ਪਠਾਨਕੋਟ: ਪਠਾਨਕੋਟ ਦੇ ਜੰਗਲੀ ਜੀਵ ਵਿਭਾਗ ਵੱਲੋਂ ਗਿੱਧਾਂ ਦੀਆਂ ਲੁਪਤ ਹੋ ਰਹੀਆਂ ਨਸਲਾਂ ਨੂੰ ਬਚਾਉਣ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ। ਜੰਗਲੀ ਜੀਵ ਵਿਭਾਗ ਵੱਲੋਂ ਧਾਰ ਬਲਾਕ ਦੇ ਚੰਡੋਲਾ ਨਾਮਕ Vultures restaurant opened in Pathankot ਸਥਾਨ 'ਤੇ 2012 'ਚ ਬੰਦ ਕੀਤੇ ਗਏ "ਗਿੱਧਾਂ ਦਾ ਰੈਸਟੋਰੈਂਟ" ਨੂੰ ਇਕ ਸਾਲ ਪਹਿਲਾਂ ਮੁੜ ਚਾਲੂ ਕਰ ਦਿੱਤਾ ਗਿਆ ਸੀ। ਜਿੱਥੇ ਉਨ੍ਹਾਂ ਨੂੰ ਖਾਣ ਲਈ ਪਸ਼ੂਆਂ ਦਾ ਮਾਸ ਦਿੱਤਾ ਜਾਂਦਾ ਹੈ। Vultures restaurant opened in Chandola
ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਤੋਂ ਚੰਡੋਲਾ ਇਲਾਕੇ Vultures restaurant opened in Chandola ਵਿੱਚ ਵੱਡੀ ਗਿਣਤੀ ਵਿੱਚ ਗਿੱਧਾਂ ਆਉਂਦੀਆਂ ਹਨ। ਜਿਸ ਦੇ ਮੱਦੇਨਜਰ ਜੰਗਲੀ ਜੀਵ ਵਿਭਾਗ ਨੂੰ ਵੀ ਜਿਲ੍ਹਾ ਪ੍ਰਸ਼ਾਸ਼ਨ ਤੋਂ ਗਿੱਧਾਂ ਦਾ ਰੈਸਟੋਰੈਂਟ ਸ਼ੁਰੂ Vultures restaurant opened ਕਰਨ ਲਈ 7 ਲੱਖ 35 ਹਜ਼ਾਰ ਦੀ ਗ੍ਰਾਂਟ ਪ੍ਰਾਪਤ ਹੋਈ ਸੀ।
ਗਿੱਧਾਂ ਦੀ ਸੁਰੱਖਿਆ ਲਈ ਚੰਡੋਲਾ ਇਲਾਕੇ ਵਿੱਚ ਹਿਮਾਚਲ ਦੀ ਹੱਦ 'ਤੇ ਚੱਕੀ ਨਦੀ ਦੇ ਕੰਢੇ ਜੰਗਲੀ ਜੀਵ ਵਿਭਾਗ ਵੱਲੋਂ ਗਿੱਧਾਂ ਦਾ ਰੈਸਟੋਰੈਂਟ Vultures restaurant opened ਬਣਾਇਆ ਗਿਆ ਹੈ। ਜਿੱਥੇ ਗਿੱਧਾਂ ਨੂੰ ਖਾਣ ਲਈ ਪਸ਼ੂਆਂ ਦਾ ਮਾਸ ਦਿੱਤਾ ਜਾਂਦਾ ਹੈ। ਗਿੱਧਾਂ ਨੂੰ ਦਿੱਤੇ ਜਾਣ ਵਾਲੇ ਮੀਟ ਦੀ ਪਰਖ ਕਰਨ ਲਈ ਧਾਰ ਵਿਖੇ ਇੱਕ ਲੈਬ ਵੀ ਬਣਾਈ ਗਈ ਹੈ ਅਤੇ ਲੈਬ ਵਿੱਚ ਮੀਟ ਦੀ ਜਾਂਚ ਕਰਨ ਤੋਂ ਬਾਅਦ ਇਸਨੂੰ ਗਿੱਧਾਂ ਨੂੰ ਪਰੋਸਿਆ ਜਾਂਦਾ ਹੈ। ਪਠਾਨਕੋਟ ਤੋਂ ਇਲਾਵਾ ਹਿਮਾਚਲ ਦੇ ਦੂਰ-ਦੁਰਾਡੇ ਇਲਾਕਿਆਂ ਤੋਂ ਵੀ ਗਿੱਧਾਂ ਇਸ ਗਿੱਧਾਂ ਦੇ ਰੈਸਟੋਰੈਂਟ Vultures restaurant opened ਵਿੱਚ ਪਹੁੰਚਦੀਆਂ ਹਨ ਅਤੇ ਖਾਣਾ ਖਾਣ ਤੋਂ ਬਾਅਦ ਵਾਪਸ ਆਪਣੇ ਰਸਤੇ ਨੂੰ ਚਲੀਆਂ ਜਾਂਦੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਗਲੀ ਜੀਵ ਦੇ ਡੀ.ਐਫ.ਓ ਪਰਮਜੀਤ ਸਿੰਘ DFO Paramjit Singh ਨੇ ਦੱਸਿਆ ਕਿ ਹੁਣ ਭਾਰਤ ਵਿੱਚ ਗਿੱਧਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਦਰੱਖਤਾਂ ਦੀ ਕਟਾਈ ਅਤੇ ਸਹੀ ਖੁਰਾਕ ਦੀ ਘਾਟ ਕਾਰਨ ਇਨ੍ਹਾਂ ਦੀਆਂ ਨਸਲਾਂ ਵਿੱਚ ਭਾਰੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਗਿੱਧਾਂ ਦਾ ਸਾਡੇ ਜੀਵਨ ਵਿੱਚ ਬਹੁਤ ਹੀ ਵਿਸ਼ੇਸ਼ ਮਹੱਤਵ ਹੈ ਅਤੇ ਇਹ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
ਜਿਸ ਨੂੰ ਦੇਖਦੇ ਹੋਏ ਗਿੱਧਾਂ ਦੀ ਪ੍ਰਜਾਤੀ ਨੂੰ ਬਚਾਉਣ ਲਈ ਵਿਭਾਗ ਵੱਲੋਂ ਗਿੱਧਾਂ ਦਾ ਰੈਸਟੋਰੈਂਟ Vultures restaurant opened ਬਣਾਇਆ ਗਿਆ ਹੈ ਤਾਂ ਜੋ ਇਹ ਪ੍ਰਜਾਤੀ ਬਚ ਸਕੇ। ਉਨ੍ਹਾਂ ਦੱਸਿਆ ਕਿ ਪਹਿਲਾਂ ਇੱਥੇ 30 ਤੋਂ 40 ਗਿੱਧਾਂ ਆਉਂਦੇ ਸਨ ਪਰ ਹੁਣ ਇਨ੍ਹਾਂ ਦੀ ਗਿਣਤੀ 350 ਤੋਂ 400 ਤੱਕ ਪਹੁੰਚ ਗਈ ਹੈ।