ਪਠਾਨਕੋਟ : ਕੋਰੋਨਾ ਮਹਾਂਮਾਰੀ ਦੇ ਚੱਲਦੇ ਲੱਗੀ 'ਤਾਲਾਬੰਦੀ' ਵਿੱਚ ਸਰਕਾਰ ਨੇ ਚਾਹੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਹੈ। ਸਰਕਾਰ ਨੇ ਬਜ਼ਾਰਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਹੋਈ ਹੈ। ਪਠਾਨਕੋਟ ਵਿੱਚ ਵੀ ਬਾਜ਼ਾਰ ਖੁੱਲ੍ਹ ਚੁੱਕੇ ਹਨ ਅਤੇ ਹਰ ਇੱਕ ਦੁਕਾਨਦਾਰ ਆਪਣੀ ਦੁਕਾਨ ਤੇ ਬੈਠਾ ਹੈ। ਦੁਕਾਨਾਂ ਖੁਲ੍ਹਣ ਦੇ ਬਾਵਜੂਦ ਵੀ ਦੁਕਾਨਦਾਰਾਂ ਦੇ ਚਹਿਰਿਆਂ 'ਤੇ ਰੌਕਣ ਨਜ਼ਰ ਨਹੀਂ ਆ ਰਹੀ।
ਦੁਕਾਨਦਾਰ ਗਾਹਕਾਂ ਦੀ ਉਡੀਕ ਵਿੱਚ ਹਨ ਪਰ ਪਠਾਨਕੋਟ ਦੇ ਬਜ਼ਾਰਾਂ ਵਿੱਚ ਗਾਹਕਾਂ ਦੀ ਆਮਦ ਨਾ ਦੇ ਬਰਾਬਰ ਹੈ। ਦਰਅਸਲ ਪਠਾਨਕੋਟ ਦਾ ਕਾਰੋਬਾਰ ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਦੇ ਗਾਹਕ ਦੇ ਸਿਰ 'ਤੇ ਚਲਦਾ ਹੈ। ਇਨ੍ਹਾਂ ਦੋਵਾਂ ਰਾਜਾਂ ਦੀਆਂ ਹੱਦਾਂ ਸੀਲ ਹੋਣ ਕਾਰਨ ਇਥੋਂ ਦਾ ਗਾਹਕ ਪਠਾਨਕੋਟ ਦੇ ਬਜ਼ਾਰਾਂ ਵਿੱਚ ਨਹੀਂ ਆ ਰਿਹਾ। ਇਸ ਕਾਰਨ ਪਠਾਨਕੋਟ ਦਾ ਕਾਰੋਬਾਰ ਮਹਿਜ਼ 10 ਫੀਸਦੀ ਵੀ ਨਹੀਂ ਚੱਲ ਸਕਿਆ।
ਸ਼ਹਿਰ ਦੇ ਦੁਕਾਨਦਾਰਾਂ ਦਾ ਅਖਣਾ ਹੈ ਕਿ ਦੋਵੇਂ ਗੂਆਂਢੀ ਸੂਬਿਆਂ ਦੀਆਂ ਹੱਦਾਂ ਸੀਲ ਹੋਣ ਕਾਰਨ ਉਨ੍ਹਾਂ ਕਾਰੋਬਾਰ ਵੀ ਨਹੀਂ ਚੱਲ ਰਿਹਾ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਤਕਰੀਬਨ ਤਿੰਨ ਮਹੀਨੇ ਤੋਂ ਬਜ਼ਾਰ ਠੱਪ ਪਿਆ ਸੀ ,ਹੁਣ ਜਾ ਕੇ ਬਜ਼ਾਰ ਖੁੱਲ੍ਹੇ ਹਨ ਪਰ ਪਠਾਨਕੋਟ ਦੇ ਬਜ਼ਾਰਾਂ ਵਿੱਚ ਗਾਹਕ ਨਹੀਂ ਹੈ।