ਪਠਾਨਕੋਟ : ਵਾਇਲਡ ਲਾਈਫ ਵਿਭਾਗ ਵੱਲੋਂ ਚੰਦੋਲਾ ਖੇਤਰ ਦੇ ਵਿੱਚ ਵਲਚਰ ਰੈਸਟੋਰੈਂਟ ਸ਼ੁਰੂ ਕੀਤਾ ਗਿਆ ਹੈ। ਪਠਾਨਕੋਟ ਵਾਇਲਡ ਵਿਭਾਗ ਖ਼ਤਮ ਹੋ ਰਹੀਆਂ ਗੀਦਾਂ ਨੂੰ ਬਚਾਉਣ ਵਲਚਰ ਰੈਸਟੋਰੈਂਟ ਖੋਲਿਆ ਗਿਆ ਹੈ। ਵਾਈਲਡ ਲਾਈਫ ਵਿਭਾਗ ਵੱਲੋਂ ਸਾਢੇ ਸੱਤ ਲੱਖ ਰੁਪਏ ਮਿਲੀ ਗਰਾਂਟ ਤੋਂ ਬਾਅਦ ਧਾਰ ਦੇ ਚੰਦੋਲਾ ਦੇ ਵਿੱਚ ਵਲਚਰ ਰੈਸਟੋਰੈਂਟ ਸ਼ੁਰੂ ਕੀਤਾ ਗਿਆ।
ਵਿਭਾਗ ਵੱਲੋਂ ਖ਼ਤਮ ਹੋ ਰਹੀਆਂ ਗਿੱਧਾ ਨੂੰ ਬਚਾਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਧਾਰ ਬਲਾਕ ਦੇ ਚੰਦੋਲਾ ਦੇ ਵਿੱਚ 2009 ਦੇ ਵਿੱਚ ਖੋਲਿਆ ਗਿਆ ਵਲਚਰ ਰੈਸਟੋਰੈਂਟ 2012 ਦੇ ਵਿੱਚ ਬੰਦ ਹੋ ਗਿਆ ਸੀ ਅਤੇ ਬੰਦ ਹੋ ਗਏ ਵਲਚਰ ਰੈਸਟੋਰੈਂਟ ਨੂੰ ਵਾਇਲਡ ਲਾਈਫ ਵਿਭਾਗ ਵੱਲੋਂ ਹੁਣ ਦੁਬਾਰਾ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ।
ਗਿੱਧਾ ਦੇ ਲਈ ਮਰੇ ਹੋਏ ਜਾਨਵਰਾਂ ਦੇ ਮਾਸ ਦਾ ਪ੍ਰਬੰਧ ਵਿਭਾਗ ਵੱਲੋਂ ਤਿਆਰ ਕੀਤੀ ਗਈ ਲੈਬ ਦੇ ਵਿੱਚ ਟੈਸਟ ਕਰਨ ਤੋਂ ਬਾਅਦ ਇਸ ਰੈਸਟੋਰੈਂਟ ਦੇ ਵਿੱਚ ਰੱਖਿਆ ਜਾਂਦਾ ਹੈ। ਇਸ ਰੈਸਟੋਰੈਂਟ ਵਿੱਚ ਗਿੱਧਾ ਪੰਜਾਬ ਤੋਂ ਇਲਾਵਾ ਹਿਮਾਚਲ ਤੋਂ ਵੀ ਆ ਕੇ ਮਰੇ ਹੋਏ ਜਾਨਵਰਾਂ ਦਾ ਮਾਸ ਖਾਂਦੀਆਂ ਹਨ। ਇਸ ਤੋਂ ਬਾਅਦ ਫਿਰ ਆਪਣੀ-ਆਪਣੀ ਜਗ੍ਹਾ ਤੇ ਚਲ ਜਾਂਦੀਆਂ ਹਨ।
ਵਾਇਲਡ ਲਾਈਫ ਵਿਭਾਗ ਵੱਲੋਂ ਇੱਕ ਵਧੀਆ ਉਪਰਾਲਾ ਕੀਤੀ ਜਾਂ ਰਿਹਾ ਹੈ ਗਿੱਧਾ ਨੂੰ ਬਚਾਉਣ ਦੇ ਲਈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਰਾਜੇਸ਼ ਮਹਾਜਨ ਡੀਐਫਓ ਵਾਈਲਡ ਲਾਈਫ ਨੇ ਦੱਸਿਆ ਕਿ ਇਹ ਵਲਚਰ ਰੈਸਟੋਰੈਂਟ ਦੋ ਹਜਾਰ ਨੌੰ ਵਿੱਚ ਸ਼ੁਰੂ ਕੀਤਾ ਸੀ ਅਤੇ ਕੁਜ ਕਾਰਨਾਂ ਦੇ ਕਰਕੇ ਇਹ ਬੰਦ ਕਰ ਦਿੱਤਾ ਸੀ ਪਰ ਹੁਣ ਦੁਬਾਰਾ ਤੋਂ ਸਰਕਾਰ ਵੱਲੋਂ ਇਸਦੇ ਲਈ ਗਰਾਂਟ ਭੇਜੀ ਗਈ ਹੈ ਜਿਸ ਦੇ ਚੱਲਦੇ ਇਹ ਵਲਚਰ ਹਾਊਸ ਦੁਬਾਰਾ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋਂ : ETV ਭਾਰਤ ਦੀ ਖ਼ਬਰ ਦਾ ਅਸਰ! ਕੈਪਟਨ ਵੱਲੋਂ ਬਿਜਲੀ ਖ੍ਰੀਦਣ ਦੇ ਆਦੇਸ਼