ETV Bharat / state

ਸਿੰਘੂ ਬਾਰਡਰ ‘ਤੇ 18 ਸਾਲਾ ਨੌਜਵਾਨ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ - heart attack at Singhu border

ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ 'ਤੇ ਪਿਛਲੇ ਤਿੰਨ ਮਹੀਨੇ ਤੋਂ ਅੰਦੋਲਨ ਬਦਸਤੂਰ ਜਾਰੀ ਹੈ। ਇਸ ਕਿਸਾਨੀ ਅੰਦੋਲਨ ਦੇ ਦੌਰਾਨ ਲਗਾਤਾਰ ਕਿਸਾਨਾਂ ਦੀਆਂ ਮੌਤਾਂ ਦਾ ਅੰਕੜਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਨਾਭਾ ਦੇ ਪਿੰਡ ਖੇੜੀ ਜੱਟਾਂ ਦਾ 18 ਸਾਲਾ ਨੌਜਵਾਨ ਨਵਜੋਤ ਸਿੰਘ ਕੁਝ ਦਿਨ ਪਹਿਲਾਂ ਆਪਣੇ ਕਿਸਾਨ ਦੋਸਤਾਂ ਨਾਲ ਸੰਘਰਸ਼ 'ਚ ਸ਼ਾਮਲ ਹੋਣ ਗਿਆ ਸੀ ਪਰ ਦਿਲ ਦਾ ਦੌਰਾ ਪੈਣ ਕਾਰਨ ਦਿੱਲੀ ਕਿਸਾਨ ਸੰਘਰਸ਼ 'ਚ ਹੀ ਨੌਜਵਾਨ ਦੀ ਮੌਤ ਹੋ ਗਈ। ਨਵਜੋਤ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ।

ਤਸਵੀਰ
ਤਸਵੀਰ
author img

By

Published : Feb 28, 2021, 1:12 PM IST

ਨਾਭਾ : ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ 'ਤੇ ਪਿਛਲੇ ਤਿੰਨ ਮਹੀਨੇ ਤੋਂ ਅੰਦੋਲਨ ਬਦਸਤੂਰ ਜਾਰੀ ਹੈ। ਇਸ ਕਿਸਾਨੀ ਅੰਦੋਲਨ ਦੇ ਦੌਰਾਨ ਲਗਾਤਾਰ ਕਿਸਾਨਾਂ ਦੀਆਂ ਮੌਤਾਂ ਦਾ ਅੰਕੜਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਨਾਭਾ ਦੇ ਪਿੰਡ ਖੇੜੀ ਜੱਟਾਂ ਦਾ 18 ਸਾਲਾ ਨੌਜਵਾਨ ਨਵਜੋਤ ਸਿੰਘ ਕੁਝ ਦਿਨ ਪਹਿਲਾਂ ਆਪਣੇ ਕਿਸਾਨ ਦੋਸਤਾਂ ਨਾਲ ਸੰਘਰਸ਼ 'ਚ ਸ਼ਾਮਲ ਹੋਣ ਗਿਆ ਸੀ ਪਰ ਦਿਲ ਦਾ ਦੌਰਾ ਪੈਣ ਕਾਰਨ ਦਿੱਲੀ ਕਿਸਾਨ ਸੰਘਰਸ਼ 'ਚ ਹੀ ਨੌਜਵਾਨ ਦੀ ਮੌਤ ਹੋ ਗਈ। ਨਵਜੋਤ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ।

