ਪਠਾਨਕੋਟ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਨਸ਼ੇ ਦਾ ਲੱਕ ਤੋੜਣ ਦਾ ਦਾਅਵੇ ਕੀਤੇ ਜਾਂਦੇ ਰਹੇ ਹਨ ਉੱਥੇ ਹੀ ਦੂਜੇ ਪਾਸੇ ਇਸਦੇ ਉਲਟ ਸੂਬੇ ਚ ਨਸ਼ੇ ਦਾ ਦੈਂਤ ਨੌਜਵਾਨਾਂ ਨੂੰ ਨਿਗਲਦਾ ਜਾ ਰਿਹਾ ਹੈ। ਨਾਲ ਹੀ ਇਸ ਨਸ਼ੇ ਦੇ ਕਾਰਨ ਸੂਬੇ ਚ ਅਪਰਾਧ ਦਾ ਗ੍ਰਾਫ ਵੀ ਵਧਦਾ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪੁੱਤ ਵੱਲੋਂ ਨਸ਼ੇ ਦੀ ਹਾਲਤ ਚ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ।
ਨਸ਼ੇ ਦੀ ਹਾਲਤ ’ਚ ਕੀਤਾ ਮਾਂ ਦਾ ਕਤਲ
ਮਿਲੀ ਜਾਣਕਾਰੀ ਮੁਤਾਬਿਕ ਪਠਾਨਕੋਟ ਦੇ ਸਰਾਈਂ ਮੁਹੱਲਾ ’ਚ ਇੱਕ 25 ਸਾਲਾਂ ਨੌਜਵਾਨਾਂ ਵੱਲੋਂ ਨਸ਼ੇ ਦੀ ਹਾਲਤ ਚ ਆਪਣੀ ਮਾਂ ਦਾ ਤੇਜ਼ ਹਥਿਆਰ ਨਾਲ ਕਤਲ ਕਰ ਦਿੱਤਾ, ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸਨੇ ਫਰਾਰ ਹੋਣ ਚਾਹਿਆ। ਇਸ ਲਈ ਜਿਵੇਂ ਹੀ ਉਸਨੇ ਘਰ ਦੀ ਛੱਤ ਤੋਂ ਛਾਲ ਮਾਰੀ ਤਾਂ ਉਹ ਕੰਟੀਲੀਆਂ ਤਾਰਾਂ ’ਤੇ ਡਿੱਗ ਗਿਆ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਇਹੀ ਨਹੀਂ ਮੁਲਜ਼ਮ ਨੇ ਖੁਦ ਨੂੰ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਨੌਜਵਾਨ ਨੂੰ ਗੰਭੀਰ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।
ਮੁਲਜ਼ਮ ਨੌਜਵਾਨ ਦੀ ਹਾਲਤ ਨਾਜੁਕ
ਇਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਨੌਜਵਾਨ ਨੇ ਆਪਣੀ ਮਾਂ ਦਾ ਕਤਲ ਕਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਦੇ ਚੱਲਦੇ ਛੱਤ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਵੀ ਉਸਨੇ ਖੁਦ ਨੂੰ ਚਾਕੂ ਨਾਲ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਗੰਭੀਰ ਹਾਲਤ ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸਦੀ ਹਾਲਤ ਨਾਜੁਕ ਬਣੀ ਹੋਈ ਹੈ।
ਇਹ ਵੀ ਪੜੋ: ਕਰਨਾਲ ਵਿੱਚ ਤਿੰਨ ਦਿਨਾਂ ਬਾਅਦ ਇੰਟਰਨੈਟ ਸੇਵਾਵਾਂ ਬਹਾਲ, ਕੀ ਕਿਸਾਨਾਂ ਦੀ ਹੜਤਾਲ ਹੁਣ ਖ਼ਤਮ ਹੋਵੇਗੀ?