ਬਠਿੰਡਾ: ਬਠਿੰਡਾ ਲੋਕ ਸਭਾ ਹਲਕਾ ਤੋਂ ਕਾਂਗਰਸੀ ਸੀਟ ਲਈ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ ਦੀ ਦਾਅਵੇਦਾਰੀ ਤੋਂ ਬਾਅਦ ਪੰਜਾਬ ਦੇ ਸਿਆਸੀ ਮਾਹਿਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ ਦੇ ਬਠਿੰਡਾ ਤੋਂ ਦਾਅਵੇਦਾਰੀ ਪੇਸ਼ ਕਰਨ ਤੋਂ ਬਾਅਦ ਸਿਆਸੀ ਮਾਹਿਰ ਵੀ ਹੈਰਾਨ ਹਨ। ਇਸ ਦੀ ਪੁਸ਼ਟੀ ਖੁੱਦ ਬ੍ਰਹਮ ਮਹਿੰਦਰਾ ਨੇ ਪਟਿਆਲਾ ਵਿਖੇ ਹੋਈ ਪੰਜਾਬ ਵਪਾਰ ਮੰਡਲ ਦੀ ਇੱਕ ਮੀਟਿੰਗ ਦੌਰਾਨ ਕੀਤੀ ਜਿਸ ਵਿੱਚ ਉਹ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਸਨ।
ਇਸ ਦੌਰਾਨ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਜਦੋਂ ਬਠਿੰਡਾ ਤੋਂ ਲੋਕ ਸਭਾ ਚੋਣ ਲਈ ਟਿਕਟ ਦਾ ਕੋਈ ਦਾਅਵੇਦਾਰ ਅੱਗੇ ਨਹੀਂ ਆਇਆ ਤਾਂ ਮੋਹਿਤ ਮਹਿੰਦਰਾ ਨੂੰ ਪਾਰਟੀ ਦੀ ਟਿਕਟ ਲਈ ਫ਼ਾਰਮ ਭਰਵਾਇਆ ਗਿਆ। ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮੋਹਿਤ ਮਹਿੰਦਰਾ ਸੂਬਾਈ ਯੂਥ ਕਾਂਗਰਸ ਦੇ ਜਨਰਲ ਸਕੱਤਰ ਵਜੋਂ ਮੌਜੂਦ ਹਨ ਤੇ ਬਠਿੰਡਾ ਸੰਸਦੀ ਹਲਕੇ 'ਚ ਬਤੌਰ ਇੰਚਾਰਜ ਸਰਗਰਮ ਹਨ।
ਜ਼ਿਕਰਯੋਗ ਹੈ ਕਿ ਬਠਿੰਡਾ ਲੋਕ ਸਭਾ ਹਲਕਾ ਪੰਜਾਬ ਦੀ ਸਿਆਸਤ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ, ਜਿੱਥੇ 1991 ਤੋਂ ਬਾਅਦ ਇੱਕ ਵਾਰ ਵੀ ਕਾਂਗਰਸ ਆਪਣਾ ਉਮੀਦਵਾਰ ਨਹੀਂ ਜਿਤਾ ਸਕੀ। ਇਸ ਸੀਟ ਤੇ ਸ਼ਿਰੋਮਣੀ ਅਕਾਲੀ ਦਲ ਦਾ ਹੀ ਦਬਦਬਾ ਰਿਹਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਲਗਾਤਾਰ 2 ਵਾਰ ਬਠਿੰਡਾ ਹਲਕੇ ਤੇ ਲੋਕ ਸਭਾ ਦੀ ਸੀਟ ਜਿੱਤਣ ਵਿੱਚ ਕਾਮਯਾਬ ਰਹੀ ਹਾਲਾਂਕਿ ਇਸ ਤੋਂ ਪਹਿਲਾ ਵੀ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਤੋਂ ਪਰਮਜੀਤ ਕੌਰ ਗੁਲਸ਼ਨ ਨੇ ਜਿੱਤੀ ਸੀ।
ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ ਨੇ ਬਠਿੰਡਾ ਸੀਟ ਤੋਂ ਦਾਅਵੇਦਾਰੀ ਕੀਤੀ ਪੇਸ਼
