ਪਟਿਆਲਾ: ਰਾਜਪੁਰਾ ਟਾਊਨ ਦੇ ਐਨਟੀਸੀ ਸਕੂਲ (NTC School of Rajpura Town) ਦੇ ਮੈਡੀਕਲ ਦੇ ਵਿਦਿਆਰਥੀਆਂ ਵੱਲੋਂ ਡਿਊਲ ਕੰਪਨੀ ਦਾ ਪਰਫਿਉਮ ਲਗਵਾਉਣ ਨਾਲ ਹਾਲਤ ਖਰਾਬ ਹੋ ਗਈ। ਸੂਤਰਾਂ ਦਾ ਕਹਿਣਾ ਹੈ ਕਿ ਕਿਸੇ ਵਿਦਿਆਰਥੀ ਨੇ ਕਲਾਸ ਦੇ ਵਿੱਚ ਪਰਫਿਉਮ ਛਿੜਕ ਦਿੱਤ ਜਿਸ ਦੇ ਨਾਲ ਤਿੰਨ ਲੜਕੀਆਂ 7 ਲੜਕਿਆਂ ਦੀ ਹਾਲਤ ਖਰਾਬ ਹੋ ਗਈ। ਜਿੰਨ੍ਹਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਤੁਰੰਤ ਇਲਾਜ ਲਈ ਲਿਆਂਦਾ ਗਿਆ।
ਇਸੇ ਦੌਰਾਨ ਡਾਕਟਰਾਂ ਨੇ ਦੱਸਿਆ ਕਿ ਜਿਆਦਾ ਮਾਤਰਾ ਵਿੱਚ ਪਰਫਿਉਮ ਲਗਾਉਣ ਨਾਲ ਬੱਚਿਆਂ ਦੀ ਹਾਲਤ ਵਿਗੜੀ ਹੈ ਉਹ ਜਲਦੀ ਠੀਕ ਹੋ ਜਾਣਗੇ।
ਸਕੂਲ ਦੀ ਪ੍ਰਿੰਸੀਪਲ ਜਸਬੀਰ ਕੌਰ ਨੇ ਪੱਤਰਕਾਰ ਨੂੰ ਦੱਸਿਆ ਕਿ ਬੱਚਿਆਂ ਨੇ ਸਕੂਲ ਵਿੱਚ ਪਰਫਿਉਮ ਛਿੜਕ ਦਿੱਤਾ ਅਤੇ ਉਹ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਛਿੜਕਾਅ ਹੋਣ ਕਾਰਨ ਬੱਚਿਆਂ ਦੀ ਹਾਲਤ ਖਰਾਬ ਹੋਈ ਹੈ ਪਰ ਅਸੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸਰਕਾਰੀ ਹਸਤਪਾਲ ਦੇ ਡਾ. ਵਿਪਨ ਜੀਤ ਖੋਸਾ ਨੇ ਦੱਸਿਆ ਕਿ ਬੱਚਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਉਹ ਜਲਦੀ ਹੀ ਠੀਕ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜਿਆਦਾ ਮਾਤਰਾ ਵਿੱਚ ਪਰਫਿਊਮ ਛਿੜਕਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ, ਇਸ ਕਰਕੇ ਪਰਫਿਊਮ ਹਮੇਸ਼ਾ ਘੱਟ ਮਾਤਰਾ ਵਿੱਚ ਹੀ ਲਾਉਣਾ ਚਾਹੀਦਾ।
ਇਹ ਵੀ ਪੜ੍ਹੋ: ਸੀਐਮ ਮਾਨ ਪਰਿਵਾਰ ਸਮੇਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