ਪਠਾਨਕੋਟ: ਰਾਮਪੁਰਾ ਮੁਹੱਲੇ ਦੇ ਰਹਿਣ ਵਾਲੇ 30 ਸਾਲ ਦੇ ਨੌਜਵਾਨ ਦਾ ਰੇਲਵੇ ਲਾਈਨ ਦੇ ਕੋਲੋਂ ਇਕ ਖੰਡਰ ਦੇ ਵਿੱਚ ਭੇਦ ਭਰੇ ਹਾਲਾਤਾਂ ਦੇ ਵਿਚ ਲਾਸ਼ ਬਰਾਮਦ(DEAD BODY) ਹੋਈ ਹੈ। ਨੌਜਵਾਨ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਸੀ ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਪਰਿਵਾਰ ਵਾਲਿਆਂ ਨੇ ਸਥਾਨਕ ਪੁਲਿਸ ਨੂੰ ਦਿੱਤੀ ਸੀ ।
ਪੁਲਿਸ ਪਿਛਲੇ ਪੰਜ ਦਿਨਾਂ ਤੋਂ ਨੌਜਵਾਨ ਦੀ ਤਲਾਸ਼ ਵਿੱਚ ਜੁਟੀ ਹੋਈ ਸੀ ਜਿੱਥੇ ਕਿ ਅੱਜ ਪੁਲਿਸ(POLICE) ਨੂੰ ਨੂੰ ਇਕ ਸੂਚਨਾ ਮਿਲੀ ਕਿ ਲਾਪਤਾ ਨੌਜਵਾਨ ਦੀ ਲਾਸ਼ ਰੇਲਵੇ ਲਾਇਨ ਦੇ ਕੋਲ ਇਕ ਖੰਡਰ ਨੁਮਾ ਇਮਾਰਤ ਦੇ ਵਿਚ ਪਈ ਹੈ। ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ ਸਬੰਧੀ ਗੱਲ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਕਤਲ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਉਸ ਦੇ ਮੋਟਰਸਾਇਕਲ ਦੀ ਅਜੇ ਤੱਕ ਕੋਈ ਭਾਲ ਨਹੀਂ ਹੋਈ ਜਿਹੜਾ ਕਿ ਉਸ ਦੇ ਕੋਲ ਸੀ।ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਮ੍ਰਿਤਕ ਨੌਜਵਾਨ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ।ਇਸਦੇ ਨਾਲ ਹੀ ਉਨ੍ਹਾਂ ਨੌਜਵਾਨ ਦੇ ਕਤਲ ਦਾ ਵੀ ਖਦਸ਼ਾ ਜਤਾਇਆ ਹੈ।
ਓਧਰ ਦੂਜੇ ਪਾਸੇ ਪੁਲਿਸ(POLICE) ਨੂੰ ਦਾ ਕਹਿਣੈ ਕਿ ਉਨ੍ਹਾਂ ਵਲੋਂ ਲਾਸ਼ ਨੂੰ ਕਬਜੇ ਚ ਲੈ ਲਿਆ ਗਿਆ ਹੈ ਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।