ETV Bharat / state

ਨੌਜਵਾਨਾਂ ਨੇ ਲਗਾਏ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ, ਕਿਹਾ- ਉਸ ਨੇ ਆਪਣੀ ਸ਼ਕਲ ਨਹੀਂ ਦਿਖਾਈ ਕੰਮ ਕਰਵਾਉਣੇ ਤਾਂ ਦੂਰ ਦੀ ਗੱਲ - Sunny Deol update news

ਲੋਕ ਸਭਾ ਮੈਂਬਰ ਸੰਨੀ ਦਿਓਲ ਜਿੱਤ ਤੋਂ ਬਾਅਦ ਆਪਣੇੇ ਇਲਾਕੇ ਗੁਰਦਾਸਪੁਰ ਵਿੱਚ ਦਿਖਾਈ ਨਹੀਂ ਦਿੱਤੇ। ਜਿਸ ਕਾਰਨ ਲੋਕਾਂ ਵੱਲੋਂ ਉਨ੍ਹਾਂ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤੇ ਜਾਂਦੇ ਹਨ। ਇਲਾਕੇ ਦੇ ਨੌਜਵਾਨਾਂ ਨੇ ਪਠਾਨਕੋਟ ਵਿੱਚ ਐਮਪੀ ਦੀ ਗੁਮਸ਼ੁੰਦਗੀ ਦੇ ਪੋਸਟਰ ਲਗਾਏ ਗਏ...

Pathankot News
Pathankot News
author img

By

Published : Apr 11, 2023, 4:00 PM IST

Pathankot News

ਪਠਾਨਕੋਟ : ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਅਕਸਰ ਵਿਵਾਦਾਂ 'ਚ ਘਿਰੇ ਰਹਿੰਦੇ ਹਨ। ਹਰ ਰੋਜ਼ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਜਾ ਰਹੇ ਹਨ। ਕੁਝ ਮਹੀਨੇ ਪਹਿਲਾਂ ਸੰਨੀ ਦਿਓਲ ਦੇ ਲੋਕ ਸਭਾ 'ਚ ਨਾ ਆਉਣ ਕਾਰਨ ਸਥਾਨਕ ਲੋਕਾਂ ਨੇ ਸੰਸਦ ਦੇ ਬਾਹਰ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ। ਰੇਲਵੇ ਸਟੇਸ਼ਨ 'ਤੇ ਪੋਸਟਰ ਲਗਾਏ ਗਏ ਸਨ।

ਗੁਮਸ਼ੰਦਾ MP: ਹੁਣ ਇਹ ਪੋਸਟਰ ਪਠਾਨਕੋਟ ਦੇ ਰੇਲਵੇ ਸਟੇਸ਼ਨ ਉਤੇ ਲਗਾਏ ਜਾ ਰਹੇ ਹਨ। ਪੋਸਟਰ ਲਗਾਉਣ ਵਾਲੇ ਨੌਜਵਾਨਾਂ ਨੇ ਕਿਹਾ ਕਿ ਜਦੋਂ ਤੋਂ ਸੰਨੀ ਦਿਓਲ ਗੁਰਦਾਸਪੁਰ ਹਲਕੇ ਤੋਂ ਸੰਸਦ ਮੈਂਬਰ ਬਣੇ ਹਨ ਉਸ ਤੋਂ ਬਾਅਦ ਉਹ ਕਦੇ ਵੀ ਆਪਣੇ ਹਲਕੇ ਵਿੱਚ ਨਹੀਂ ਆਏ। ਸੰਨੀ ਦਿਓਲ ਨੇ ਹਲਕੇ ਵਿੱਚ ਆ ਕੇ ਕਦੇ ਵੀ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਸੁਣੀਆਂ। ਉਨ੍ਹਾਂ ਕਿਹਾ ਕਿ ਜੇਕਰ ਉਹ ਆਪਣੇ ਹਲਕੇ ਵਿੱਚ ਨਹੀਂ ਆ ਸਕਦੇ ਤਾਂ ਉਹ ਅਸਤੀਫਾ ਦੇ ਦੇਣ। ਲੋਕਾਂ ਨੇ ਬਹੁਤ ਵਿਸ਼ਵਾਸ ਕਰਕੇ ਉਨ੍ਹਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਹੈ। ਇਸ ਦੇ ਨਾਲ ਹੀ ਸੰਨੀ ਦਿਓਲ ਹੀ ਲੋਕ ਸਭਾ ਵਿੱਚ ਹਾਜ਼ਰੀ ਉਤੇ ਵੀ ਨੌਜਵਾਨਾਂ ਨੇ ਸਵਾਲ ਖੜ੍ਹੇ ਕੀਤੇ ਹਨ।

