ਪਟਿਆਲਾ : ਬਰਗਾੜੀ ਗੋਲੀ ਕਾਂਡ ਨੂੰ ਲੈ ਕੇ ਗਠਿਤ ਕੀਤੀ ਨਵੀਂ ਐਸਆਈਟੀ ਨੇ ਅੱਜ ਪਟਿਆਲਾ 'ਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਪੁੱਛਗਿੱਛ ਕੀਤੀ ਗਈ। ਇਸ ਮਾਮਲੇ 'ਚ ਆਪਣੇ ਬਿਆਨ ਦਰਜ ਕਰਾਉਣ ਤੋਂ ਬਾਅਦ ਢੱਡਰੀਆਂਵਾਲੈ ਨੇ ਆਖਿਆ ਕਿ ਐਸਆਈਟੀ ਅਸਲ ਦੋਸ਼ੀਆਂ ਨੂੰ ਫੜਨ ਦੀ ਬਜਏ ਨਿਰਦੋਸ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਨੇ ਆਖਿਆ ਕਿ ਸਾਨੂੰ ਉਮੀਦ ਹੈ ਕਿ ਹੁਣ ਸ਼ਾਇਦ ਸਿੱਖ ਧਰਮ ਦੇ ਲੋਕਾਂ ਨੂੰ ਇਨਸਾਫ ਮਿਲੇਗਾ ਅਤੇ ਸਾਨੂੰ ਉਮੀਦ ਨਹੀਂ ਛੱਡਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਸ ਸਮੇਂ 'ਚ ਗੁਰੂ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਇਹ ਬਹੁਤ ਹੀ ਮੰਦਭਾਗੀ ਘਟਨਾ ਸੀ। ਉਸ ਤੋਂ ਬਾਅਦ ਸਿੱਖ ਸੰਗਤਾਂ ਨੇ ਮੋਰਚਾ ਲਗਾ ਦਿੱਤਾ ਸੀ। ਕਾਫੀ ਲੰਬੇ ਸਮੇਂ ਤੱਕ ਇਹ ਮੋਰਚਾ ਚੱਲਿਆ ਅਤੇ ਕਈ ਨੌਜਵਾਨ ਇਹੋ ਜਿਹੇ ਸਨ ਮੋਰਚੇ 'ਚ ਜੋ ਕਿ ਸਰਕਾਰਾਂ ਤੋਂ ਡਰੇ ਬਿਨਾਂ ਸੱਚ ਬੋਲਦੇ ਸਨ।
ਇਸ ਕਰਕੇ ਪੁਲਿਸ ਅਤੇ ਉਸ ਸਮੇਂ ਦੇ ਲੀਡਰ ਬਹੁਤ ਹੀ ਪਰੇਸ਼ਾਨ ਸਨ ਇਸ ਕਰਕੇ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਵੱਡੇ ਲੀਡਰਾਂ ਦੀ ਅਗਵਾਈ ਦੇ 'ਚ ਸਿੱਖ ਸੰਗਤਾਂ ਦੇ ਉੱਪਰ ਲਾਠੀਚਾਰਜ ਕੀਤਾ ਗਿਆ ਸੀ। ਸਿੱਖ ਸਗਤਾਂ ਉਪਰ ਗੋਲੀਆਂ ਚਲਾਈਆਂ ਗਈਆਂ ਸਨ। ਇਸ 'ਚ ਕਈ ਸਿੱਖ ਸੰਗਤਾਂ ਸ਼ਹੀਦ ਹੋਈਆਂ ਸਨ। ਇਹ ਸਾਰੀ ਘਟਨਾ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਲੀਡਰਾਂ ਦੇ ਰਹਿਣਮਾਈ ਹੇਠ ਹੋਇਆ ਸੀ। ਹੁਣ ਸਾਡੀ ਮੰਗ ਹੈ ਕਿ ਅਸਲ ਦੋਸ਼ੀਆਂ ਨੂੰ ਫੜ ਕੇ ਸਜ਼ਾ ਦਿੱਤੀ ਜਿਸ ਨਾਲ ਸਿੱਖਾਂ ਨੂੰ ਇਨਸਾਫ ਮਿਲ ਸਕੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਸ ਸਮੇਂ ਦੀ ਸਰਕਾਰ ਵੱਲੋਂ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਕੀਤੀ ਗਈ ਸੀ। ਜਿਹੜੀ ਕਿ ਅਸੀਂ ਸਿੱਖਾਂ ਦੇ ਧਰਮ ਦੀ ਸਰਕਾਰ ਆਖਦੇ ਹਾਂ ਉਲਟਾ ਦੋਸ਼ੀਆਂ ਨੂੰ ਫੜਨ ਦੀ ਬਜਾਏ ਸੰਘਰਸ਼ ਕਰ ਰਹੇ ਸਿੱਖੀ ਧਰਮ ਦੇ ਆਗੂਆਂ ਦੇ ਉੱਪਰ ਲਾਠੀਚਾਰਜ ਕੀਤਾ ਗਿਆ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਨੂੰ SIT ਦੇ ਅਧਿਕਾਰੀਆਂ ਵੱਲੋਂ ਬੁਲਾਇਆ ਗਿਆ ਸੀ। ਅਧਿਕਾਰੀਆਂ ਨੇ ਮੇਰੇ ਕੋਲ ਕੁੱਝ ਸਵਾਲ ਪੁੱਛੇ ਜਿਹੜੀ ਘਟਨਾ ਵਾਪਰੀ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਜਲਦ ਤੋਂ ਜਲਦ ਅਸਲ ਦੋਸ਼ੀਆਂ ਨੂੰ ਫੜ ਕੇ ਜੇਲ੍ਹ ਵਿੱਚ ਪਾਉਣ ਜਿਸ ਨਾਲ ਸਿੱਖਾਂ ਨੂੰ ਇਨਸਾਫ ਮਿਲ ਸਕੇ।
ਇਹ ਵੀ ਪੜ੍ਹੋਂ : ਕੈਪਟਨ ਦੀ ਕੋਠੀ ਘੇਰਨ ਪਹੁੰਚੇ ਸਨ ਭਾਜਪਾ ਵਰਕਰਾਂ ਨੂੰ ਪੁਲਿਸ ਨੇ ਵਾਟਰ ਕੈਨਿਨ ਨਾਲ ਝੰਬੇ