ਪਟਿਆਲਾ: ਅਨੰਦ ਨਗਰ ਬੀ ਦੇ ਵਿੱਚ ਇੱਕ ਵਾਰ ਫੇਰ ਤੋਂ ਲੁਟੇਰਿਆਂ ਨੇ ਇੱਕ ਮਹਿਲਾ ਨੂੰ ਰੋਕ ਕੇ ਉਸ 'ਤੇ ਹਮਲਾ ਕੀਤਾ ਤੇ ਲੁੱਟ ਕਰਨ ਦੀ ਕੋਸਿਸ਼ ਕੀਤੀ ਹੈ।
ਇਹ ਲਖਵੀਰ ਕੌਰ ਨਾਂਅ ਦੀ ਮਹਿਲਾ ਥਾਪਰ ਕਾਲਜ ਦੇ ਗਰਲਜ਼ ਹੋਸਟਲ ਵਿੱਚ ਬਤੌਰ ਵਾਰਡਨ ਦੇ ਨਾਈਟ ਸ਼ਿਫਟ ਡਿਊਟੀ ਕਰਕੇ ਸਵੇਰੇ ਪੰਜ ਵਜੇ ਆਪਣੇ ਘਰ ਪਰਤ ਰਹੀ ਸੀ ਜਿਸ ਵੇਲੇ ਲੁਟੇਰਿਆਂ ਨੇ ਪਿੱਛਾ ਕੀਤਾ ਤੇ ਰਾਹ ਵਿੱਚ ਇਸ ਦੀ ਐਕਟਿਵਾ ਦੇ ਅੱਗੇ ਮੋਟਰਸਾਈਕਲ ਲਾ ਕੇ ਉਸ ਨੂੰ ਰੋਕ ਲਿਆ ਤੇ ਇਸ ਕੋਲੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ।
ਇਸ ਬਹਾਦਰ ਮਹਿਲਾ ਲਖਵੀਰ ਕੌਰ ਨੇ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ ਪ੍ਰੰਤੂ ਉਨ੍ਹਾਂ ਕੋਲ ਇੱਕ ਲੱਕੜ ਦਾ ਡੰਡਾ ਸੀ ਜੋ ਲਖਵੀਰ ਕੌਰ ਦੇ ਸਿਰ ਉੱਪਰ ਮਾਰਿਆ ਇਸ ਬਹਾਦਰ ਔਰਤ ਨੇ ਫੇਰ ਵੀ ਹੌਂਸਲਾ ਨਾ ਛੱਡਿਆ ਅਤੇ ਉਨ੍ਹਾਂ ਲੁਟੇਰਿਆਂ ਦੇ ਅੱਖਾਂ ਵਿੱਚ ਮਿੱਟੀ ਪਾ ਦਿੱਤੀ। ਪ੍ਰੰਤੂ ਉਹ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ।
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਸਵੇਰ ਸਮੇਂ ਔਰਤਾਂ ਆਨੰਦ ਨਗਰ ਬੀ ਵਿੱਚ ਸਵੇਰ ਦੀ ਸੈਰ ਕਰ ਰਹੀਆਂ ਸਨ ਤਾਂ ਉਨ੍ਹਾਂ ਉੱਪਰ ਵੀ ਇਸ ਤਰ੍ਹਾਂ ਹੀ ਲੁਟੇਰਿਆਂ ਨੇ ਹਮਲਾ ਕਰਕੇ ਉਨ੍ਹਾਂ ਨਾਲ ਖੋਹ ਕਰੀ ਸੀ ਤੇ ਦੂਜੇ ਪਾਸੇ ਜਿਸ ਥਾਂ ਤੇ ਇਹ ਘਟਨਾ ਹੋਈ ਉੱਥੇ ਲੱਗਿਆ ਸੀਸੀਟੀਵੀ ਕੈਮਰਾ ਕੰਮ ਨਹੀਂ ਕਰ ਰਿਹਾ ਸੀ।
ਇਹ ਵੀ ਪੜੋ: ਸੁਕਮਾ: ਬੁਰਕਾਪਾਲ ਮੁਕਰਮ ਦੇ ਜੰਗਲ ਵਿੱਚ ਤਿੰਨ ਨਕਸਲੀ ਢੇਰ, ਕਈ ਹਥਿਆਰ ਬਰਾਮਦ
ਆਖਿਰਕਾਰ ਪ੍ਰਸ਼ਾਸਨ ਕਦੋਂ ਸਖ਼ਤ ਹੋਵੇਗਾ ਅਤੇ ਇਨ੍ਹਾਂ ਲੁਟੇਰਿਆਂ ਉੱਪਰ ਨੱਥ ਪਏਗੀ ਲਖਵੀਰ ਕੌਰ ਦੀ ਬਹਾਦਰੀ ਕਾਰਨ ਲੁਟੇਰੇ ਲੁੱਟ ਕਰਨ ਵਿੱਚ ਕਾਮਯਾਬ ਤਾਂ ਨਾ ਹੋਏ ਪ੍ਰੰਤੂ ਲਖਵੀਰ ਕੌਰ ਦੇ ਸਿਰ ਉੱਪਰ ਸੱਟ ਮਾਰ ਗਏ ਤੇ ਬਾਂਹ ਓੁਪਰ ਵੀ ਸੱਟ ਲੱਗੀ ਹੈ।