ਵੀਡੀਓ

ਇਸ ਦੁੱਖ ਦੀ ਘੜੀ ‘ਚ ਜਿਥੇ ਨਵਜੋਤ ਸਿੰਘ ਦਾ ਅੰਤਿਮ ਸਸਕਾਰ ਪਿੰਡ ਖੇੜੀ ਜੱਟਾਂ ਵਿਖੇ ਕੀਤਾ ਗਿਆ, ਉਥੇ ਹੀ ਅੰਤਿਮ ਰਸਮਾਂ ‘ਚ ਸ਼ਾਮਲ ਲੋਕਾਂ ਵਲੋਂ 'ਨਵਜੋਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ' ਅਤੇ 'ਨਵਜੋਤ ਸਿੰਘ ਅਮਰ ਰਹੇ' ਦੇ ਨਾਅਰੇ ਲਗਾਏ ਗਏ। ਅੰਤਿਮ ਸਸਕਾਰ ਮੌਕੇ ਮ੍ਰਿਤਕ ਸਰੀਰ ’ਤੇ ਕਿਸਾਨੀ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ ਗਈ। ਨੌਜਵਾਨ ਦੇ ਅੰਤਮ ਸਸਕਾਰ ਤੇ ਜਿੱਥੇ ਦੂਰ ਦੁਰਾਡੇ ਤੋਂ ਵੱਡੀ ਗਿਣਤੀ ‘ਚ ਕਿਸਾਨ ਆਗੂ ਪਹੁੰਚੇ, ਉੱਥੇ ਹੀ ਇਕਲੌਤੇ ਪੁੱਤ ਨੂੰ ਵੇਖ ਕੇ ਮਾਤਾ-ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਜਿਸ ਪੁੱਤ ਨੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣਨਾ ਸੀ ਅਤੇ ਪੜ੍ਹਾ ਲਿਖਾ ਕੇ ਬੱਚੇ ਨੂੰ ਵੱਡੇ ਮੁਕਾਮ ਤੇ ਪਹੁੰਚਾਉਣਾ ਸੀ ਉਹ ਸੁਪਨੇ ਮਾਤਾ-ਪਿਤਾ ਦੇ ਚਕਨਾਚੂਰ ਹੋ ਗਏ।

ਮ੍ਰਿਤਕ ਨੌਜਵਾਨ ਕਿਸਾਨ ਦੀ ਤਸਵੀਰ
ਮ੍ਰਿਤਕ ਨੌਜਵਾਨ ਕਿਸਾਨ ਦੀ ਤਸਵੀਰ

ਇਸ ਮੌਕੇ ਮ੍ਰਿਤਕ ਕਿਸਾਨ ਨੌਜਵਾਨ ਦੇ ਸਾਥੀ ਦਾ ਕਹਿਣਾ ਹੈ ਕਿ ਸਾਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿਉਂਕਿ ਜਦੋਂ ਅਸੀਂ ਘਰੋਂ ਹੱਸਦੇ ਹਸਾਉਂਦੇ ਕਿਸਾਨੀ ਅੰਦੋਲਨ ‘ਚ ਗਏ ਤਾਂ ਨਵਜੋਤ ਸਿੰਘ ਦੀ ਉਥੇ ਅਚਾਨਕ ਮੌਤ ਹੋ ਗਈ ਕਿਉਂਕਿ ਉੱਥੇ ਗਰਮੀ ਵੀ ਬਹੁਤ ਹੈ, ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਇਸ ਮੌਕੇ ਕਿਸਾਨ ਸੰਘਰਸ਼ ਮੋਰਚੇ ਦੇ ਆਗੂ ਨੇ ਕਿਹਾ ਕਿ ਲਗਾਤਾਰ ਜੋ ਸ਼ਹਾਦਤਾਂ ਹੋ ਰਹੀਆਂ ਹਨ, ਇਹ ਬਹੁਤ ਹੀ ਮੰਦਭਾਗੀ ਗੱਲ ਹੈ, ਕਿਉਂਕਿ ਇਹ ਹੁਣ ਤੱਕ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਸੀ ਜਿਸ ਨੇ ਸ਼ਹਾਦਤ ਦਿੱਤੀ ਹੈ, ਪਰ ਇਸ ਅਸੀਂ ਸ਼ਹਾਦਤ ਨੂੰ ਜਾਇਆ ਨਹੀਂ ਜਾਣ ਦੇਵਾਂਗੇ ਕਿਉਂਕਿ ਇਹ ਅਸੀਂ ਜੰਗ ਜ਼ਰੂਰ ਜਿੱਤ ਕੇ ਆਵਾਂਗੇ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਬਜਟ 'ਚ ਕਿਸਾਨਾਂ ਨੂੰ ਦੇਵੇ ਰਾਹਤ : ਕਿਸਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.