ਪਠਾਨਕੋਟ: 3 ਅਗਸਤ ਨੂੰ ਰਣਜੀਤ ਸਾਗਰ ਡੈਮ ’ਚ ਫੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਇਸ ਤੋਂ ਬਾਅਦ ਲਗਾਤਾਰ ਲਾਪਤਾ ਹੋਏ ਦੋਵੇਂ ਪਾਇਲਟਾਂ ਦੀ ਭਾਲ ਕੀਤੀ ਜਾ ਰਹੀ ਹੈ। ਉੱਥੇ ਹੀ ਜੇਕਰ ਰਣਜੀਤ ਸਾਗਰ ਡੈਮ ਦੀ ਗੱਲ ਕੀਤੀ ਜਾਵੇ ਤਾਂ ਇਹ ਵਿਸ਼ਾਲ ਡੈਮ 25 ਕਿਲੋਮੀਟਰ ਲੰਬਾ, 8 ਕਿਲੋਮੀਟਰ ਚੌੜਾ ਅਤੇ 500 ਫੁੱਟ ਤੋਂ ਜਿਆਦਾ ਡੁੰਘਾ ਹੈ।
ਲਗਾਤਾਰ ਚਲਾਇਆ ਜਾ ਰਿਹਾ ਤਲਾਸ਼ੀ ਅਭਿਆਨ
ਦੱਸ ਦਈਏ ਕਿ ਲਾਪਤਾ ਪਾਇਲਟਾਂ ਦੀ ਭਾਲ ਦੇ ਲਈ ਭਾਰਤੀ ਫੌਜ, ਭਾਰਤੀ ਨੌਸੈਨਾ ਅਤੇ ਭਾਰਤੀ ਫੌਜ ਦੇ ਵਿਸ਼ੇਸ਼ ਬਲ ਗੋਤਾਖੋਰਾਂ, ਮਲਟੀ ਬੀਮ ਸੋਨਾਰ, ਸਾਈਡ ਸਕੈਨਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਖਰਾਬ ਮੌਸਮ ਦੇ ਬਾਵਜੁਦ ਵੀ ਤਲਾਸ਼ੀ ਅਭਿਆਨ ਲਗਾਤਾਰ ਚਲਾਇਆ ਜਾ ਰਿਹਾ ਹੈ। ਤਲਾਸ਼ੀ ਅਭਿਆਨ ’ਚ ਫੌਜ, ਨੌਸੈਨਾ, ਭਾਰਤੀ ਹਵਾਈ ਫੌਜ, ਐਨਡੀਆਰਐਫ, ਐਸਡੀਆਰਐਫ, ਗੈਰ ਸਰਕਾਰੀ ਸੰਗਠਨਾਂ ਸੂਬਾਈ ਪੁਲਿਸ ਅਤੇ ਉਪਕਰਣਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: ਪੜ੍ਹੋ :ਰਣਜੀਤ ਸਾਗਰ ਡੈਮ ਬਾਰੇ ਰੋਚਕ ਜਾਣਕਾਰੀ
ਇਸ ਮੌਸਮ ਚ ਪਾਣੀ ਦੀ ਕੋਲਾਈਡਲ ਕੁਦਰਤੀ ਦੇ ਕਾਰਣ 50 ਮੀਟਰ ਦੇ ਹੇਠਾਂ ਜ਼ੀਰੋ ਦਿੱਖ ਹੋਣ ਦੇ ਕਾਰਨ ਤਲਾਸ਼ੀ ਦਾ ਕੰਮ ਕਰਨਾ ਕਾਫੀ ਚੁਣੌਤੀ ਨਾਲ ਭਰਿਆ ਹੋਇਆ ਹੈ। ਮਾਹਰਾਂ ਵੱਲੋਂ ਵਿਸ਼ੇਸ਼ ਉਪਕਰਣਾ ਅਤੇ ਗੋਤਾਖੋਰਾਂ ਨੂੰ ਲਗਾਤਾਰ ਭੇਜਿਆ ਜਾ ਰਿਹਾ ਹੈ ਅਤੇ ਅੰਤਰਰਾਸ਼ਟਰੀ ਮਦਦ ਵੀ ਮੰਗੀ ਜਾ ਰਹੀ ਹੈ। ਤਲਾਸ਼ੀ ਅਭਿਆਨ ਨੂੰ ਜਲਦ ਪੂਰਾ ਕਰਨ ਦੇ ਲਈ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ ਹੈ। ਕੋਚੀ ਤੋਂ ਲਿਆਏ ਗਏ ਵਿਸ਼ੇਸ਼ ਸੋਨਾਰ ਉਪਕਰਣ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਕਿ ਤਲਾਸ਼ੀ ਅਭਿਆਨ ਨੂੰ ਆਪਣੇ ਅਖਿਰੀਲੇ ਪੜਾਅ ਤੱਕ ਲੈ ਜਾਇਆ ਜਾ ਸਕੇ।
ਇਹ ਵੀ ਪੜੋ: ਪਠਾਨਕੋਟ ਹੈਲੀਕਪਟਰ ਕਰੈਸ਼: ਲਾਪਤਾ ਪਾਇਲਟਾਂ ਦੀ ਭਾਲ ਜਾਰੀ
3 ਅਗਸਤ ਨੂੰ ਵਾਪਰਿਆ ਸੀ ਹਾਦਸਾ
ਮੰਗਲਵਾਰ 3 ਅਗਸਤ ਨੂੰ ਰਣਜੀਤ ਸਾਗਰ ਡੈਮ ’ਚ ਧਰੁਵ ਹੈਲੀਕਾਪਟਰ ਹਾਦਾਸਗ੍ਰਸਤ ਹੋ ਗਿਆ ਸੀ। ਇਸ ਹਾਦਸੇ ਦੌਰਾਨ ਹੈਲੀਕਾਪਟਰ ਦੇ ਪਾਇਲਟ ਅਤੇ ਸਹਿ-ਪਾਇਲਟ ਲਾਪਤਾ ਹੋ ਗਏ ਸਨ। ਜਿਨ੍ਹਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ।