ਪਟਿਆਲਾ: ਸੂਬੇ ਦੇ ਵਿੱਚ ਸੜਕ ਹਾਦਸੇ ਦਿਨ ਬ ਦਿਨ ਵਧਦੇ ਜਾ ਰਹੇ ਹਨ। ਇਸੇ ਤਰ੍ਹਾਂ ਇੱਕ ਦਰਦਨਾਕ ਹਾਦਸਾ ਰਾਜਪੁਰਾ ਚੰਡੀਗੜ੍ਹ ਰੋੜ ਉੱਪਰ ਵਾਪਰਿਆ ਹੈ। ਇਸ ਹਾਦਸੇ ਦੇ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ ਜਦਿਕ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ ਜਿਸਨੂੰ ਇਲਾਜ ਦੇ ਲਈ ਹਸਪਤਾਲ (Hospital) ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਚਿਤਕਾਰਾ ਯੂਨੀਵਰਸਿਟੀ (Chitkara University) ਦੇ ਵਿੱਚ ਪੜ੍ਹਦੇ ਸਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਗੱਡੀ ਵਿੱਚ ਸਵਾਰ ਚਾਰ ਨੌਜਵਾਨ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਮੱਥਾ ਟੇਕ ਯੂਨੀਵਰਸਿਟੀ ਆ ਰਹੇ ਸਨ ਉਸੇ ਦੌਰਾਨ ਰਸਤੇ ਵਿੱਚ ਆਉਂਦੇ ਸਮੇਂ ਉਨ੍ਹਾਂ ਦੀ ਗੱਡੀ ਟਰੱਕ ਨਾਲ ਜਾ ਟਕਰਾਈ ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੇ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਜ਼ਖ਼ਮੀ ਨੂੰ ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ ਰਾਜਪੁਰਾ ਤੋਂ ਚੰਡੀਗੜ੍ਹ ਵੱਲ ਜਾ ਰਹੀ ਕਾਰ ਜਿਸ ਵਿੱਚ ਅਕਸ਼ਿਤ ਗੋਇਲ, ਇਸਾਣ, ਜੱਸ ਮਿੱਤਲ ਤੇ ਪੁਨਰ ਪਾਲ ਜਿਹੜੇ ਚੰਡੀਗੜ੍ਹ ਤੇ ਪੰਚਕੂਲਾ ਦੇ ਵਸਨੀਕ ਸਨ ਅਤੇ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਜਦੋਂ ਪਿੰਡ ਆਲਮਪੁਰ ਦੇ ਮੋੜ ਨੇੜੇ ਪੁੱਜੇ ਤਾਂ ਕਾਰ ਚੰਡੀਗੜ੍ਹ ਵਾਲੇ ਪਾਸੇ ਨੂੰ ਜਾ ਰਹੇ ਟਰੱਕ ਦੇ ਨਾਲ ਟਕਰਾ ਗਈ।
ਹਾਦਸਾ ਇਨ੍ਹਾਂ ਭਿਆਨਕ ਸੀ ਕਿ ਅਕਸ਼ਿਤ ਗੋਇਲ, ਈਮਾਨ ਤੇ ਜੱਸ ਮਿੱਤਲ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਪੁਨਰ ਪਾਲ ਨੂੰ ਗੰਭੀਰ ਹਾਲਤ ਵਿੱਚ 32 ਹਸਪਤਾਲ ਚੰਡੀਗੜ੍ਹ ਦਾਖਲ ਕਰਵਾਇਆ ਗਿਆ। ਜਿਸ ਤੇ ਪੁਲਿਸ ਚੌਂਕੀ ਜਨਸੁਆ ਨੇ ਮੌਕੇ ਉਤੇ ਪੁੱਜ ਕੇ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਕਰਕੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਆਹਮੋ-ਸਾਹਮਣੇ ਹੋਏ ਕੈਪਟਨ ਸੰਦੀਪ ਸੰਧੂ ਤੇ ਮੁਹੰਮਦ ਮੁਸਤਫ਼ਾ, ਚੱਲੀ ਟਵੀਟ ਜੰਗ