ਪਠਾਨਕੋਟ : ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਹਟਾਉਣ ਤੋਂ ਬਾਅਦ ਧਾਰਾ 144 ਦੇ ਲਾਗੂ ਹੋਣ ਕਾਰਨ ਕਰਫ਼ਿਊ ਲਗਾ ਦਿੱਤਾ ਗਿਆ ਹੈ ਜਿਸ ਦਾ ਖਾਮਿਆਜ਼ਾ ਟਰੱਕ ਡਰਾਇਵਰਾਂ ਨੂੰ ਭੁਗਤਨਾ ਪੈ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਤੇ ਜੰਮੂ-ਕਸ਼ਮੀਰ ਸਰਹੱਦ 'ਤੇ ਟਰੱਕਾਂ ਦੀਆਂ ਲੰਬੀਆਂ ਲਾਇਨਾਂ ਵੇਖਣ ਨੂੰ ਮਿਲ ਰਹੀਆਂ ਹਨ। ਟਰੱਕ ਡਰਾਇਵਰਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ।
ਟਰੱਕ ਡਰਾਇਵਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੋ ਰਹੇ ਨੁਕਸਾਨ ਨੂੰ ਦੇਖਦਿਆਂ ਉਨ੍ਹਾਂ ਨੇ ਸ਼ਾਮ ਦੇ ਸਮੇਂ ਕਰਫ਼ਿਊ ਵਿੱਚ ਢਿੱਲ ਦੀ ਮੰਗ ਕੀਤੀ ਹੈ।
ਦਿੱਲੀ ਦੇ ਜ਼ਾਕਿਰ ਨਗਰ 'ਚ ਬਹੁ–ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 6 ਲੋਕਾਂ ਦੀ ਮੌਤ, 11 ਜ਼ਖਮੀ
ਜੰਮੂ-ਕਸ਼ਮੀਰ 'ਚ ਤਨਾਓ ਦੇ ਚਲੱਦਿਆਂ ਜਦ ਟਰਾਂਸਪੋਰਟਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ 2 ਦਿਨਾਂ ਤੋਂ ਟਰੱਕ ਪੰਜਾਬ ਤੇ ਜੰਮੂ-ਕਸ਼ਮੀਰ ਦੀ ਸਰਹੱਦ 'ਤੇ ਖੜੇ ਹਨ ਜਿਸ ਕਾਰਨ ਟਰੱਕਾਂ 'ਚ ਪਿਆ ਮਾਲ ਖ਼ਰਾਬ ਹੋ ਰਿਹਾ ਹੈ। ਇਸ ਮੌਕੇ ਉਹਨਾਂ ਦੀ ਮੰਗ ਹੈ ਕਿ ਰਾਤ ਸਮੇਂ ਕਰਫ਼ਿਊ ਵਿੱਚ ਢਿੱਲ ਦਿਤੀ ਜਾਵੇ ਤਾਂ ਜੋ ਮਾਲ ਨੂੰ ਸਹੀ ਜਗਾ 'ਤੇ ਪਹੁੰਚਾਇਆ ਜਾ ਸਕੇ।