ਸੰਸਦ ਮੈਂਬਰ ਦੇ ਨਾ ਆਉਣ 'ਤੇ ਲੋਕਾਂ 'ਚ ਰੋਹ: ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜ਼ਿਲ੍ਹਾ ਸੰਯੁਕਤ ਸਕੱਤਰ ਨਾਲ ਮਿਲ ਕੇ ਪੋਸਟਰ ਲਗਾਏ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਵੱਲੋਂ ਗੁਰਦਾਸਪੁਰ ਅਤੇ ਪਠਾਨਕੋਟ ਲੋਕ ਸਭਾ ਹਲਕਿਆਂ ਵਿੱਚ ਜੋ ਵਿਕਾਸ ਕਾਰਜ ਕਰਵਾਏ ਜਾਣੇ ਸਨ, ਉਹ ਅੱਜ ਤੱਕ ਕਦੇਂ ਸਾਨੂੰ ਦਿਖਾਈ ਨਹੀਂ ਦਿੱਤੇ ਨੌਜਵਾਨਾਂ ਨੇ ਕਿਹਾ ਕਿ ਜੇਕਰ ਭਾਜਪਾ ਕਹਿੰਦੀ ਹੈ ਕਿ ਵਿਕਾਸ ਉਨ੍ਹਾਂ ਹਲਕੇ ਦਾ ਕੰਮ ਕੀਤਾ ਹੈ ਤਾਂ ਸਾਨੂੰ ਆ ਕੇ ਦਿਖਾਉਣ ਕਿ ਕਿਹੜੇ ਕੰਮ ਕੀਤੇ ਗਏ ਹਨ। ਇਸ ਕਾਰਨ ਲੋਕਾਂ ਵਿੱਚ ਰੋਸ ਹੈ। ਇਸੇ ਲਈ ਉਹ ਲਾਪਤਾ ਸੰਸਦ ਮੈਂਬਰ ਦੇ ਪੋਸਟਰ ਲਗਾ ਰਹੇ ਹਨ।

ਆਪਣੇ ਸਾਂਸਦ ਨੂੰ ਦੇਖਣ ਲਈ ਤਰਸੇ ਲੋਕ: ਦੂਜੇ ਪਾਸੇ ਲੋਕ ਸਭਾ ਹਲਕੇ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਸੰਨੀ ਦਿਓਲ ਸਾਂਸਦ ਬਣੇ ਹਨ, ਉਹ ਨਾ ਤਾਂ ਪਠਾਨਕੋਟ ਆਏ ਅਤੇ ਨਾ ਹੀ ਗੁਰਦਾਸਪੁਰ ਆਏ। ਉਸ ਨੂੰ ਅੱਜ ਤੱਕ ਆਪਣੇ ਇਲਾਕੇ ਦੇ ਲੋਕਾਂ ਦੀ ਹਾਲਤ ਦਾ ਪਤਾ ਨਹੀਂ ਲੱਗਾ। ਜੋ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕੀਤੇ ਗਏ ਸਨ, ਉਹ ਅਜੇ ਤੱਕ ਪੂਰੇ ਨਹੀਂ ਹੋਏ ਅਤੇ ਲੋਕ ਵੀ ਆਪਣੇ ਸੰਸਦ ਮੈਂਬਰ ਨੂੰ ਦੇਖਣ ਲਈ ਤਰਸ ਰਹੇ ਹਨ।

ਆਏ ਦਿਨ ਲਗਾਏ ਜਾਂਦੇ ਨੇ ਪੋਸਟਰ: ਸੰਨੀ ਦਿਓਲ ਦੇ ਗੁਮਸ਼ੁੰਦਾ ਹੋਣ ਦੇ ਪੋਸਟਰ ਲਗਾਉਣ ਦੀ ਗਲ ਕੋਈ ਨਵੀਂ ਨਹੀਂ ਹੈ। ਗੁਰਦਾਸਪੁਰ ਅਤੇ ਪਠਾਨਕੋਟ ਦੇ ਲੋਕ ਸੰਨੀ ਦਿਓਲ ਦੇ ਖਿਲਾਫ ਆਪਣਾ ਗੁੱਸਾ ਕੱਢਦੇ ਰਹਿੰਦੇ ਹਨ। ਇਲਾਕੇ ਦੇ ਲੋਕਾਂ ਨੇ ਆਪਣੇ ਹਲਕੇ ਵਿੱਚ ਪੋਸਟਰ ਲਗਾਉਣ ਤੋਂ ਇਲਾਵਾਂ ਲੋਕ ਸਭਾ ਦੇ ਬਾਹਰ ਵੀ ਸੰਨੀ ਦਿਓਲ ਦੇ ਖਿਲਾਫ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ:- 1984 Sikh Riots: ਸੀਬੀਆਈ ਨੇ ਰਿਕਾਰਡ ਕੀਤਾ ਜਗਦੀਸ਼ ਟਾਇਟਲਰ ਦਾ ਵਾਇਸ ਸੈਂਪਲ, ਜਾਣੋ ਪੂਰਾ ਮਾਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.