ਡੇਰੇ ਲਾ ਲਏ। ਭਾਵੇਂ ਇਸ ਨੂੰ ਬੀਮਾਰੀ ਦੀ ਬਹਾਨਾ ਬਣਾਇਆ ਜਾਵੇ ਭਾਵੇਂ ਕੁਝ ਹੋਰ ਪਰ ਕੈਪਟਨ ਖੇਮੇ ਵਿੱਚ ਇਸ ਨੂੰ ਲੈ ਕੇ ਚਰਚਾ ਜ਼ਰੂਰ ਛਿੜ ਗਈ ਹੈ। ਇਥੋਂ ਤਕ ਕਿ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਨੇ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੱਧੂ ਨੂੰ ਇਹ ਨਸੀਅਤ ਦੇ ਦਿੱਤੀ ਸੀ ਕਿ ਕੋਰੋਨਾ ਕਾਲ ਦੌਰਾਨ ਸਿੱਧੂ ਸਾਹਿਬ ਆਪਣੇ ਹਲਕੇ ਨੂੰ ਦੇਖਣ।
CM ਕੈਪਟਨ ਦੀ ਧਰਮਪਤਨੀ ਨੇ ਸਿੱਧੂ ਨੂੰ ਦਿੱਤੀ ਸੀ ਨਸੀਅਤ ਕਿ ਆਪਣਾ ਹਲਕਾ ਦੇਖਣ
ਹੁਣ ਜਦੋਂ ਜਿਥੇ ''ਪੰਜਾਬ ਦਾ ਕੈਪਟਨ ਕੌਣ'' ਦੇ ਮੱਦੇਨਜ਼ਰ ਪੰਜਾਬ ਦੇ ਬਾਕੀ ਸ਼ਹਿਰਾਂ ਵਿਚ ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ ਦੇ ਫਲੈਕਸ ਲੱਗ ਰਹੇ ਹਨ ਉਥੇ ਕੈਪਟਨ ਦੇ ਅਪਣੇ ਹਲਕੇ ਪਟਿਆਲਾ ਵਿਚ ''ਪੰਜਾਬ ਦਾ ਭਵਿੱਖ ਨਵਜੋਤ ਸਿੱਧੂ'' ਵਰਗੇ ਬੈਨਰ ਸਿੱਧੂ ਦੇ ਹੱਕ ਵਿਚ ਲੱਗਣੇ ਸ਼ੁਰੂ ਹੋ ਗਏ ਹਨ। ਇਸ ਸਭ ਤੋਂ ਸੁਭਾਵਿਕ ਹੈ ਕਿ 'ਕੈਪਟਨ ਖੇਮੇ 'ਚ ਟੈਨਸ਼ਨ' ਹੋਣਾ ਲਾਜ਼ਮੀ ਹੈ।
ਪਟਿਆਲਾ ਤੋਂ ਚੋਣ ਮੇਰੇ ਪਿਤਾ ਹੀ ਲੜਣਗੇ ਤੇ ਪ੍ਰਚਾਰ ਮੈਂ ਕਰਾਂਗੀ : ਜੈਇੰਦਰ ਕੌਰ
ਸ਼ਾਇਦ ਮੁੱਖ ਮੰਤਰੀ ਦੀ ਮਸ਼ਰੂਫੀਅਤ ਦੇ ਚਲਦੇ ਹੁਣ ਕੈਪਟਨ ਦੀ ਲਾਡਲੀ ਨੇ ਮੈਦਾਨ 'ਚ ਕੁੱਦ ਕੇ ਆਪਣੇ ਪਿਤਾ ਦੀ ਸਲਤਨਤ 'ਚ ਪਿਤਾ ਦੀ ਥਾਂ ਹਾਜ਼ਰੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਬੀਬਾ ਜੈਇੰਦਰ ਕੌਰ ਨੇ ਸ਼ਹਿਰ ਚ ਵਿਕਾਸ ਕਾਰਜਾਂ ਦੇ ਨੀਂਹਪੱਥਰ ਰੱਖਣ ਦੇ ਨਾਲ ਨਾਲ ਕੰਪੇਨ ਦੀ ਕਮਾਨ ਵੀ ਸਾਂਭਣ ਦੀ ਗੱਲ ਕਹੀ ਹੈ। ਉਨ੍ਹਾਂ ਇਹ ਦਾਅਵਾ ਵੀ ਕਰ ਦਿੱਤਾ ਕਿ ਪਟਿਆਲਾ ਹਲਕੇ ਤੋਂ ਉਨ੍ਹਾਂ ਦੇ ਪਿਤਾ ਹੀ ਚੋਣ ਲੜਣਗੇ ਅਤੇ ਉਨ੍ਹਾਂ ਦੇ ਲਈ ਚੋਣ ਪ੍ਰਚਾਰ ਉਹ ਖੁਦ ਕਰਨਗੇ।
20 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ
ਇਸ ਮੌਕੇ ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੇ ਆਖਿਆ ਕਿ ਪਟਿਆਲਾ ਦੇ ਵਿੱਚ ਚੱਲ ਰਹੇ ਨਾਜਾਇਜ ਬਿਲਡਿੰਗਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਬਿਲਡਿੰਗ ਦਾ ਲੈਂਟਰ ਗਿਰ ਗਿਆ ਸੀ ਜਿਸ ਚ ਮਜ਼ਦੂਰ ਦਬੇ ਗਏ ਸਨ ਉਸ ਬਿਲਡਿੰਗ ਨੂੰ ਤੋੜਣ ਦਾ ਕੰਮ ਵੀ ਚੱਲ ਰਿਹਾ ਹੈ ਤੇ ਉਸ ਦੀ ਵੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕਾਂਗਰਸ ਨੂੰ ਝਟਕਾ: ਜਿਤਿਨ ਪ੍ਰਸਾਦ ਨੇ ਫੜਿਆ ਭਾਜਪਾ ਦਾ ਪੱਲਾ