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ ਨੇ ਲੋਕ ਸਭਾ ਚੋਣਾਂ ਲਈ ਬਠਿੰਡਾ ਸੀਟ ਤੋਂ ਹੋਣਗੇ ਕਾਂਗਰਸ ਦੇ ਉਮੀਦਵਾਰ। ਬ੍ਰਹਮ ਮਹਿੰਦਰਾ ਨੇ ਕੀਤੀ ਪੁਸ਼ਟੀ।
ਬਠਿੰਡਾ: ਬਠਿੰਡਾ ਲੋਕ ਸਭਾ ਹਲਕਾ ਤੋਂ ਕਾਂਗਰਸੀ ਸੀਟ ਲਈ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ ਦੀ ਦਾਅਵੇਦਾਰੀ ਤੋਂ ਬਾਅਦ ਪੰਜਾਬ ਦੇ ਸਿਆਸੀ ਮਾਹਿਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ ਦੇ ਬਠਿੰਡਾ ਤੋਂ ਦਾਅਵੇਦਾਰੀ ਪੇਸ਼ ਕਰਨ ਤੋਂ ਬਾਅਦ ਸਿਆਸੀ ਮਾਹਿਰ ਵੀ ਹੈਰਾਨ ਹਨ। ਇਸ ਦੀ ਪੁਸ਼ਟੀ ਖੁੱਦ ਬ੍ਰਹਮ ਮਹਿੰਦਰਾ ਨੇ ਪਟਿਆਲਾ ਵਿਖੇ ਹੋਈ ਪੰਜਾਬ ਵਪਾਰ ਮੰਡਲ ਦੀ ਇੱਕ ਮੀਟਿੰਗ ਦੌਰਾਨ ਕੀਤੀ ਜਿਸ ਵਿੱਚ ਉਹ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਸਨ।
ਇਸ ਦੌਰਾਨ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਜਦੋਂ ਬਠਿੰਡਾ ਤੋਂ ਲੋਕ ਸਭਾ ਚੋਣ ਲਈ ਟਿਕਟ ਦਾ ਕੋਈ ਦਾਅਵੇਦਾਰ ਅੱਗੇ ਨਹੀਂ ਆਇਆ ਤਾਂ ਮੋਹਿਤ ਮਹਿੰਦਰਾ ਨੂੰ ਪਾਰਟੀ ਦੀ ਟਿਕਟ ਲਈ ਫ਼ਾਰਮ ਭਰਵਾਇਆ ਗਿਆ। ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮੋਹਿਤ ਮਹਿੰਦਰਾ ਸੂਬਾਈ ਯੂਥ ਕਾਂਗਰਸ ਦੇ ਜਨਰਲ ਸਕੱਤਰ ਵਜੋਂ ਮੌਜੂਦ ਹਨ ਤੇ ਬਠਿੰਡਾ ਸੰਸਦੀ ਹਲਕੇ 'ਚ ਬਤੌਰ ਇੰਚਾਰਜ ਸਰਗਰਮ ਹਨ।
ਜ਼ਿਕਰਯੋਗ ਹੈ ਕਿ ਬਠਿੰਡਾ ਲੋਕ ਸਭਾ ਹਲਕਾ ਪੰਜਾਬ ਦੀ ਸਿਆਸਤ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ, ਜਿੱਥੇ 1991 ਤੋਂ ਬਾਅਦ ਇੱਕ ਵਾਰ ਵੀ ਕਾਂਗਰਸ ਆਪਣਾ ਉਮੀਦਵਾਰ ਨਹੀਂ ਜਿਤਾ ਸਕੀ। ਇਸ ਸੀਟ ਤੇ ਸ਼ਿਰੋਮਣੀ ਅਕਾਲੀ ਦਲ ਦਾ ਹੀ ਦਬਦਬਾ ਰਿਹਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਲਗਾਤਾਰ 2 ਵਾਰ ਬਠਿੰਡਾ ਹਲਕੇ ਤੇ ਲੋਕ ਸਭਾ ਦੀ ਸੀਟ ਜਿੱਤਣ ਵਿੱਚ ਕਾਮਯਾਬ ਰਹੀ ਹਾਲਾਂਕਿ ਇਸ ਤੋਂ ਪਹਿਲਾ ਵੀ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਤੋਂ ਪਰਮਜੀਤ ਕੌਰ ਗੁਲਸ਼ਨ ਨੇ ਜਿੱਤੀ ਸੀ।
