ਪਟਿਆਲਾ: ਇਕ ਪਾਸੇ ਜਿੱਥੇ ਦਿੱਲੀ ਬਾਰਡਰ ’ਤੇ ਬੈਠੇ ਕਿਸਾਨ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਲੜਾਈ ਲੜ ਰਹੇ ਹਨ ਦੂਜੇ ਪਾਸੇ ਸੂਬੇ ਚ ਵੀ ਸੰਘਰਸ਼ ਜਾਰੀ ਹੈ। ਜਿਸ ਕਾਰਨ ਮੋਦੀ ਸਰਕਾਰ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ।ਪੰਜਾਬ ਦੇ ਪਿੰਡਾਂ ਚ ਹੁਣ ਕਿਸਾਨਾਂ ਨੇ ਬੀਜੇਪੀ ਸਰਕਾਰ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕਰ ਦਿੱਤਾ ਹੈ। ਇਸ ਸਬੰਧ 'ਚ ਕਿਸਾਨਾਂ ਨੇ ਆਪਣੇ ਘਰਾਂ ਦੇ ਬਾਹਰ ਲਿਖ ਕੇ ਵੀ ਲਾ ਲਿਆ ਹੈ ਕਿ ਬੀਜੇਪੀ ਸਾਡੇ ਘਰ ’ਚ ਵੋਟਾਂ ਮੰਗਣ ਨਾ ਆਉਣ।
ਦੱਸ ਦਈਏ ਕਿ ਪਟਿਆਲਾ ਦੇ ਮਹਿਮਦਪੁਰ ਜੱਟਾਂ ’ਚ ਪਿੰਡ ਵਾਸੀਆਂ ਨੇ ਪਿੰਡ ਦੇ ਬਾਹਰ ਹੀ ਇੱਕ ਫਲੈਕਸ ਲੱਗਾ ਦਿੱਤਾ ਹੈ ਜਿਸ 'ਚ ਲਿਖਿਆ ਹੈ ਕਿ ਬੀਜੇਪੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਉਨ੍ਹਾਂ ਦੇ ਨਾਲ ਸਬੰਧ ਰੱਖਣ ਵਾਲਾ ਪਿੰਡ ਵਿੱਚ ਨਾ ਆਵੇ। ਇਸ ਸਬੰਧ ਚ ਕਿਸਾਨਾਂ ਨੇ ਕਿਹਾ ਕਿ ਪਿੰਡ 'ਚ ਬੀਜੀਪੇ ਦਾ ਬਾਈਕਾਟ ਕਰ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨ ਦਿੱਲੀ ਬਾਰਡਰ ’ਤੇ ਸ਼ਹੀਦੀਆਂ ਦੇ ਰਹੇ ਹਨ। ਪਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਮੰਨ ਰਹੀ ਹੈ। ਜਿਸ ਕਾਰਨ ਉਨ੍ਹਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਇਹ ਵੀ ਪੜੋ: ਬੇਖੌਫ ਗੁੰਡਿਆ ਨੇ ਦੁਕਾਨ ’ਤੇ ਕੀਤਾ ਹਮਲਾ, ’ਤੇ ਫਿਰ...!
ਕਿਸਾਨ ਆਗੂ ਨੇ ਦੱਸਿਆ ਕਿ ਇਹ ਫਲੈਕਸ ਇੱਕਲਾ ਪਿੰਡ ਦੇ ਬਾਹਰ ਹੀ ਨਹੀਂ ਬਲਕਿ ਘਰਾਂ ਦੇ ਬਾਹਰ ਵੀ ਬੋਰਡ ਲਗਾਏ ਗਏ ਹਨ ਕਿ ਬੀਜੇਪੀ ਸਰਕਾਰ ਦਾ ਪੂਰਨ ਬਾਈਕਾਟ ਕੀਤਾ ਗਿਆ ਇਨ੍ਹਾਂ ਨੂੰ ਹੁਣ ਪਿੰਡ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ। ਚਾਹੇ ਉਹ ਬੀਜੇਪੀ ਦਾ ਲੀਡਰ ਹੋਵੇ ਜਾਂ ਇਹਨਾਂ ਦੇ ਨਾਲ ਸਬੰਧ ਰੱਖਣ ਵਾਲਾ ਹੋਵੇ। ਕਿਸਾਨ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕੋਈ ਵੀ ਬੀਜੇਪੀ ਨਾਲ ਸਬੰਧਿਤ ਰੱਖਣ ਵਾਲਾ ਉਨ੍ਹਾਂ ਦੇ ਪਿੰਡ ਚ ਵੜੇਗਾ ਤਾਂ ਉਸਦਾ ਸਵਾਗਤ ਵਖਰੇ ਢੰਗ ਚੱਪਲਾਂ ਮਾਰ ਕੇ ਕੀਤਾ ਜਾਵੇਗਾ।