ETV Bharat / state

ਹਲਕਾ ਭੋਆ ਦੇ ਵਿਧਾਇਕ ਵੱਡਾ ਬਿਆਨ, ਨਹੀਂ ਬਣਿਆ ਰੋਡ ਤਾਂ ਨਹੀਂ ਲੜਾਂਗਾ ਚੋਣ - main road of Halka Bhoa is pitiable

ਹਲਕਾ ਭੋਆ ਵਿਖੇ ਜਿਥੋਂ ਦੀ ਮੁੱਖ ਸੜਕ ਜੋ ਕਿ ਸੁੰਦਰ ਚੱਕ ਰੋਡ ਦੇ ਨਾਂਅ ਵਜੋਂ ਜਾਣੀ ਜਾਂਦੀ ਹੈ। ਇਹ ਸੜਕ ਸਰਹੱਦੀ ਖੇਤਰ ਦੇ ਲਗਭਗ 5 ਦਰਜਨ ਤੋਂ ਜ਼ਿਆਦਾ ਪਿੰਡਾਂ ਨੂੰ ਜੋੜਦੀ ਹੈ ਜਿਸ ਦੀ ਹਾਲਤ ਇਨਾ ਦਿਨੀ ਏਨੀ ਖਸਤਾ ਹੈ ਕਿ ਹਰ ਵੇਲੇ ਹਾਦਸਿਆਂ ਦਾ ਡਰ ਲੱਗਾ ਰਹਿੰਦਾ ਹੈ।

ਹਲਕਾ ਭੋਆ ਦੇ ਵਿਧਾਇਕ ਵੱਡਾ ਬਿਆਨ, ਨਹੀਂ ਬਣਿਆ ਰੋਡ ਤਾਂ ਨਹੀਂ ਲੜਾਂਗਾ ਚੋਣ

author img

By

Published : Sep 5, 2020, 6:17 AM IST

ਪਠਾਨਕੋਟ: ਸੂਬੇ ਵਿੱਚ ਕਾਂਗਰਸ ਸਰਕਾਰ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਪਰ ਜੇ ਗੱਲ ਵਿਕਾਸ ਕੰਮਾਂ ਦੇ ਵਾਅਦਿਆਂ ਦੀ ਕਰੀਏ ਤਾਂ ਉਹ ਖੋਖਲੇ ਹੀ ਨਜ਼ਰ ਆ ਰਹੇ ਹਨ। ਅਜਿਹਾ ਹੀ ਕੁੱਝ ਦੇਖਣ ਨੂੰ ਮਿਲ ਰਿਹਾ ਹੈ ਹਲਕਾ ਭੋਆ ਵਿਖੇ ਜਿਥੋਂ ਦੀ ਮੁੱਖ ਸੜਕ ਜੋ ਕਿ ਸੁੰਦਰ ਚੱਕ ਰੋਡ ਦੇ ਨਾਂਅ ਵਜੋਂ ਜਾਣੀ ਜਾਂਦੀ ਹੈ। ਇਹ ਸੜਕ ਸਰਹੱਦੀ ਖੇਤਰ ਦੇ ਲਗਭਗ 5 ਦਰਜਨ ਤੋਂ ਜ਼ਿਆਦਾ ਪਿੰਡਾਂ ਨੂੰ ਜੋੜਦੀ ਹੈ ਜਿਸ ਦੀ ਹਾਲਤ ਇਨਾ ਦਿਨੀ ਏਨੀ ਖਸਤਾ ਹੈ ਕਿ ਹਰ ਵੇਲੇ ਹਾਦਸਿਆਂ ਦਾ ਡਰ ਲੱਗਾ ਰਹਿੰਦਾ ਹੈ।

ਲੋਕਾਂ ਨੇ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਹੁਣ ਮਜ਼ਾਕੀਆ ਚੁਟਕਲੇ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਨੇ ਸ਼ੁਰੂ ਕਰ ਦਿੱਤੇ ਹਨ ਇਹੀ ਨਹੀਂ ਇਸ ਸੜਕ ਨੂੰ ਲੈ ਕੇ ਹਲਕੇ ਦੇ ਵਿਧਾਇਕ ਨੇ ਵੀ ਵੱਡਾ ਬਿਆਨ ਦੇ ਦਿੱਤਾ ਹੈ ਕਿ ਜੇ ਇਹ ਸੜਕ ਨਾ ਬਣੀ ਤਾਂ ਉਹ ਅਗਲੀ ਵਾਰੀ ਵਿਧਾਨ ਸਭਾ ਚੋਣ ਨਹੀਂ ਲੜਨਗੇ।

ਹਲਕਾ ਭੋਆ ਦੇ ਵਿਧਾਇਕ ਵੱਡਾ ਬਿਆਨ, ਨਹੀਂ ਬਣਿਆ ਰੋਡ ਤਾਂ ਨਹੀਂ ਲੜਾਂਗਾ ਚੋਣ

ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਸੜਕ ਪਿਛਲੇ ਕਈ ਸਾਲਾਂ ਤੋਂ ਨਹੀਂ ਬਣੀ ਅਤੇ ਇੱਥੇ ਲਗਾਤਾਰ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੜਕ ਟੁੱਟੀ ਹੋਣ ਕਾਰਨ ਗ੍ਰਾਹਕ ਵੀ ਉਨ੍ਹਾਂ ਦੀਆਂ ਦੁਕਾਨਾਂ ਉੱਤੇ ਘੱਟ ਹੀ ਖੜਦੇ ਹਨ। ਇਸ ਕਰ ਕੇ ਸਾਡੀ ਸਰਕਾਰ ਅੱਗੇ ਗੁਹਾਰ ਹੈ ਕਿ ਇਸ ਸੜਕ ਨੂੰ ਬਣਾਇਆ ਜਾਵੇ ਤਾਂ ਕਿ ਜੋ ਲੋਕਾਂ ਨੂੰ ਆਉਣ ਜਾਣ ਵਿੱਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਉੱਧਰ ਦੂਜੇ ਪਾਸੇ ਹਲਕਾ ਭੋਆ ਦੇ ਵਿਧਾਇਕ ਜੋਗਿੰਦਰਪਾਲ ਨੇ ਇਸ ਸੜਕ ਨੂੰ ਲੈ ਕੇ ਇਕ ਵੱਡਾ ਬਿਆਨ ਦੇ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਜੇ ਉਨ੍ਹਾਂ ਦੀ ਟਰਮ ਵਿੱਚ ਇਹ ਸੜਕ ਨਾ ਬਣੀ ਤਾਂ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.