Body:ਜਿਕਰਯੋਗ ਹੈ ਕਿ ਬਠਿੰਡਾ ਲੋਕ ਸਭਾ ਹਲਕਾ ਪੰਜਾਬ ਦੀ ਸਿਆਸਤ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ ਜਿੱਥੇ 1991 ਤੋਂ ਬਾਅਦ ਇੱਕ ਵਾਰ ਵੀ ਕਾਂਗਰਸ ਆਪਣਾ ਉਮੀਦਵਾਰ ਨਹੀਂ ਜਿਤਾ ਸਕੀ ।ਇਸ ਸੀਟ ਤੇ ਸ਼ਿਰੋਮਣੀ ਅਕਾਲੀ ਦਲ ਦਾ ਹੀ ਦਬਦਬਾ ਰਿਹਾ ਹੈ।ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਲਗਾਤਾਰ 2 ਵਾਰ ਬਠਿੰਡਾ ਹਲਕੇ ਤੇ ਲੋਕ ਸਭਾ ਦੀ ਸੀਟ ਜਿੱਤਣ ਵਿਚ ਕਾਮਯਾਬ ਰਹੀ ਹਾਲਾਂਕਿ ਇਸ ਤੋਂ ਪਹਿਲਾ ਵੀ ਇਹ ਸੀਟ ਸ਼ਿਰੋਮਣੀ ਅਕਾਲੀ ਦਲ ਤੋ ਪਰਮਜੀਤ ਕੌਰ ਗੁਲਸ਼ਨ ਨੇ ਜਿੱਤੀ ਸੀ ।ਤੁਹਾਨੂੰ ਦੱਸ ਦੇਈਏ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 2014 ਵਿੱਚ ਕਾਂਗਰਸ ਪਾਰਟੀ ਦੀ ਟਿਕਟ ਤੋਂ ਇੱਥੇ ਲੋਕ ਸਭਾ ਦੀ ਚੋਣ ਲੜੀ ਸੀ ਜੋ ਕਿ ਹਰਸਿਮਰਤ ਕੌਰ ਬਾਦਲ ਤੋਂ 20 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਹਾਰ ਗਏ ਸਨ। ਅਤੇ ਹੁਣ ਲੋਕ ਸਭਾ ਇਲੈਕਸ਼ਨ ਬਿੱਲਕੁਲ ਨੇੜੇ ਆ ਗਏ ਹਨ ਜਿੱਥੇ ਇਕ ਪਾਸੇ ਬਰਗਾੜੀ ਕਾਂਡ ਨੂੰ ਲੈ ਕੇ ਸ਼ਿਰੋਮਣੀ ਅਕਾਲੀ ਦਲ ਦੀ ਸ਼ਵੀ ਖਰਾਬ ਹੋਈ ਹੈ ਉੱਥੇ ਕਾਂਗਰਸ ਕੋਲ ਵੀ ਬਠਿੰਡਾ ਹਲਕੇ ਤੋ ਉਮੀਦ ਲਗਾਈ ਜਾ ਰਹੀ ਸੀ ਕਿ ਕੋਈ ਵੱਡਾ ਚਿਹਰਾ ਉਤਾਰਿਆ ਜਾਵੇਗਾ ਤਾਂ ਜੋ ਇਸ ਸੀਟ ਤੋਂ ਹੁੰਦੀ ਲਗਾਤਾਰ ਹਾਰ ਨੂੰ ਠੱਲ ਪਾਈ ਜਾ ਸਕੇ ਕਦੇ ਸਾਹਮਣੇ ਆਇਆ ਸੀ ਕਿ ਮਨਪ੍ਰੀਤ ਬਾਦਲ ਦੀ ਪਤਨੀ ਨੂੰ ਇੱਥੋਂ ਚੋਣ ਲੜਾਈ ਜਾ ਸਕਦੀ ਹੈ।ਕਿਉਂਕਿ ਮਨਪ੍ਰੀਤ ਬਾਦਲ ਇਸ ਵਕਤ ਖ਼ਜ਼ਾਨਾ ਮੰਤਰੀ ਪੰਜਾਬ ਹਨ ਅਤੇ ਉਹ ਖੁੱਦ ਅਸਤੀਫ਼ਾ ਦੇ ਕੇ ਚੋਣ ਲੜਨ ਦਾ ਜੋਖ਼ਮ ਬਿਲਕੁੱਲ ਵੀ ਨਹੀਂ ਲੈਣਗੇ ਪਰ ਹੁਣ ਜਦੋਂ ਦੂਜੇ ਪਾਸੇ ਕਾਂਗਰਸ ਨੇ ਲੋਕ ਸਭਾ ਲਈ ਅਰਜ਼ੀਆਂ ਮੰਗੀਆਂ ਤਾਂ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ ਨੇ ਦਾਅਵੇਦਾਰੀ ਪੇਸ਼ ਕਰ ਦਿੱਤੀ ਜਿਸਨੇ ਸਿਆਸੀ ਮਾਹਿਰਾਂ ਨੂੰ ਵੀ ਹੈਰਾਨ ਕਰ ਦਿੱਤਾ।ਤੁਹਾਨੂੰ ਦੱਸ ਦੇਈਏ ਇਸ ਗੱਲ ਦੀ ਪੁਸ਼ਟੀ ਖੁੱਦ ਬ੍ਰਹਮ ਮਹਿੰਦਰਾ ਨੇ ਪਟਿਆਲਾ ਵਿਖੇ ਹੋਈ ਪੰਜਾਬ ਵਪਾਰ ਮੰਡਲ ਦੀ ਇਕ ਮੀਟਿੰਗ ਦੌਰਾਨ ਕੀਤੀ ਜਿਸ ਵਿੱਚ ਉਹ ਬਤੌਰ ਮੁੱਖ ਮਹਿਮਾਨ ਹਾਜਿਰ ਹੋਏ ਸਨ। ਇਸ ਦੌਰਾਨ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਜਦੋ ਬਠਿੰਡਾ ਅਗਾਮੀ ਲੋਕ ਸਭਾ ਚੋਣ ਲਈ ਟਿਕਟ ਦਾ ਕੋਈ ਦਾਅਵੇਦਾਰ ਅੱਗੇ ਨਹੀਂ ਆਇਆ ਤਾਂ ਉਨ੍ਹਾਂ ਸੋਚਿਆ ਕਿ ਬਾਦਲ ਹੋਰੀ ਕਹਿਣਗੇ ਕਿ ਉਨ੍ਹਾਂ ਮੁਕਾਬਲੇ ਕੋਈ ਸਾਹਮਣੇ ਨਹੀਂ ਆਇਆ।ਅਜਿਹੀ ਸਥਿਤੀ ਵਿੱਚ ਮੋਹਿਤ ਮਹਿੰਦਰਾ ਨੂੰ ਪਾਰਟੀ ਦੀ ਟਿਕਟ ਲਈ ਫਾਰਮ ਭਰਵਾਇਆ ਗਿਆ।ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮੋਹਿਤ ਮਹਿੰਦਰਾ ਸੂਬਾਈ ਯੂਥ ਕਾਂਗਰਸ ਦੇ ਜਨਰਲ ਸਕੱਤਰ ਵਜੋਂ ਮੌਜੂਦ ਹਨ ਉੱਥੇ ਹੀ ਉਹ ਬਠਿੰਡਾ ਸੰਸਦੀ ਹਲਕੇ ਚ ਬਤੌਰ ਇੰਚਾਰਜ ਸਰਗਰਮ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤ ਵਿੱਚ ਮੋਹਿਤ ਦਾ ਨਾਂ ਅੱਗੇ ਕੀਤਾ ਗਿਆ ਪਰ ਜੇ ਪਰਮਾਤਮਾ ਨੇ ਚਾਹਿਆ ਤਾਂ ਆਪਾਂ ਬਠਿੰਡਾ ਮਿਲਾਂਗੇ।
Conclusion:ਇੱਥੇ ਦੱਸਣਾ ਬਣਦਾ ਹੈ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਨਿਤੀ ਅਨੁਸਾਰ ਇੱਕ ਪਰਿਵਾਰ ਚੋ ਸਿਰਫ ਪਾਰਟੀ ਇੱਕ ਨੂੰ ਹੀ ਟਿਕਟ ਦੇਵੇਗੀ ਪਰ ਬ੍ਰਹਮ ਮਹਿੰਦਰਾ ਇਸ ਵਕਤ ਪੰਜਾਬ ਦੇ ਸਿਹਤ ਮੰਤਰੀ ਵੀ ਹਨ ਤੇ ਮੁੱਖ ਮੰਤਰੀ ਤੋਂ ਬਾਅਦ ਉਪ ਮੁੱਖ ਮੰਤਰੀ ਦੀ ਕੁਰਸੀ ਉਨ੍ਹਾਂ ਦੀ ਹੀ ਹੁੰਦੀ ਹੈ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਪਾਰਟੀ ਆਪਣੀ ਨਿਤੀ ਅਨੁਸਾਰ ਕਿਸੇ ਹੋਰ ਬਣਦੇ ਦਾਅਵੇਦਾਰ ਨੂੰ ਟਿਕਟ ਦਿੰਦੀ ਹੈ ਜਾ ਬ੍ਰਹਮ ਮਹਿੰਦਰਾ ਦੇ ਰਸੂਖ ਨੂੰ ਪਰ ਜੋ ਵੀ ਇਸ ਬਠਿੰਡਾ ਲੋਕ ਸਭਾ ਸੀਟ ਤੋਂ ਕਾਂਗਰਸ ਦਾ ਉਮੀਦਵਾਰ ਹੋਵੇਗਾ ਉਸ ਲਈ ਜਿੱਤ ਰਾਹ ਇਨ੍ਹਾਂ ਸੌਖਾ ਨਹੀਂ ਹੋਵੇਗਾ ਕਿਉਂਕਿ ਜਿੱਥੇ ਇਕ ਪਾਸੇ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਦੀ ਇੱਥੇ ਜੇਤੂ ਮਹਿਮ ਉਨ੍ਹਾਂ ਦਾ ਅੜਿਕਾ ਬਣੇਗੀ ਦੂਜੇ ਪਾਸੇ ਸੁਖਪਾਲ ਖਹਿਰਾ ਵੀ ਇੱਥੋਂ ਚੋਣ ਲੜਦੇ ਹਨ ਤਾਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ।