ਪਟਿਆਲਾ: ਪਟਿਆਲਾ 'ਚ ਆਪਣੀਆਂ ਮੰਗਾਂ ਨੂੰ ਲੈਕੇ ਧਰਨੇ 'ਤੇ ਬੈਠੇ ਈ.ਟੀ.ਟੀ ਅਧਿਆਪਕਾਂ ਦੇ ਦੋ ਸਾਥੀ ਪਿਛਲੇ 70 ਦਿਨਾਂ ਤੋਂ ਬੀ.ਐਸ.ਐਨ.ਐਲ ਟਾਵਰ 'ਤੇ ਚੜ੍ਹੇ ਹੋਏ ਹਨ। ਇਸ ਦੇ ਚੱਲਦਿਆਂ ਇੱਕ ਅਧਿਆਪਕ ਦੀ ਸਿਹਤ ਖ਼ਰਾਬ ਹੋਣ ਕਾਰਨ ਪੁਲਿਸ ਦੀ ਮਦਦ ਨਾਲ ਉਸ ਨੂੰ ਹੇਠਾਂ ਉਤਾਰ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਮੌਕੇ ਉਸ ਦਾ ਦੂਜਾ ਸਾਥੀ ਜੋ ਹੁਣ ਵੀ ਟਾਵਰ 'ਤੇ ਚੜ੍ਹ ਪ੍ਰਦਰਸ਼ਨ ਕਰ ਰਿਹਾ ਹੈ।
ਇਸ ਸਬੰਧੀ ਟਾਵਰ ਤੋਂ ਹੇਠਾਂ ਆਏ ਈ.ਟੀ.ਟੀ ਅਧਿਆਪਕ ਦਾ ਕਹਿਣਾ ਕਿ ਉਸਦੀਆਂ ਘਰੇਲੂਆਂ ਪਰੇਸ਼ਾਨੀਆਂ ਕਾਰਨ ਉਹ ਟਾਵਰ ਤੋਂ ਹੇਠਾਂ ਉਤਰਿਆ ਹੈ। ਅਧਿਆਪਕ ਦਾ ਕਹਿਣਾ ਕਿ ਉਸਦੇ ਪਿਤਾ ਦੀ ਮੌਤ ਤੋਂ ਹੋ ਚੁੱਕੀ ਹੈ ਅਤੇ ਮਾਤਾ ਵਲੋਂ ਦਬਾਅ ਬਣਾਇਆ ਜਾ ਰਿਹਾ ਸੀ, ਜਿਸ ਕਾਰਨ ਉਹ ਟਾਵਰ ਤੋਂ ਹੇਠਾਂ ਉਤਰਿਆ ਹੈ। ਉਨ੍ਹਾਂ ਦੱਸਿਆ ਕਿ ਉਸਦਾ ਦੂਜਾ ਸਾਥੀ ਸੁਰਿੰਦਰਪਾਲ ਜੋ ਗੁਰਦਾਸਪੁਰ ਤੋਂ ਹੈ ਉਹ ਟਾਵਰ 'ਤੇ ਹੀ ਚੜ੍ਹਿਆ ਹੋਇਆ ਹੈ।
ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਵਾਰ-ਵਾਰ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਹੇਠਾਂ ਉਤਾਰਣ ਲਈ ਅਪੀਲ ਕੀਤੀ ਜਾ ਰਹੀ ਸੀ, ਪਰ ਜਦੋਂ ਉਨ੍ਹਾਂ ਨੂੰ ਇੱਕ ਅਧਿਆਪਕ ਦੇ ਹੇਠਾਂ ਆਉਣ ਦਾ ਪਤਾ ਚੱਲਿਆ ਤਾਂ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਦਾ ਕਹਿਣਾ ਕਿ ਦੂਜੇ ਅਧਿਆਪਕ ਸਾਥੀ ਨੂੰ ਵੀ ਹੇਠਾਂ ਉਤਾਰਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਨ੍ਹਾਂ ਅਧਿਆਪਕਾਂ ਦੀ ਮੀਟਿੰਗਾਂ ਪ੍ਰਸ਼ਾਸ਼ਨ ਅਤੇ ਉੱਚ ਅਧਿਕਾਰੀਆਂ ਨਾਲ ਕਰਵਾ ਰਹੇ ਹਾਂ ਅਤੇ ਜਲਦ ਇਨ੍ਹਾਂ ਦਾ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ:Land Dispute: ਜ਼ਮੀਨ ਦੇ ਟੁੱਕੜੇ ਨੂੰ ਲੈਕੇ ਸ਼ਰੀਕਾ ’ਚ ਚੱਲੀ ਗੋਲੀ, ਇੱਕ ਹਲਾਕ