ਪਟਿਆਲਾ: ਸਥਾਨਕ ਅਦਾਲਤ ਵਿੱਚ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਮਾਣਹਾਨੀ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਏ। ਬ੍ਰਹਮ ਮਹਿੰਦਰਾ 'ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਨਿੱਜੀ ਮੈਡੀਕਲ ਦਵਾਈਆਂ ਦੀ ਫ਼ੈਕਟਰੀ ਚਲਾਉਣ ਦਾ ਦੋਸ਼ ਲਾਇਆ ਸੀ, ਜਿਸ ਦੀ ਸਪਲਾਈ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਹੁੰਦੀ ਹੈ।
ਇਹ ਵੀ ਪੜ੍ਹੋ: ਲੁਧਿਆਣਾ ਦੇ ਸਕੂਲ 'ਚ ਬੱਚੇ ਕਰ ਰਹੇ ਹਨ ਮਜ਼ਦੂਰੀ
ਇਸ ਮਾਮਲੇ ਨੂੰ ਲੈ ਕੇ ਬ੍ਰਹਮ ਮਹਿੰਦਰਾ ਪਿਛਲੇ ਸਾਲ ਬੈਂਸ ਖ਼ਿਲਾਫ਼ ਪਟਿਆਲਾ ਦੀ ਅਦਾਲਤ ਵਿੱਚ ਪਹੁੰਚੇ ਜਿਸ ਤੋਂ ਬਾਅਦ ਅੱਜ ਬ੍ਰਹਮ ਮਹਿੰਦਰਾ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਹੋਏ। ਇਸ ਦੌਰਾਨ ਬ੍ਰਹਮ ਮਹਿੰਦਰਾ ਦੇ ਵਕੀਲ ਗੁਰਪ੍ਰੀਤ ਭਸੀਨ ਨੇ ਜੱਜ ਨਿਧੀ ਸੈਣੀ ਦੀ ਅਦਾਲਤ ਵਿੱਚ ਗਵਾਹਾਂ ਦੇ ਨਾਂਅ ਦਰਜ ਕਰਵਾਏ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋਂ ਅਗਲੀ ਸੁਣਵਾਈ 1 ਅਗਸਤ ਨੂੰ ਕੀਤੀ ਜਾਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਅਦਾਲਤ ਸਿਮਰਜੀਤ ਬੈਂਸ ਨੂੰ ਸੰਮਨ ਜਾਰੀ ਕਰਦੀ ਹੈ ਜਾਂ ਨਹੀਂ। ਜੇ ਸਿਮਰਜੀਤ ਸਿੰਘ ਖ਼ਿਲਾਫ਼ ਸਮਨ ਜ਼ਾਰੀ ਹੁੰਦੇ ਹਨ ਤਾਂ ਉਨ੍ਹਾਂ ਦੀਆਂ ਮੁਸ਼ਕਿਲਾਂ ਕਾਫ਼ੀ ਵੱਧ ਸਕਦੀਆਂ ਹਨ।