ਪਠਾਨਕੋਟ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਨਵੀਂ ਤਕਨੀਕ ਨਾਲ ਮੱਕੀ ਦੀ ਖੇਤੀ ਕਰਨ ਬਾਰੇ ਜਾਗਰੁਕ ਕੀਤਾ ਜਾ ਰਿਹਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਪ੍ਰਦਰਸ਼ਨੀ ਲਾ ਕੇ ਸਹੀ ਢੰਗ ਨਾਲ ਫ਼ਸਲ ਦੀ ਬਿਜਾਈ ਦੇ ਬਾਰੇ ਦੱਸਿਆ ਜਾ ਰਿਹਾ ਹੈ। ਸੁਚਾਰੂ ਢੰਗ ਨਾਲ ਬਿਜਾਈ ਕਰ ਕਿਸਾਨ ਪ੍ਰਤੀ ਏਕੜ ਜਮੀਨ ਤੋਂ ਲਗਭਗ 30 ਤੋਂ 40 ਕੁਇੰਟਲ ਤੱਕ ਲੈ ਪੈਦਾਵਾਰ ਸਕਦੇ ਹਨ।
ਕਿਸਾਨਾਂ ਨੂੰ ਜਾਗਰੁਕ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਆਏ ਦਿਨ ਖੇਤੀ ਕਰਨ ਦੀਆਂ ਨਵੀਆਂ ਤਕਨੀਕਾਂ ਦੱਸੀਆਂ ਜਾਂਦੀਆਂ ਹਨ ਤਾਂਕਿ ਕਿਸਾਨ ਸਹੀ ਢੰਗ ਨਾਲ ਫ਼ਸਲ ਲਾ ਕੇ ਚੰਗੀ ਪੈਦਾਵਾਰ ਕਰ ਸਕਣ। ਇਸ ਦੇ ਚਲਦੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਸੁਚਾਰੂ ਢੰਗ ਨਾਲ ਫ਼ਸਲਾਂ ਦੀ ਬਿਜਾਈ ਕਰਨ ਬਾਰੇ ਜਾਗਰੁਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਾਬਕਾ ਪੀਐਮ ਡਾ. ਮਨਮੋਹਨ ਸਿੰਘ ਦਾ ਨਿਸ਼ਾਨਾ, 'ਮੰਦੀ' ਸ਼ਬਦ ਮੰਨ ਨਹੀਂ ਰਹੀ ਸਰਕਾਰ'
ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਅਧਿਕਾਰੀ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਆਮ ਤੌਰ 'ਤੇ ਕਿਸਾਨ ਗ਼ਲਤ ਢੰਗ ਨਾਲ ਫ਼ਸਲ ਦੀ ਬਿਜਾਈ ਕਰਦੇ ਹਨ ਜਿਸ ਨਾਲ ਪੈਦਾਵਾਰ 'ਚ ਕਮੀਂ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਸਹੀ ਢੰਗ ਨਾਲ ਆਪਣੀ ਫ਼ਸਲ ਦੀ ਬਿਜਾਈ ਕਰਦਾ ਹੈ, ਤਾਂ ਉਹ ਪ੍ਰਤੀ ਏਕੜ ਜ਼ਮੀਨ ਤੋਂ ਲਗਭਗ 30 ਤੋਂ 40 ਕੁਇੰਟਲ ਤੱਕ ਦੀ ਪੈਦਾਵਾਰ ਲੈ ਸਕਦਾ ਹੈ।
ਉੱਥੇ ਹੀ ਉਨ੍ਹਾਂ ਨੇ ਕਿਸਾਨਾਂ ਅੱਗੇ ਅਪੀਲ ਕੀਤੀ ਕਿ ਉਹ ਵੀ ਸਮੇਂ ਰਹਿੰਦਿਆਂ ਖੇਤੀਬਾੜੀ ਵਿਭਾਗ ਦੇ ਨਾਲ ਸੰਪਰਕ ਰੱਖੇ ਤਾਂ ਕਿ ਉਨ੍ਹਾਂ ਨੂੰ ਫ਼ਸਲਾਂ ਦੇ ਬਾਰੇ ਤਕਨੀਕੀ ਮਸ਼ਵਰੇ ਦਿੱਤੇ ਜਾ ਸਕਣ।