ETV Bharat / state

ਸ਼ਾਹੀ ਸ਼ਹਿਰ 'ਚ ਅਨਾਜ ਮੰਡੀਆਂ ਦੇ ਹਾਲਾਤ ਮਾੜੇ

ਪਟਿਆਲਾ ਦੀ ਅਨਾਜ ਮੰਡੀ 'ਚ ਪ੍ਰਸ਼ਾਸਨ ਵਲੋਂ ਸਾਫ਼-ਸਫ਼ਾਈ ਦੇ ਵੱਡੇ ਦਾਅਵੇ ਕੀਤੇ ਗਏ ਸਨ। ਇਸ ਸਬੰਧੀ ਜਦੋਂ ਈਟੀਵੀ ਭਾਰਤ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਜ਼ਮੀਨੀ ਹਕੀਕਤ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਮੰਡੀ 'ਚ ਗੰਦਗੀ ਦੇ ਢੇਰ ਪਏ ਨਜ਼ਰ ਆਏ। ਅਜਿਹੇ 'ਚ ਪ੍ਰਸ਼ਾਸਨ ਵਲੋਂ ਕੀਤੇ ਦਾਅਵਿਆਂ 'ਤੇ ਵੱਡਾ ਸਵਾਲ ਖੜ੍ਹਾ ਹੋ ਗਿਆ।

ਅਨਾਜ ਮੰਡੀ 'ਚ ਗੰਦਗੀ ਦੇ ਢੇਰ
author img

By

Published : Apr 3, 2019, 6:42 PM IST

Updated : Apr 3, 2019, 7:55 PM IST

ਪਟਿਆਲਾ: ਅਨਾਜ ਮੰਡੀਆਂ 'ਚ ਹਰ ਸਾਲ ਹਾੜ੍ਹੀ-ਸਾਉਣੀ ਦੀ ਫ਼ਸਲ ਆਉਂਦੀ ਹੈ ਤੇ ਹਰ ਵਾਰ ਕਿਸਾਨਾਂ ਨੂੰ ਇਥੇ ਮਾੜੇ ਹਾਲਾਤਾਂ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਇਸ ਵਾਰ ਉਮੀਦ ਸੀ ਕਿ ਲੋਕ ਸਭਾ ਚੋਣਾਂ ਕਾਰਨ ਸ਼ਾਇਦ ਅਨਾਜ ਮੰਡੀਆਂ ਦੇ ਹਾਲਾਤ ਸੁਧਾਰ ਦਿੱਤੇ ਜਾਣਗੇਪਰ ਅਜਿਹਾ ਕੁੱਝ ਨਹੀਂ ਹੋਇਆ। ਕਿਸਾਨਾਂ ਨੂੰ ਫਿਰ ਤੋਂ ਉਨ੍ਹਾਂ ਪਰੇਸ਼ਾਨੀਆਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਪਟਿਆਲਾ 'ਚ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਅਨਾਜ ਮੰਡੀ ਦਾ ਦੌਰਾ ਕੀਤਾ ਤਾਂ ਪ੍ਰਸ਼ਾਸਨ ਦੇ ਸਭ ਦਾਅਵੇ ਫੇਲ ਵਿਖਾਈ ਦਿੱਤੇ।

