ਪਠਾਨਕੋਟ: ਸ਼ਹਿਰ ਵਿੱਚ ਪੈਂਦੇ ਕੱਚੇ ਕੁਆਰਟਰਾਂ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਦਰਅਸਲ ਗਲੀ ਵਿੱਚ ਖੇਡ ਰਹੇ ਬੱਚਿਆਂ ਨੇ ਘਰ ਵਿੱਚ ਲਾਸ਼ ਲਟਕਦੀ ਵੇਖੀ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਮੌਕੇ ਉੱਤੇ ਪੁੱਜੀ ਪੁਲਿਸ ਨੇ ਨੌਜਵਾਨ ਦੀ ਲਟਕਦੀ ਲਾਸ਼ ਨੂੰ ਪੱਖੇ ਨਾਲੋਂ ਲਾਹਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਨੌਜਵਾਨ ਘਰ ਵਿਚ ਇਕੱਲਾ ਰਹਿੰਦਾ ਸੀ ਅਤੇ ਰੇਲਵੇ ਸਟੇਸ਼ਨ ਉੱਤੇ ਕੰਮ ਕਰਦਾ ਸੀ ਜੋ ਪਿਛਲੇ ਦੋ ਦਿਨ ਤੋਂ ਘਰੋਂ ਬਾਹਰ ਨਹੀਂ ਸੀ ਨਿਕਲਿਆ। ਅੱਜ ਬੱਚਿਆਂ ਨੇ ਖੇਡਦੇ ਹੋਏ ਘਰ ਵਿੱਚ ਲਟਕਦੀ ਲਾਸ਼ ਨੂੰ ਵੇਖਿਆ।
ਇਹ ਵੀ ਪੜ੍ਹੋ: ਡੀਐੱਸਜੀਐੱਮਸੀ ਨੇ ਮਨਜੀਤ ਸਿੰਘ ਜੀ.ਕੇ. ਦੀ ਮੈਂਬਰਸ਼ਿਪ ਕੀਤੀ ਰੱਦ
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਐਸਐਚਓ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਨ੍ਹਾਂ ਮੌਕੇ ਉੱਤੇ ਚੈੱਕ ਕੀਤਾ ਤਾਂ ਨੌਜਵਾਨ ਦੇ ਸਰੀਰ ਉੱਤੇ ਸੱਟ ਦਾ ਕੋਈ ਵੀ ਨਿਸ਼ਾਨ ਨਹੀਂ ਸੀ। ਉਹ ਘਰ ਵਿੱਚ ਇਕੱਲਾ ਰਹਿੰਦਾ ਸੀ।
ਉਨ੍ਹਾਂ ਕਿਹਾ ਕਿ ਦੇਖਣ ਤੋਂ ਲੱਗਦਾ ਹੈ ਕਿ ਲਾਸ਼ ਪਿਛਲੇ ਦੋ ਦਿਨ ਤੋਂ ਪੱਖੇ ਨਾਲ ਲਟਕ ਰਹੀ ਸੀ। ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਿਰ ਉਸ ਨੇ ਖੁਦਕੁਸ਼ੀ ਕਿਉਂ ਕੀਤੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।