ETV Bharat / state

7 ਸਾਲ ਪਹਿਲਾਂ ਅੱਖਾਂ ਗਵਾ ਚੁੱਕਾ ਸੁੱਚਾ ਬਣਿਆ ਲੋਕਾਂ ਲਈ ਮਿਸਾਲ - ਹਿੰਮਤ ਨਹੀਂ ਹਾਰੀ

ਸੁੱਚਾ 7 ਸਾਲ ਪਹਿਲਾਂ ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾ ਚੁੱਕਾ ਸੀ। ਇਸਦੇ ਬਾਵਜੂਦ ਵੀ ਉਸਨੇ ਆਪਣੀ ਹਿੰਮਤ ਨਹੀਂ ਹਾਰੀ ਅਤੇ ਦਾਣਾ ਮੰਡੀ ਵਿਖੇ ਕੰਮ ਕਰਕੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ।

7 ਸਾਲ ਪਹਿਲਾਂ ਅੱਖਾ ਗਵਾ ਚੁੱਕਾ ਸੁੱਚਾ ਬਣਿਆ ਲੋਕਾਂ ਲਈ ਮਿਸਾਲ

author img

By

Published : May 12, 2021, 11:38 AM IST

ਪਠਾਨਕੋਟ: ਕਹਿੰਦੇ ਹਨ ਹੌਂਸਲਿਆਂ ਅੱਗੇ ਕਿਸਮਤ ਵੀ ਗੋਢੇ ਟੇਕ ਦਿੰਦੀ ਹੈ। ਸੱਤ ਸਾਲ ਪਹਿਲਾਂ ਅੱਖਾਂ ਗਵਾ ਚੁੱਕਾ ਸੁੱਚਾ ਅੱਜ ਹਰ ਕਿਸੇ ਲਈ ਮਿਸਾਲ ਬਣ ਗਿਆ ਹੈ। ਦੱਸ ਦਈਏ ਕਿ ਦੋਵੇਂ ਅੱਖਾਂ ਦੀ ਰੋਸ਼ਨੀ ਦੇ ਨਾ ਹੋਣ ਦੇ ਬਾਵਜੂਦ ਵੀ ਸੁੱਚਾ ਮੰਡੀ ਦੇ ਵਿੱਚ ਕੰਮ ਕਰ ਆਪਣੇ ਘਰ ਦਾ ਖਰਚਾ ਚਲਾ ਰਿਹਾ ਹੈ।

7 ਸਾਲ ਪਹਿਲਾਂ ਅੱਖਾ ਗਵਾ ਚੁੱਕਾ ਸੁੱਚਾ ਬਣਿਆ ਲੋਕਾਂ ਲਈ ਮਿਸਾਲ

ਸੁੱਚਾ ਪਿੰਡ ਸਹੌੜਾ ਕਲਾਂ ਦੀ ਮੰਡੀ ’ਚ ਕੰਮ ਕਰਦਾ ਹੈ। ਸੁੱਚਾ 7 ਸਾਲ ਪਹਿਲਾਂ ਆਪਣੀ ਅੱਖਾਂ ਦੀ ਰੋਸ਼ਨੀ ਗਵਾ ਚੁੱਕਾ ਸੀ। ਅੱਖਾਂ ਦੀ ਰੋਸ਼ਨੀ ਦੇ ਨਾ ਹੋਣ ਦੇ ਬਾਵਜੂਦ ਵੀ ਉਹ ਕੰਮ ਦੀ ਭਾਲ ਦੇ ਲਈ ਦਰ ਦਰ ਭਟਕਣ ਲੱਗਾ। ਇਸ ਤੋਂ ਬਾਅਦ ਉਸਨੇ ਦਾਣਾ ਮੰਡੀ ਵਿਖੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਿਛਲੇ ਸੱਤ ਸਾਲਾਂ ਤੋਂ ਲਗਾਤਾਰ ਇਹ ਸਹੌੜਾ ਕਲਾਂ ਦੀ ਮੰਡੀ ਦੇ ਵਿੱਚ ਕੰਮ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ।

'ਇਨਸਾਨ ਨੂੰ ਨਹੀਂ ਹਾਰਨੀ ਚਾਹੀਦੀ ਹਿੰਮਤ'

ਸੁੱਚਾ ਨੇ ਦੱਸਿਆ ਕਿ ਉਹ 7 ਸਾਲ ਪਹਿਲਾਂ ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾ ਚੁੱਕਾ ਹੈ ਅਤੇ ਉਹ ਦਾਣਾ ਮੰਡੀ ਦੇ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਅਤੇ ਜਦੋਂ ਮੰਡੀ ਦੇ ਵਿੱਚ ਸੀਜ਼ਨ ਨਹੀਂ ਹੁੰਦਾ ਤਾਂ ਉਹ ਦੂਸਰੇ ਕੰਮ ਕਰਨ ਲੱਗ ਪੈਂਦਾ ਹੈ ਅਤੇ ਆਪਣੇ ਪਰਿਵਾਰ ਨੂੰ ਪਾਲਦਾ ਹੈ। ਸੁੱਚਾ ਦਾ ਮੰਨਣਾ ਹੈ ਕਿ ਜਿੱਦਾਂ ’ਚ ਚਾਹੇ ਜਿੰਨ੍ਹੀ ਮਰਜ਼ੀ ਮੁਸ਼ਕਿਲਾਂ ਆਉਣ ਪਰ ਇਨਸਾਨ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ।

ਇਹ ਵੀ ਪੜੋ: ਜਾਣੋ 12 ਮਈ ਨੂੰ ਕਿਉਂ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਨਰਸ ਦਿਹਾੜਾ

ETV Bharat Logo

Copyright © 2025 Ushodaya Enterprises Pvt. Ltd., All Rights Reserved.