ਪ੍ਰਸ਼ਾਸਨ ਵਲੋਂ ਮੰਡੀਆਂ 'ਚ ਸਫ਼ਾਈ ਤੇ ਹੋਰ ਸੁਵਿਧਾਵਾਂ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ ਹਨ। ਜਗ੍ਹਾਂ-ਜਗ੍ਹਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਪਟਿਆਲਾ ਦੇ ਪ੍ਰਸਾਸ਼ਨ ਨੇ ਦਾਅਵਾ ਕੀਤਾ ਸੀ ਕਿ ਕਿਸਾਨਾਂ ਨੂੰ ਇਸ ਵਾਰ ਫ਼ਸਲ ਦੀ ਖ਼ਰੀਦ ਸਬੰਧੀ ਕੋਈ ਮੁਸ਼ਕਲ ਨਹੀਂ ਹੋਵੇਗੀ। ਇਸ ਦੇ ਨਾਲ ਹੀ ਮੰਡੀਆਂ 'ਚ ਸਾਫ਼- ਸਫ਼ਾਈ, ਪੀਣ ਵਾਲਾ ਪਾਣੀ, ਬਿਜਲੀ ਤੇ ਹੋਰ ਕਈ ਸੁਚੱਜੇ ਪ੍ਰਬੰਧ ਕੀਤੇ ਜਾਣਗੇ ਪਰ ਅਜਿਹਾ ਕੁੱਝ ਵੀ ਨਹੀਂ ਹੋਇਆ।

ਅਨਾਜ ਮੰਡੀ ਦੇ ਮਾੜੇ ਹਾਲਾਤ

ਦੱਸ ਦੇਈਏ, ਪਟਿਆਲਾ 'ਚ 6 ਏਜੰਸੀਆ ਵੱਲੋਂ 105 ਮੰਡੀਆਂ ਅੰਦਰ ਕਣਕ ਦੀ ਖ਼ਰੀਦ ਹੋਣ ਵਾਲੀ ਹੈ ਤੇ ਇਸ ਵਾਰ 9 ਲੱਖ 24 ਹਜ਼ਾਰ 333 ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚ ਆਉਣ ਦੀ ਸੰਭਾਵਨਾ ਹੈ। ਜਦੋਂ ਕਿ ਪਿਛਲੀ ਵਾਰ ਇਹ ਅੰਕੜਾ 9 ਲੱਖ 6 ਹਜ਼ਾਰ 209 ਮੀਟ੍ਰਿਕ ਸੀ।

ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਅਨਾਜ ਮੰਡੀ ਵਿੱਖੇ ਕੀਤੀ ਗਈ ਮੀਟਿੰਗ 'ਚ ਜਲ੍ਹਿਆਂਵਾਲਾਬਾਗ਼ ਦੇ ਖ਼ੂਨੀ ਸਾਕੇਦੀ 100ਵੀਂ ਵਰ੍ਹੇਗੰਢ ਮਨਾਉਣ ਲਈ ਅੰਮ੍ਰਿਤਸਰ ਵਿਖੇ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ।

Intro:ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਅੱਜ ਇੱਥੇ ਅਨਾਜ਼ ਮੰਡੀ ਵਿੱਖੇ ਇਕ ਮੀਟਿੰਗ ਕਰਕੇ ਜ਼ਿਲਿਆਵਾਲੇ ਬਾਗ ਦੀ ਖੂਨੀ ਘਟਣਾ ਦੀ 100 ਵੀਂ ਵਰੇਗੰਢ ਮਨਾਉਣ ਲਈ ਅੰਮ੍ਰਿਤਸਰ ਵਿਖੇ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ।

Body:ਨਾਲ ਹੀ ਇਸ ਵਾਰ ਹਾੜੀ ਦੀ ਫਸਲ ਨੂੰ ਲੈ ਕੇ ਸੁੱਬਾ ਸਰਕਾਰ ਵਲੋਂ ਕੀਤੇ ਗਏ ਵਾਅਦਿਆਂ ਨੂੰ ਖੋਖਲਾ ਕਰਾਰ ਦਿੱਤਾ ਕਿਉਂਕਿ ਸ਼ਾਹੀ ਸ਼ਹਿਰ ਪਟਿਆਲਾ ਦੇ ਪ੍ਰਸਾਸ਼ਨ ਨੇ ਦਾਅਵਾ ਕੀਤਾ ਸੀ ਕਿ ਕਿਸਾਨਾਂ ਦੀ ਦੀ ਫ਼ਸਲ ਖਰੀਦ ਸਬੰਧੀ ਇਸ ਵਾਰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਵੱਲੋਂ ਮੰਡੀਆਂ ਅੰਦਰ ਸਾਫ ਸਫਾਈ,ਪੀਣ ਵਾਲੇ ਪਾਣੀ,ਲਾਈਟਾਂ,ਪਖਾਨੇ ਤੇ ਪੇਸ਼ਾਬ ਘਰ ਆਦਿ ਸੁਚੱਜੇ ਪ੍ਰਬੰਧ ਕਰ ਲਏ ਗਏ ਹਨ।ਪਰ ਜਦੋਂ ਸਾਡੀ ਟੀਮ ਵੱਲੋਂ ਇਹਨਾਂ ਪ੍ਰਬੰਧਾਂ ਦੀ ਜ਼ਮੀਨੀ ਹਕੀਕਤ ਜਾਨਣ ਦੀ ਕੋਸ਼ਿਸ ਕੀਤੀ ਤਾਂ ਵੱਡੇ ਵੱਡੇ ਪ੍ਰਸ਼ਾਸ਼ਨਿਕ ਦਾਅਵੇ ਖੋਖਲੇ ਦਿਖਾਈ ਦਿੱਤੇ।ਮੰਡੀਆਂ ਵਿੱਚ ਵੱਡੇ ਵੱਡੇ ਗੰਦਗੀ ਦੇ ਢੇਰ ਲੱਗੇ ਦਿਖਾਈ ਦਿੱਤੇ ਜਿਨ੍ਹਾਂ ਉਪਰ ਜਾਨਲੇਵਾ ਕੀੜੇ ਮਕੌੜੇ ਅਤੇ ਜਾਨਵਰ ਮੂੰਹ ਮਾਰਦੇ ਦਿਖਾਈ ਦਿੱਤੇ।

Conclusion:ਤੁਹਾਨੂੰ ਦਸ ਦੇਈਏ ਪੂਰੇ ਪਟਿਆਲਾ ਜਿਲ੍ਹੇ ਅੰਦਰ ਇਸ ਵਾਰ 6 ਏਜੰਸੀਆ ਵੱਲੋਂ 105 ਮੰਡੀਆਂ ਅੰਦਰ ਕਣਕ ਦੀ ਖਰੀਦੋ ਫਰੋਖਤ ਕੀਤੀ ਜਾਣੀ ਹੈ |ਅਤੇ ਇਸ ਵਾਰ 9 ਲੱਖ 24 ਹਜ਼ਾਰ 333 ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚ ਆਉਣ ਦੀ ਸੰਭਾਵਨਾਂ ਹੈ। ਜਦੋਂ ਕਿ ਪਿਛਲੀ ਵਾਰ ਇਹ ਅੰਕੜਾ 9 ਲੱਖ 6 ਹਜ਼ਾਰ 209 ਮੀਟ੍ਰਿਕ ਸੀ।ਹਾਲਾਂਕਿ ਹਜੇ ਕਿਸਾਨਾਂ ਦਾ ਮੰਡੀਆਂ ਵਿੱਚ ਆਉਣ ਪੁਰੀ ਤਰ੍ਹਾਂ ਸ਼ੁਰੂ ਨਹੀਂ ਹੋਇਆ ਪਰ ਸ਼ੁਰੂਆਤੀ ਪ੍ਰਬੰਧਾਂ ਦੀ ਜੋ ਪੋਲ ਖੁੱਲੀ ਹੈ ਉਹ ਪ੍ਰਸ਼ਾਸ਼ਨ ਉਪਰ ਕਿਸਾਨਾਂ ਦੀ ਫ਼ਸਲ ਨੂੰ ਲੈ ਕੇ ਸੰਜੀਦਗੀ ਬਾਰੇ ਵੱਡੇ ਸਵਾਲ ਖੜੇ ਕਰਦੀ ਹੈ।
Last Updated : Apr 3, 2019, 7:55 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.